ਅਹੁਦੇ ਦੀ ਦੁਰਵਰਤੋਂ ਕਾਰਨ ਪਾਕਿ ਫੌਜ ਦੇ ਤਿੰਨ ਮੇਜਰ ਬਰਖਾਸਤ

10/11/2019 4:24:36 PM

ਇਸਲਾਮਾਬਾਦ— ਪਾਕਿਸਤਾਨ ਦੀ ਫੌਜ ਨੇ ਤਿੰਨ ਮੇਜਰਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਤੇ ਆਪਣੇ ਅਹੁਦੇ ਦੀ ਗਲਤ ਵਰਤੋਂ ਦੇ ਦੋਸ਼ 'ਚ ਸੇਵਾ ਤੋਂ ਬਰਖਾਸਤ ਕੀਤਾ ਗਿਆ ਹੈ। ਫੌਸ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇੰਟਰ ਸਰਵਿਸਸ ਪਬਲਿਕ ਰਿਲੇਸ਼ਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਤਿੰਨ ਮੇਜਰਾਂ ਨੂੰ ਦੋ ਸਾਲ ਦੀ ਸਖਤ ਸਜ਼ਾ ਵੀ ਸੁਣਾਈ ਗਈ ਹੈ। ਤਿੰਨਾਂ ਨੂੰ ਅਨੁਸ਼ਾਸਨਹੀਨਤਾ ਤੇ ਅਹੁਦੇ ਦੀ ਦੁਰਵਰਤੋਂ ਦਾ ਦੋਸ਼ੀ ਪਾਇਆ ਗਿਆ ਹੈ। ਇਸ 'ਚ ਗੈਰ-ਕਾਨੂੰਨੀ ਗਤੀਵਿਧੀਆਂ ਵੀ ਸ਼ਾਮਲ ਹਨ।

ਇਸ ਤੋਂ ਕਰੀਬ 2 ਮਹੀਨੇ ਪਹਿਲਾਂ ਪਾਕਿਸਤਾਨੀ ਫੌਜ ਨੇ ਇਸੇ ਤਰ੍ਹਾਂ ਦੇ ਮਾਮਲੇ 'ਚ ਇਕ ਅਧਿਕਾਰੀ ਨੂੰ ਸੇਵਾ ਤੋਂ ਬਰਖਾਸਤ ਕਰਦਿਆਂ ਅਹੁਦੇ ਦੀ ਦੁਰਵਰਤੋਂ ਲਈ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਸੀ।


Baljit Singh

Content Editor

Related News