ਫਿਲਪੀਨ ''ਚ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਕੀਤਾ ਢੇਰ

03/20/2019 6:47:00 PM

ਮਨੀਲਾ— ਫਿਲਪੀਨ ਦੀ ਫੌਜ ਨੇ ਦੇਸ਼ ਦੇ ਦੱਖਣੀ ਸੂਬੇ ਸੁਲੂ ਤੇ ਬੇਸਿਲਨ ਦੇ ਜੋਲੋ ਟਾਪੂ ਦੇ ਜੰਗਲਾਂ 'ਚ ਦੋ ਵੱਖ-ਵੱਖ ਮੁਹਿੰਮਾਂ 'ਚ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਫੌਜ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਮੰਗਲਵਾਰ ਨੂੰ ਤਲੀਪਾਓ ਸ਼ਹਿਰ ਦੇ ਇਕ ਪਿੰਡ 'ਚ ਮੁਹਿੰਮ ਦੌਰਾਨ ਅੱਤਵਾਦੀ ਸਮੂਹ ਅਬੂ ਸਯਫ ਦਾ ਉਪ ਨੇਤਾ ਅਨਗਾਹ ਅਜਿਦ ਤੇ ਇਕ ਹੋਰ ਅੱਤਵਾਦੀ ਸਾਰਿਹ ਇਦਰਿਸ ਮਾਰਿਆ ਗਿਆ। ਫੌਜ ਨੇ ਦੱਸਿਆ ਕਿ ਖੇਤਰ 'ਚ ਉਨ੍ਹਾਂ ਨੇ ਅਬੂ ਸਯਫ ਦੇ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਪਿੰਡ ਵਾਲਿਆਂ ਤੋਂ ਮਿਲਣ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ। 

ਬਿਆਨ 'ਚ ਦੱਸਿਆ ਗਿਆ ਕਿ 10 ਮਿੰਟ ਦੀ ਗੋਲੀਬਾਰੀ ਦੌਰਾਨ ਉਪ-ਕਮਾਂਡਰ ਅਜਿਦ ਤੇ ਇਕ ਹੋਰ ਅੱਤਵਾਦੀ ਮਾਰਿਆ ਗਿਆ। ਫੌਜ ਨੇ ਇਸ ਦੌਰਾਨ ਇਕ-ਇਕ ਐੱਮ14 ਰਾਈਫਲ ਤੇ ਐੱਮ16 ਰਾਇਫਲਾਂ ਤੇ ਇਕ ਐੱਮ203 ਗ੍ਰੇਨੇਡ ਲਾਂਚਰ ਤੇ ਗੋਲਾ ਬਾਰੂਦ ਵੀ ਜ਼ਬਤ ਕੀਤਾ। ਮੰਗਲਵਾਰ ਨੂੰ ਹੀ ਬੇਸਿਲੇਨ ਸੂਬੇ 'ਚ ਹੀ ਮੁਹਿੰਮ ਦੌਰਾਨ ਇਕ ਹੋਰ ਅੱਤਵਾਦੀ ਐਡਮ ਸਯਫ ਮਾਰਿਆ ਗਿਆ।

Baljit Singh

This news is Content Editor Baljit Singh