ਅਮਰੀਕਾ:  ਅਭਿਆਸ ਕਰ ਰਹੇ ਛੋਟੇ ਜਹਾਜ਼ ਆਪਸ ''ਚ ਟਕਰਾਏ, ਭਾਰਤੀ ਲੜਕੀ ਸਮੇਤ 3 ਦੀ ਮੌਤ

07/18/2018 2:22:52 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਫਲੋਰਿਡਾ ਸ਼ਹਿਰ ਵਿਚ ਇਕ ਜਹਾਜ਼ ਸਿਖਲਾਈ ਸਕੂਲ ਦੇ ਦੋ ਛੋਟੇ ਜਹਾਜ਼ ਆਸਮਾਨ 'ਚ ਟਕਰਾ ਗਏ, ਜਿਸ ਕਾਰਨ 19 ਸਾਲ ਦੀ ਭਾਰਤੀ ਲੜਕੀ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਮਿਆਮੀ ਹੈਰਾਲਡ ਨੇ ਸੰਘੀ ਹਵਾਬਾਜ਼ੀ ਅਥਾਰਿਟੀ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਮਿਆਮੀ ਦੇ ਨੇੜੇ ਫਲੋਰਿਡਾ ਐਵਰਗਲੇਡਸ 'ਚ ਕੱਲ ਅਭਿਆਸ ਟਰੇਨਰਾਂ ਵਲੋਂ ਉਡਾਏ ਜਾ ਰਹੇ ਦੋ ਛੋਟੋ ਜਹਾਜ਼ ਇਕ-ਦੂਜੇ ਨਾਲ ਟਕਰਾ ਗਏ। ਮਿਆਮੀ ਡਾਡੇ ਕਾਊਂਟੀ ਦੇ ਮੇਅਰ ਨੇ ਦੱਸਿਆ ਕਿ ਪਾਈਪਰ ਪੀ.ਏ-34 ਅਤੇ ਕੇਸਨਾ 172 ਮਿਆਮੀ ਸਥਿਤ ਜਹਾਜ਼ ਸਿਖਲਾਈ ਸਕੂਲ ਡੀਨ ਇੰਟਰਨੈਸ਼ਨਲ ਦੇ ਸਨ।
ਪੁਲਸ ਨੇ ਘੱਟੋ-ਘੱਟ 3 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ ਅਤੇ ਚੌਥੇ ਵਿਅਕਤੀ ਬਾਰੇ ਪਤਾ ਕਰ ਰਹੀ ਹੈ। ਪੁਲਸ ਨੇ 3 ਮ੍ਰਿਤਕਾਂ ਦੀ ਪਛਾਣ ਭਾਰਤ ਦੀ ਨਿਸ਼ਾ ਸੇਜਵਾਲ ਅਤੇ ਜਾਰਜ ਸਨਚੇਜ ਅਤੇ ਰਾਲਫ ਨਾਈਟ ਦੇ ਰੂਪ ਵਿਚ ਕੀਤੀ ਹੈ। ਭਾਰਤੀ ਲੜਕੀ ਦੀ ਫੇਸਬੁੱਕ ਪੇਜ ਮੁਤਾਬਕ ਉਸ ਨੇ ਸਤੰਬਰ 2017 ਵਿਚ ਜਹਾਜ਼ ਸਕੂਲ ਵਿਚ ਦਾਖਲਾ ਲਿਆ ਸੀ।