ਗ੍ਰੀਸ ''ਚ ਭਾਰੀ ਮੀਂਹ ਤੇ ਤੂਫਾਨ ਕਾਰਨ 3 ਲੋਕਾਂ ਦੀ ਮੌਤ

11/26/2019 2:28:52 PM

ਏਥੇਨਜ਼— ਗ੍ਰੀਸ 'ਚ ਸੋਮਵਾਰ ਨੂੰ ਭਾਰੀ ਮੀਂਹ ਅਤੇ ਤੂਫਾਨ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਕ ਅਪਾਹਜ ਔਰਤ ਆਪਣੇ ਘਰ 'ਚ ਹੀ ਸੀ ਤੇ ਉਸ ਦੇ ਕਮਰੇ 'ਚ ਪਾਣੀ ਭਰ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੋਮਵਾਰ ਨੂੰ ਸਥਾਨਕ ਅਧਿਕਾਰੀਆਂ ਨੇ ਦੋ ਹੋਰ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਇਕ ਕਿਸ਼ਤੀ 'ਤੇ ਘੁੰਮਣ ਗਏ ਦੋ ਵਿਅਕਤੀਆਂ ਨੂੰ ਲੱਭਿਆ ਜਾ ਰਿਹਾ ਸੀ ਜੋ ਕਿ ਐਤਵਾਰ ਤੋਂ ਲਾਪਤਾ ਸਨ। ਜ਼ਿਕਰਯੋਗ ਹੈ ਕਿ ਐਤਵਾਰ ਤੋਂ ਇੱਥੇ ਮੌਸਮ ਬਹੁਤ ਖਰਾਬ ਹੈ।
 

ਸੋਮਵਾਰ ਨੂੰ ਫਾਇਰ ਬ੍ਰਿਗੇਡ ਨੇ ਕਾਇਨੇਟਾ 'ਚ ਘਰਾਂ ਅਤੇ ਕਾਰਾਂ 'ਚ ਫਸੇ 40 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਸਰਕਾਰੀ ਅਧਿਕਾਰੀਆਂ ਮੁਤਾਬਕ ਖਰਾਬ ਮੌਸਮ ਕਾਰਨ ਬਹੁਤ ਨੁਕਸਾਨ ਹੋਇਆ ਹੈ। ਟਰਾਂਸਪੋਰਟ ਮੰਤਰਾਲੇ ਮੁਤਾਬਕ ਇੱਥੇ ਲਗਭਗ 300 ਘਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।