ਬੁਰਕੀਨਾ ਫਾਸੋ ''ਚ ਹਥਿਆਰਬੰਦ ਹਮਲਾਵਰਾਂ ਨੇ ਭਾਰਤੀ ਸਮੇਤ 3 ਮਜ਼ਦੂਰਾਂ ਨੂੰ ਕੀਤਾ ਅਗਵਾ

09/24/2018 11:07:18 AM

ਬੁਰਕੀਨਾ ਫਾਸੋ (ਭਾਸ਼ਾ)— ਪੱਛਮੀ ਅਫਰੀਕਾ ਦੇ ਦੇਸ਼ ਬੁਰਕੀਨਾ ਫਾਸੋ ਦੇ ਉੱਤਰੀ ਹਿੱਸੇ ਵਿਚ ਇਕ ਭਾਰਤੀ ਅਤੇ ਇਕ ਦੱਖਣੀ ਅਫਰੀਕੀ ਸਮੇਤ 3 ਮਜ਼ਦੂਰਾਂ ਨੂੰ ਅਗਵਾ ਕਰ ਲਿਆ ਗਿਆ। ਬੁਰਕੀਨਾ ਫਾਸੋ ਦੇ ਉੱਤਰੀ ਹਿੱਸੇ ਨੂੰ ਜੇਹਾਦੀਆਂ ਵਲੋਂ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਜਿਬੋ ਕਸਬੇ ਅਤੇ ਸੋਨੇ ਦੀ ਖਾਨ ਇਨਾਟਾ ਵਿਚਾਲੇ ਅਗਿਆਤ ਹਥਿਆਰਬੰਦ ਹਮਲਾਵਰਾਂ ਨੇ ਭਾਰਤ, ਦੱਖਣੀ ਅਫਰੀਕਾ ਅਤੇ ਬੁਰਕੀਨਾ ਫਾਸੋ ਦੇ 3 ਲੋਕਾਂ ਨੂੰ ਅਗਵਾ ਕਰ ਲਿਆ। ਸਾਥੀ ਮਜ਼ਦੂਰ ਨੇ ਇਸ ਅਗਵਾ ਦੀ ਪੁਸ਼ਟੀ ਕੀਤੀ। 

ਸਾਥੀ ਮਜ਼ਦੂਰ ਨੇ ਦੱਸਿਆ ਕਿ ਤਿੰਨੋਂ ਮਜ਼ਦੂਰ ਸਵੇਰੇ ਕਰੀਬ 8 ਵਜੇ ਖਾਨ 'ਚੋਂ ਗਏ ਸਨ ਅਤੇ 10 ਵਜੇ ਤਕ ਉਨ੍ਹਾਂ ਕੋਲ ਉਨ੍ਹਾਂ ਬਾਰੇ ਕੋਈ ਸੂਚਨਾ ਨਹੀਂ ਸੀ। ਇਕ ਹੋਰ ਸੁਰੱਖਿਆ ਸੂਤਰ ਨੇ ਦੱਸਿਆ ਕਿ ਅਗਵਾਕਾਰਾਂ ਨੇ ਖੇਤਰ ਵਿਚ ਕੰਮ ਕਰਨ ਵਾਲੇ ਜੇਹਾਦੀ ਸੰਗਠਨਾਂ ਦੇ ਮੈਂਬਰ ਹਨ। ਉਨ੍ਹਾਂ ਨੇ ਦੱਸਿਆ ਕਿ ਅਗਵਾਕਾਰ ਮਾਲੀ ਦੀ ਸਰਹੱਦ ਵੱਲ ਗਏ ਹਨ ਅਤੇ ਅਜਿਹਾ ਲੱਗਦਾ ਹੈ ਕਿ ਉਹ ਸਰਹੱਦ ਪਾਰ ਚੱਲੇ ਗਏ।