ਬ੍ਰਿਟੇਨ: ਜਾਨਸਨ ਦੀ 'ਪੀਪਲਸ ਕੈਬਨਿਟ' 'ਚ ਇਹਨਾਂ ਤਿੰਨ ਭਾਰਤੀਆਂ ਦਾ ਦਬਦਬਾ ਬਰਕਰਾਰ

12/18/2019 1:37:32 PM

ਲੰਡਨ- ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਸਣੇ ਭਾਰਤੀ ਮੂਲ ਦੇ ਤਿੰਨ ਮੰਤਰੀਆਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ 'ਪੀਪਲਸ ਕੈਬਨਿਟ' ਵਿਚ ਆਪਣੇ ਅਹੁਦਿਆਂ ਨੂੰ ਬਰਕਰਾਰ ਰੱਖਿਆ ਹੈ। ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਦੇ ਰੂਪ ਵਿਚ ਇਕ ਵਾਰ ਮੁੜ ਆਪਣਾ ਅਹੁਦਾ ਸੰਭਾਲੇਗੀ। ਇਸ ਤੋਂ ਇਲਾਵਾ ਸੰਸਦ ਮੈਂਬਰ ਅਲੋਕ ਸ਼ਰਮਾ ਤੇ ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਦਾਮਾਦ ਰਿਸ਼ੀ ਸੁਨਾਕ ਵੀ ਆਪਣੇ ਅਹੁਦਿਆਂ 'ਤੇ ਬਣੇ ਰਹਿਣਗੇ।

ਚੋਣ ਤੋਂ ਬਾਅਦ ਤੇ ਸੰਸਦ ਦੇ ਪਹਿਲੇ ਸੈਸ਼ਨ ਤੋਂ ਪਹਿਲਾਂ ਮੰਗਲਵਾਰ ਨੂੰ ਕੈਬਨਿਟ ਦੀ ਬੈਠਕ ਹੋਈ, ਜਿਸ ਵਿਚ ਇਹ ਫੈਸਲਾ ਲਿਆ ਗਿਆ ਹੈ। ਕੰਜ਼ਰਵੇਟਿਵ ਪਾਰਟੀ ਨੇ ਪਿਛਲੇ ਹਫਤੇ ਆਮ ਚੋਣਾਂ ਵਿਚ ਵੱਡੀ ਜਿੱਤ ਦਰਜ ਕਰਕੇ ਬਹੁਮਤ ਹਾਸਲ ਕੀਤਾ।

ਇਕ ਵਾਰ ਮੁੜ ਆਹੁਦਾ ਸੰਭਾਲੇਗੀ ਪ੍ਰੀਤੀ ਪਟੇਲ
ਨਵੇਂ ਚੁਣੇ ਗਏ ਸੰਸਦ ਮੈਂਬਰ ਤੇ ਮੰਤਰੀ ਮੰਗਲਵਾਰ ਨੂੰ ਹਾਊਸ ਆਫ ਕਾਮਨਸ ਵਿਚ ਪਰਤ ਆਏ। ਜਾਨਸਨ ਨੇ ਆਪਣੀ ਦਬਦਬੇ ਨੂੰ ਬਣਾਏ ਰੱਖਣ ਲਈ ਕੈਬਨਿਟ ਦੇ ਕੁਝ ਖਾਲੀ ਅਹੁਦਿਆਂ ਨੂੰ ਭਰਨ ਦੇ ਨਾਲ ਬਹੁਤ ਹੀ ਸੀਮਿਤ ਫੇਰਬਦਲ ਕੀਤਾ ਹੈ, ਜਿਸ ਨੂੰ ਉਹਨਾਂ ਨੇ 'ਪੀਪਲਸ ਕੈਬਨਿਟ' ਕਿਹਾ ਹੈ। ਤਿੰਨ ਭਾਰਤੀ ਮੂਲ ਦੇ ਮੰਤਰੀ ਜਿਹਨਾਂ ਨੇ ਆਪਣੀ ਸੀਟ ਵਾਪਸ ਜਿੱਤ ਲਈ ਹੈ, ਨੂੰ ਉਹਨਾਂ ਦੇ ਅਹੁਦਿਆਂ 'ਤੇ ਬਰਕਰਾਰ ਰੱਖਿਆ ਗਿਆ ਹੈ। ਪਟੇਲ ਬ੍ਰਿਟੇਨ ਦੇ ਗ੍ਰਹਿ ਮੰਤਰੀ ਦੇ ਰੂਪ ਵਿਚ ਇਕ ਵਾਰ ਮੁੜ ਆਪਣਾ ਅਹੁਦਾ ਸੰਭਾਲੇਗੀ। ਇਸ ਤੋਂ ਇਲਾਵਾ ਸੰਸਦ ਮੈਂਬਰ ਅਲੋਕ ਸ਼ਰਮਾ ਅੰਤਕਰਰਾਸ਼ਟਰੀ ਵਿਕਾਸ ਮੰਤਰੀ ਬਣੇ ਰਹਿਣਗੇ। ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਦਾਮਾਦ ਰਿਸ਼ੀ ਸੁਨਾਕ 'ਚੀਫ ਸੈਕ੍ਰੇਟਰੀ ਟੂ ਦਾ ਟ੍ਰੇਜਰੀ' ਦੇ ਅਹੁਦੇ ਤੇ ਬਣੇ ਰਹਿਣਗੇ।

Baljit Singh

This news is Content Editor Baljit Singh