ਨੀਦਰਲੈਂਡ ''ਚ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ

09/10/2019 8:16:15 AM

ਹੇਗ— ਨੀਦਰਲੈਂਡ ਦੇ ਦੋਰਦਰੇਚਟ ਸ਼ਹਿਰ 'ਚ ਸੋਮਵਾਰ ਰਾਤ ਨੂੰ ਹੋਈ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਇਕ ਘਰ 'ਚ ਵਾਪਰੀ। ਦੋਰਦਰੇਚਟ ਦੇ ਮੇਅਰ ਕੋਲਫ ਨੇ ਇਸ ਘਟਨਾ ਨੂੰ ਬੇਹੱਦ ਗੰਭੀਰ ਦੱਸਿਆ। ਉਹ ਬਾਅਦ 'ਚ ਘਟਨਾ ਵਾਲੇ ਸਥਾਨ 'ਤੇ ਵੀ ਜਾਣਗੇ।

ਪੁਲਸ ਮੁਤਾਬਕ ਇਹ ਕੋਈ ਅੱਤਵਾਦੀ ਘਟਨਾ ਨਹੀਂ ਸਗੋਂ ਪਰਿਵਾਰ ਦੇ ਆਪਸ 'ਚ ਮਤਭੇਦ ਦੱਸੇ ਜਾ ਰਹੇ ਹਨ। ਇਕ ਪੁਲਸ ਵਾਲੇ ਨੇ ਪਹਿਲਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗੋਲੀ ਮਾਰ ਕੇ ਫਿਰ ਆਪਣੇ ਆਪ ਨੂੰ ਮਾਰ ਲਿਆ।  ਬਹੁਤ ਸਾਰੇ ਜਾਂਚ ਅਧਿਕਾਰੀ ਘਟਨਾ ਵਾਲੇ ਸਥਾਨ 'ਤੇ ਪੁੱਜ ਗਏ ਹਨ ਤੇ ਜਾਂਚ-ਪੜਤਾਲ ਕਰਵਾ ਰਹੇ ਹਨ।