'ਟਰੰਪ ਕਹਿਣ ਤਾਂ ਸਹੀ, ਚੀਨ 'ਤੇ ਸੁੱਟ ਦਿਆਂਗਾ ਪਰਮਾਣੂ ਬੰਬ'

07/27/2017 5:34:05 PM

ਵਾਸ਼ਿੰਗਟਨ— ਅਮਰੀਕੀ ਕਮਾਂਡਰ ਨੇ ਚੀਨ 'ਤੇ ਪਰਮਾਣੂ ਬੰਬ ਸੁੱਟਣ ਦੀ ਧਮਕੀ ਦਿੱਤੀ ਹੈ। ਯੂ.ਐੱਸ. ਪੇਸੇਫਿਕ ਫਲੀਟ ਦੇ ਕਮਾਂਡਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਚੀਨ ਵਿਰੁੱਧ ਅਗਲੇ ਹਫਤੇ ਪਰਮਾਣੂ ਹਮਲਾ ਕਰ ਸਕਦੇ ਹਨ ਜੇ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਨੂੰ ਇਸ ਗੱਲ ਦੀ ਆਗਿਆ ਦਿੰਦੇ ਹਨ। ਆਸਟ੍ਰੇਲੀਆਈ ਤੱਟ 'ਤੇ ਅਮਰੀਕਾ-ਆਸਟ੍ਰੇਲੀਆਈ ਸੈਨਾ ਦੇ ਪ੍ਰਮੁੱਖ ਯੁੱਧ ਦੇ ਅਭਿਆਸ ਮਗਰੋਂ ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ ਸੁਰੱਖਿਆ ਸੰਮੇਲਨ ਵਿਚ ਇਕ ਕਾਨਫੰਰਸ ਦੌਰਾਨ ਕਮਾਂਡਰ ਨੇ ਇਹ ਗੱਲ ਕਹੀ।
ਅਮਰੀਕੀ ਕਮਾਂਡਰ ਏਡਮਿਰਲ ਸਕਾਟ ਸਵੀਫਟ ਨੇ ਇਕ ਕਾਲਪਨਿਕ ਸਵਾਲ ਦੇ ਜਵਾਬ ਵਿਚ ਅਜਿਹਾ ਕਿਹਾ। ਕਾਰਜਕ੍ਰਮ ਵਿਚ ਦਰਸ਼ਕਾਂ ਵਿਚ ਮੌਜੂਦ ਇਕ ਵਿਅਕਤੀ ਦੁਆਰਾ ਜਦੋਂ ਇਹ ਪੁੱਛਿਆ ਗਿਆ ਕਿ ਜੇ ਟਰੰਪ ਤੁਹਾਨੂੰ ਅਗਲੇ ਹਫਤੇ ਚੀਨ 'ਤੇ ਪਰਮਾਣੂ ਹਮਲਾ ਕਰਨ ਦਾ ਆਦੇਸ਼ ਦੇਣ ਤਾਂ ਤੁਸੀਂ ਕੀ ਕਰੋਗੇ? ਇਸ 'ਤੇ ਕਮਾਂਡਰ ਨੇ ਹਾਂ ਵਿਚ ਜਵਾਬ ਦਿੱਤਾ। ਸਵੀਫਟ ਨੇ ਅੱਗੇ ਕਿਹਾ,'' ਅਮਰੀਕੀ ਫੌਜ ਦੇ ਹਰ ਮੈਂਬਰ ਨੂੰ ਯੂਨਾਈਟਿਡ ਸਟੇਟ ਦੇ ਸੰਵਿਧਾਨ ਦੇ ਸਾਰੇ ਘਰੇਲੂ ਅਤੇ ਵਿਦੇਸ਼ੀ ਦੁਸ਼ਮਣਾਂ ਤੋਂ ਸੁਰੱਖਿਆ ਕਰਨ ਦੀ ਸਹੂੰ ਦਵਾਈ ਜਾਂਦੀ ਹੈ ਅਤੇ ਅਧਿਕਾਰੀਆਂ ਅਤੇ ਅਮਰੀਕਾ ਦੇ ਰਾਸ਼ਟਰਪਤੀ (ਕਮਾਂਡਰ ਇਨ ਚੀਫ) ਦੇ ਆਦੇਸ਼ ਦਾ ਪਾਲਨ ਕਰਨਾ ਸਾਨੂੰ ਦੱਸਿਆ ਜਾਂਦਾ ਹੈ।
ਇਹ ਅਮਰੀਕੀ ਸੰਵਿਧਾਨ ਦਾ ਮੂਲ ਹੈ। ਪੇਸਿਫਿਕ ਫਲੀਟ ਦੇ ਬੁਲਾਰੇ ਕੈਪਟਨ ਬ੍ਰਾਉਨ ਨੇ ਬਾਅਦ ਵਿਚ ਕਿਹਾ ਕਿ ਸਵੀਫਟ ਦੇ ਜਵਾਬ ਨੇ ਫੌਜ 'ਤੇ ਨਾਗਰਿਕ ਕੰਟਰੋਲ ਦੇ ਸਿਧਾਂਤ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਏਡਮਿਰਲ ਸਵਾਲ ਦੇ ਆਧਾਰ ਨੂੰ ਸੰਬੋਧਿਤ ਨਹੀਂ ਕਰ ਰਹੇ ਸਨ, ਉਹ ਫੌਜ ਦੇ ਨਾਗਰਿਕ ਅਧਿਕਾਰ ਦੇ ਸਿਧਾਂਤ ਨੂੰ ਸੰਬੋਧਿਤ ਕਰ ਰਹੇ ਸਨ।