ਮੈਲਬੌਰਨ ''ਚ ਮਾਰੇ ਗਏ ਬੱਚਿਆਂ ਦੀ ਯਾਦ ''ਚ ਬਣਨਗੇ ਸਮਾਰਕ, ਜ਼ਖਮੀਆਂ ਦੀ ਮਦਦ ਲਈ ਇਕੱਠੇ ਕੀਤੇ ਗਏ ਕਈ ਲੱਖ ਡਾਲਰ

01/24/2017 11:21:17 AM

ਮੈਲਬੌਰਨ— ਬੀਤੇ ਸ਼ੁੱਕਰਵਾਰ ਨੂੰ ਮੈਲਬੌਰਨ ਦੇ ਸ਼ਹਿਰ ਬੁਰਕੇ ਸਟਰੀਟ ਮਾਲ ਖੇਤਰ ''ਚ ਦਿਲ ਨੂੰ ਵਲੂੰਧਰ ਦੇਣ ਵਾਲੀ ਘਟਨਾ ਵਾਪਰੀ ਸੀ। ਇਸ ਘਟਨਾ ''ਚ ਇਕ ਸਿਰਫਿਰੇ 26 ਸਾਲਾ ਨੌਜਵਾਨ ਨੇ ਪੈਦਲ ਜਾ ਰਹੇ ਲੋਕਾਂ ''ਤੇ ਆਪਣੀ ਕਾਰ ਚੜ੍ਹਾ ਦਿੱਤੀ। ਇਸ ਘਟਨਾ ''ਚ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 30 ਤੋਂ ਵਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ''ਚੋਂ ਕਈਆਂ ਦੀ ਹਾਲਤ ਗੰਭੀਰ ਹੈ।
ਇਨ੍ਹਾਂ ਜ਼ਖਮੀਆਂ ਦੀ ਮਦਦ ਲਈ ਤਕਰੀਬਨ 700,000 ਲੱਖ ਡਾਲਰ ਇਕੱਠੇ ਕੀਤੇ ਗਏ ਹਨ। ਸੰਘੀ ਅਤੇ ਵਿਕਟੋਰੀਅਨ ਸਰਕਾਰ ਨੇ ਉਮੀਦ ਲਾਈ ਸੀ 200,000 ਲੱਖ ਡਾਲਰ ਇਕੱਠੇ ਹੋਣਗੇ ਪਰ ਕਮੇਟੀ ਅਤੇ ਭਾਈਚਾਰਿਆਂ ਵਲੋਂ ਦੋ ਦਿਨਾਂ ''ਚ ਹੀ 486,000 ਲੱਖ ਡਾਲਰ ਇਕੱਠੇ ਕੀਤੇ ਗਏ। ਹੁਣ ਤੱਕ ਤਕਰੀਬਨ 686,000 ਤੋਂ ਵਧ ਦੀ ਰਕਮ ਇਕੱਠੀ ਹੋਈ ਹੈ, ਜਿਸ ''ਚ ਅਜੇ ਹੋਰ ਵਾਧਾ ਹੋਵੇਗਾ। ਇਸ ਰਕਮ ਨੂੰ ਘਟਨਾ ''ਚ ਜ਼ਖਮੀ ਹੋਏ 5 ਪਰਿਵਾਰਾਂ ਨੂੰ ਵੰਡਿਆ ਜਾਵੇਗਾ। 
ਦੱਸਣ ਯੋਗ ਹੈ ਕਿ ਇਸ ਘਟਨਾ ਵਿਚ ਇਕ 3 ਸਾਲ ਦੇ ਬੱਚੇ ਨੇ ਹਸਪਤਾਲ ''ਚ ਦਮ ਤੋੜ ਦਿੱਤਾ ਸੀ ਅਤੇ ਬੁਰੀ ਤਰ੍ਹਾਂ ਜ਼ਖਮੀ ਹੋਈ 10 ਸਾਲਾ ਥਾਲੀਆ ਨਾਂ ਦੀ ਬੱਚੀ ਦੀ ਵੀ ਮੌਤ ਹੋ ਗਈ ਸੀ। ਇਨ੍ਹਾਂ ਬੱਚਿਆਂ ਨੂੰ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਯਾਦ ''ਚ ਮੋਮਬੱਤੀਆਂ ਜਗਾਈਆਂ। ਆਪਣੇ 3 ਮਹੀਨਿਆਂ ਦੇ ਬੱਚੇ ਦੇ ਜਾਣ ਤੋਂ ਬਾਅਦ ਮਾਪਿਆਂ ਕੋਲ ਸਿਰਫ ਖੂਬਸੂਰਤ ਯਾਦਾਂ ਹਨ, ਜੋ ਕਿ ਉਨ੍ਹਾਂ ਨੇ ਆਪਣੇ ਬੱਚੇ ਨਾਲ ਬਿਤਾਈਆਂ।  ਮਾਰੇ ਗਏ ਦੋਹਾਂ ਬੱਚਿਆਂ ਦੀ ਯਾਦ ''ਚ ਸਮਾਰਕ ਬਣਾਏ ਜਾਣਗੇ।

Tanu

This news is News Editor Tanu