UAE 'ਚ ਕੋਰੋਨਾ ਕਾਰਣ 10 ਹਜ਼ਾਰ ਪਾਕਿਸਤਾਨੀਆਂ ਦੀ ਗਈ ਨੌਕਰੀ

04/11/2020 9:05:26 PM

ਇਸਲਾਮਾਬਾਦ- ਕੋਰੋਨਾਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਉਹਨਾਂ ਪਾਕਿਸਤਾਨੀ ਨਾਗਰਿਕਾਂ 'ਤੇ ਪਈ ਹੈ ਜੋ ਸੰਯੁਕਤ ਅਰਬ ਅਮੀਰਾਤ ਵਿਚ ਰਹਿੰਦੇ ਹਨ। ਇਥੋਂ ਪਾਕਿਸਤਾਨੀ ਨਾਗਰਿਕਾਂ ਦੇ ਲਈ ਇਕ ਬੁਰੀ ਖਬਰ ਆਈ ਹੈ ਕਿ ਤਕਰੀਬਨ 10 ਹਜ਼ਾਰ ਪਾਕਿਸਤਾਨੀ ਨਾਗਰਿਕਾਂ ਦੀਆਂ ਨੌਕਰੀਆਂ ਮਹਾਮਾਰੀ ਦੇ ਕਾਰਣ ਚਲੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਦੁਨੀਆ ਵਿਚ ਕੋਵਿਡ-19 ਦੇ ਕਾਰਣ ਸਭ ਕੁਝ ਲਾਕਡਾਊਨ ਹੈ ਤੇ ਦੁਨੀਆ ਭਰ ਦੀ ਅਰਥਵਿਵਸਥਾ ਨੂੰ ਗਹਿਰੀ ਸੱਟ ਲੱਗੀ ਹੈ।

ਦੁਬਈ ਵਿਚ ਜਾਣ ਲਈ ਵਿਰੋਧ ਪ੍ਰਦਰਸ਼ਨ
ਦੁਬਈ ਸਥਿਤ ਪਾਕਿਸਤਾਨੀ ਕੌਂਸਲ ਜਨਰਲ ਵਲੋਂ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਤਕਰੀਬਨ 10 ਹਜ਼ਾਰ ਪਾਕਿਸਤਾਨੀ ਨਾਗਰਿਕਾਂ ਦੀ ਨੌਕਰੀ ਯੂ.ਏ.ਈ. ਵਿਚ ਕੋਰੋਨਾਵਾਇਰਸ ਕਾਰਣ ਚਲੀ ਗਈ ਹੈ। ਉਥੇ ਹੀ 35,000 ਪਾਕਿਸਤਾਨੀਆਂ ਨੇ ਦੁਬਈ ਦੇ ਕੌਂਸਲੇਟ ਵਿਚ ਘਰ ਵਾਪਸ ਆਉਣ ਦੇ ਲਈ ਰਜਿਸਟ੍ਰੇਸ਼ਨ ਕਰਾਇਆ ਹੈ। ਦੁਬਈ ਵਿਚ ਪਾਕਿਸਤਾਨ ਦੇ ਕੌਂਸਲ ਜਨਰਲ ਅਹਿਮਦ ਅਲੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਥੇ ਫਸੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਤਿਆਰੀਆਂ ਜਾਰੀ ਹਨ। ਪਾਕਿਸਤਾਨ ਦੇ ਸਿਵਲ ਐਵੀਏਸ਼ਨ ਮਿਨਿਸਟਰ ਗੁਲਾਮ ਸਰਵਰ ਖਾਨ ਨੇ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਵਿਦੇਸ਼ ਵਿਚ ਫਸੇ ਪਾਕਿਸਤਾਨੀਆਂ ਨੂੰ ਵਾਪਸ ਲਿਆਉਣ ਲਈ ਤਿੰਨ ਕੈਟੇਗਰੀ 'ਤੇ ਕੰਮ ਕਰ ਰਹੇ ਹਨ। ਪਹਿਲੀ ਕੈਟੇਗਰੀ ਵਿਚ ਉਹ ਪਾਕਿਸਤਾਨੀ ਹਨ ਜੋ ਸੈਲਾਨੀ ਜਾਂ ਵਪਾਰਕ ਵੀਜ਼ੇ 'ਤੇ ਵੱਖ-ਵੱਖ ਦੇਸ਼ਾਂ ਵਿਚ ਗਏ ਸਨ ਤੇ ਬਾਅਦ ਵਿਚ ਉਡਾਣਾਂ ਰੱਦ ਹੋਣ ਕਾਰਨ ਉਥੇ ਹੀ ਫਸ ਗਏ ਤੇ ਉਹਨਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਹੈ ਜਾਂ ਹੋਣ ਵਾਲੀ ਹੈ।

ਦੂਜੀ ਕੈਟੇਗਰੀ ਉਹਨਾਂ ਵਿਦਿਆਰਥੀਆਂ ਦੀ ਹੈ, ਜੋ ਵੱਖ-ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਹਨ ਪਰ ਮੌਜੂਦਾ ਹਾਲਾਤ ਵਿਚ ਇਕ ਪਾਸੇ ਯੂਨੀਵਰਸਿਟੀਆਂ ਬੰਦ ਹਨ ਤਾਂ ਉਥੇ ਹੀ ਲਾਕਡਾਊਨ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਦੀ ਸਾਹਮਣਾ ਕਰਨਾ ਪੈ ਰਿਹਾ ਹੈ। ਤੀਜੀ ਕੈਟੇਗਰੀ ਵਿਚ ਉਹ ਪਾਕਿਸਤਾਨੀ ਹਨ ਜੋ ਵਿਦੇਸ਼ ਵਿਚ ਰਹਿੰਦੇ ਹਨ ਤੇ ਪਾਕਿਸਤਾਨ ਆਉਣਾ ਚਾਹੁੰਦੇ ਹਨ। ਦੂਜੇ ਪਾਸੇ ਸੰਯੁਕਤ ਅਰਬ ਅਮੀਰਾਤ ਵਿਚ ਨੌਕਰੀ ਗੁਆਉਣ ਵਾਲੇ ਪਾਕਿਸਤਾਨੀ ਨਾਗਰਿਕਾਂ ਨੇ ਪਾਕਿਸਤਾਨ ਦੇ ਦੂਤਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਸਪੈਸ਼ਲ ਜਹਾਜ਼ ਰਾਹੀਂ ਪਾਕਿਸਤਾਨ ਵਾਪਸ ਭੇਜਿਆ ਜਾਵੇ। ਦੂਤਘਰ ਵਲੋਂ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਬੰਧ ਵਿਚ ਸਰਕਾਰ ਨੂੰ  ਇਕ ਸੰਦੇਸ਼ ਭੇਜ ਦਿੱਤਾ ਗਿਆ ਹੈ ਤੇ ਯੂ.ਏ.ਈ. ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਹਾਜ਼ ਭੇਜਿਆ ਜਾਵੇਗਾ।


Baljit Singh

Content Editor

Related News