'ਬਲੂ ਗਰਲ' ਕਾਰਨ ਹਜ਼ਾਰਾਂ ਈਰਾਨੀ ਔਰਤਾਂ ਨੇ ਪਹਿਲੀ ਵਾਰ ਦੇਖਿਆ ਫੁੱਟਬਾਲ ਮੈਚ (ਤਸਵੀਰਾਂ)

10/11/2019 5:44:28 PM

ਤਹਿਰਾਨ— ਝੰਡੇ ਲਹਿਰਾਉਂਦੇ ਹੋਏ ਤੇ ਸੈਲਫੀ ਖਿੱਚਦਿਆਂ ਈਰਾਨ ਦੀਆਂ ਹਜ਼ਾਰਾਂ ਔਰਤਾਂ ਨੇ ਕਰੀਬ 40 ਸਾਲ ਬਾਅਦ ਵੀਰਵਾਰ ਨੂੰ ਸਟੈਡੀਅਮ 'ਚ ਜਾ ਕੇ ਫੁੱਟਬਾਲ ਮੈਚ ਦੇਖਿਆ। ਇਸ ਦੇ ਨਾਲ ਹੀ 10 ਅਕਤੂਬਰ 2019 ਦੀ ਤਰੀਕ ਇਤਿਹਾਸ 'ਚ ਦਰਜ ਹੋ ਗਈ।

PunjabKesari

ਅਸਲ 'ਚ ਫੁੱਟਬਾਲ ਜਾਂ ਦੂਜੇ ਸਟੈਡੀਅਮਾਂ 'ਚ ਔਰਤਾਂ ਦੇ ਪ੍ਰਵੇਸ਼ 'ਤੇ ਰੋਕ ਲਗਾਈ ਹੋਈ ਹੈ ਕਿਉਂਕਿ ਮੌਲਵੀਆਂ ਦਾ ਮੰਨਣਾ ਸੀ ਕਿ ਔਰਤਾਂ ਨੂੰ ਮਰਦਾਨਾ ਮਾਹੌਲ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਪੁਰਸ਼ਾਂ ਨੂੰ ਅੱਧੇ ਕੱਪੜਿਆਂ 'ਚ ਨਹੀਂ ਦੇਖਣਾ ਚਾਹੀਦਾ। ਪਰੰਤੂ ਬਲੂ ਦੇ ਨਾਂ ਨਾਲ ਮਸ਼ਹੂਰ ਹੋਈ ਈਰਾਨ ਦੀ ਲੜਕੀ ਦੀ ਕੁਰਬਾਨੀ ਨੇ ਹਜ਼ਾਰਾਂ ਲੜਕੀਆਂ ਨੂੰ ਜ਼ਿੰਦਾ ਕਰ ਦਿੱਤਾ।

PunjabKesari

ਫੁੱਟਬਾਲ ਮੈਚ ਦਾ ਆਯੋਜਨ ਕਰਨ ਵਾਲੀ ਗਵਰਨਿੰਗ ਬਾਡੀ ਫੀਫਾ ਨੇ ਚਿਤਾਵਨੀ ਦਿੱਤੀ ਸੀ ਕਿ ਬਿਨਾਂ ਕਿਸੇ ਪਾਬੰਦੀ ਦੇ ਜੇਕਰ ਈਰਾਨ ਦੀਆਂ ਔਰਤਾਂ ਨੂੰ ਸਟੇਡੀਅਮ 'ਚ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਤਾਂ ਉਸ ਨੂੰ ਫੁੱਟਬਾਲ ਖੇਡਣ ਤੋਂ ਰੋਕ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਈਰਾਨ ਦੇ ਫੁੱਟਬਾਲ ਮੈਚਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ। ਫੀਫਾ ਨੇ ਵੀਰਵਾਰ ਦੇ ਮੈਚ ਨੂੰ ਬਹੁਤ ਹੀ ਸਾਕਾਰਾਤਮਕ ਕਦਮ ਦੇ ਰੂਪ 'ਚ ਲਿਆ।

PunjabKesari

ਫੀਫਾ ਨੇ ਕਿਹਾ ਕਿ ਹੁਣ ਈਰਾਨ 'ਚ ਸਾਰੀਆਂ ਲੜਕੀਆਂ ਤੇ ਔਰਤਾਂ, ਜੋ ਫੁੱਟਬਾਲ ਮੈਚ 'ਚ ਹਿੱਸਾ ਲੈਣਾ ਚਾਹੁੰਦੀਆਂ ਹਨ ਉਹ ਇਕ ਸੁਰੱਖਿਅਤ ਮਾਹੌਲ 'ਚ ਅਜਿਹਾ ਕਰਨ ਲਈ ਆਜ਼ਾਦ ਹੋਣਗੀਆਂ। ਦੱਸ ਦਈਏ ਕਿ ਕਰੀਬ 4500 ਔਰਤਾਂ ਨੇ ਇਸ ਮੈਚ ਨੂੰ ਦੇਖਿਆ। ਫੀਫਾ ਨੇ ਮੰਗ ਕੀਤੀ ਹੈ ਕਿ ਈਰਾਨੀ ਮਹਿਲਾਵਾਂ ਨੂੰ ਸਾਰੀ ਖੇਡਾਂ 'ਚ ਹਿੱਸਾ ਲੈਣ ਦੀ ਅਗਿਆ ਦਿੱਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਦੀ ਗਿਣਤੀ 'ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ।

PunjabKesari

ਸਹਾਰਾ ਦੀ ਕੁਰਬਾਨੀ ਕਰਕੇ ਹੋਇਆ ਸੁਪਨਾ ਸਾਕਾਰ
ਸਹਾਰਾ ਖੋਦਾਯਰੀ ਨੇ ਪਿਛਲੇ ਸਾਲ ਇਕ ਫੁੱਟਬਾਲ ਮੈਚ ਦੇਖਣ ਲਈ ਲੜਕਿਆਂ ਦੇ ਕੱਪੜੇ ਪਾ ਕੇ ਸਟੇਡੀਅਮ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਉਸ ਨੂੰ ਡਰ ਸੀ ਕਿ ਉਸ ਨੂੰ ਜੇਲ ਦੀ ਸਜ਼ਾ ਹੋ ਸਕਦੀ ਹੈ, ਜਿਸ ਤੋਂ ਬਚਣ ਲਈ ਉਸ ਨੇ ਅਦਾਲਤ ਦੇ ਬਾਹਰ ਖੁਦ ਨੂੰ ਅੱਗ ਲਗਾ ਲਈ ਸੀ। ਇਸ ਖਬਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਲੜਕੀ ਨੂੰ 'ਬਲੂ ਗਰਲ' ਦਾ ਨਾਂ ਦਿੱਤਾ ਗਿਆ ਸੀ।

PunjabKesari


Baljit Singh

Content Editor

Related News