ਖੇਤੀ ਨੀਤੀਆਂ ਤੇ ਯੂਕ੍ਰੇਨ ਤੋਂ ਸਸਤੇ ਭੋਜਨ ਦੇ ਆਯਾਤ ਦੇ ਵਿਰੋਧ 'ਚ ਪੋਲੈਂਡ 'ਚ ਹਜ਼ਾਰਾਂ ਕਿਸਾਨਾਂ ਨੇ ਕੱਢਿਆ ਰੋਸ ਮਾਰਚ

02/28/2024 12:59:52 PM

ਵਾਰਸਾ/ਪੋਲੈਂਡ (ਭਾਸ਼ਾ) : ਯੂਰਪੀਅਨ ਯੂਨੀਅਨ ਦੀਆਂ ਖੇਤੀ ਨੀਤੀਆਂ ਅਤੇ ਯੂਕ੍ਰੇਨ ਤੋਂ ਸਸਤੇ ਭੋਜਨ ਦੇ ਆਯਾਤ ਦੇ ਵਿਰੋਧ ਵਿੱਚ ਹਜ਼ਾਰਾਂ ਕਿਸਾਨਾਂ ਨੇ ਮੰਗਲਵਾਰ ਨੂੰ ਵਾਰਸਾ ਸ਼ਹਿਰ ਵਿੱਚ ਮਾਰਚ ਕੱਢਿਆ। ਪ੍ਰਦਰਸ਼ਨਕਾਰੀ ਕਿਸਾਨ ਇਹ ਚਾਹੁੰਦੇ ਹਨ ਕਿ ਯੂਕ੍ਰੇਨ ਨਾਲ ਲੱਗਦੀ ਪੋਲੈਂਡ ਦੀ ਸਰਹੱਦ ਅਨਾਜ ਅਤੇ ਹੋਰ ਭੋਜਨ ਉਤਪਾਦਾਂ ਦੇ ਆਯਾਤ ਲਈ ਬੰਦ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਰਨ ਘਰੇਲੂ ਮੰਡੀ ਵਿੱਚ ਕਿਸਾਨਾਂ ਨੂੰ ਮਿਲਣ ਵਾਲੇ ਭਾਅ ਘਟ ਰਹੇ ਹਨ।

ਇਹ ਵੀ ਪੜ੍ਹੋ: ਬ੍ਰਿਟਿਸ਼ MP ਪ੍ਰੀਤ ਕੋਰ ਗਿੱਲ ਦਾ ਦਾਅਵਾ, ਭਾਰਤੀ ਏਜੰਟਾਂ ਦੀ ਹਿੱਟ-ਲਿਸਟ 'ਚ ਹਨ ਕਈ ਬ੍ਰਿਟਿਸ਼ ਸਿੱਖ

ਪ੍ਰਦਰਸ਼ਨਕਾਰੀ ਇਤਿਹਾਸਕ 'ਪੈਲੇਸ ਆਫ਼ ਕਲਚਰ' ਦੇ ਨੇੜੇ ਇਕ ਵੱਡੇ ਚੌਰਾਹੇ 'ਤੇ ਇਕੱਠੇ ਹੋਏ ਅਤੇ ਸੰਸਦ ਭਵਨ ਵੱਲ ਤੁਰ ਪਏ। ਪੋਲੈਂਸ਼ ਦੇ ਕਿਸਾਨ ਯੂਰਪ ਵਿੱਚ ਉਨ੍ਹਾਂ ਵਿੱਚੋਂ ਇੱਕ ਹਨ, ਜੋ ਯੂਕ੍ਰੇਨ ਦੇ ਨਾਲ-ਨਾਲ ਯੂਰਪੀਅਨ ਯੂਨੀਅਨ ਦੀਆਂ ਵਾਤਾਵਰਣ ਨੀਤੀਆਂ ਦਾ ਵਿਰੋਧ ਕਰ ਰਹੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀਆਂ ਉਤਪਾਦਨ ਦੀਆਂ ਲਾਗਤਾਂ ਵਿੱਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ: 1 ਮਾਰਚ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ ਆਬੂਧਾਬੀ ਦਾ ਪਹਿਲਾ ਹਿੰਦੂ ਮੰਦਰ, ਇਹ ਰਹੇਗਾ ਦਰਸ਼ਨ ਦਾ ਸਮਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

cherry

This news is Content Editor cherry