ਹਜ਼ਾਰਾਂ ਰੁਪਏ ਦੇ ''ਬ੍ਰਾਂਡੇਡ ਕੱਪੜੇ'' ਅਸਲ ''ਚ ਹੁੰਦੇ ਨੇ ਇੰਨੇ ਸਸਤੇ, ਪੜ੍ਹੋ ਖਬਰ

05/10/2019 11:45:58 AM

ਵਾਸ਼ਿੰਗਟਨ - ਦੁਨੀਆ ਦੇ ਮਸ਼ਹੂਰ ਬ੍ਰਾਂਡਸ ਦੇ ਕੱਪੜੇ ਪਾਉਣ ਦੀ ਆਪਣੀ ਸ਼ਾਨ ਹੈ। ਅਸੀਂ ਰੁਜ਼ਾਨਾ ਜਿਹੜੇ ਕੱਪੜੇ ਪਾਉਂਦੇ ਹਾਂ ਉਹ ਬੇਸ਼ੱਕ ਮੰਨ-ਪ੍ਰਮੰਨੇ ਬ੍ਰਾਂਡਸ ਦੇ ਹੀ ਹੁੰਦੇ ਹਨ। ਜੇਕਰ ਬ੍ਰਾਂਡ ਗਲੋਬਲ ਪੱਧਰ ਤੇ ਮਸ਼ਹੂਰ ਹੋਵੇ ਤਾਂ ਪੱਕਾ ਹੈ ਕਿ ਇਕ ਟੀ-ਸ਼ਰਟ ਦੀ ਘਟੋਂ-ਘੱਟ ਕੀਮਤ 4 ਤੋਂ 5 ਹਜ਼ਾਰ ਰੁਪਏ ਦੇ ਨੇੜੇ-ਤੇੜੇ ਹੋਵੇਗੀ। ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੋ ਟੀ-ਸ਼ਰਟ ਤੁਸੀਂ ਹਜ਼ਾਰਾਂ ਰੁਪਏ 'ਚ ਖਰੀਦ ਰਹੇ ਹੋ ਉਸ ਦੀ ਅਸਲ ਲਾਗਤ ਕੀ ਹੁੰਦੀ ਹੋਵੇਗੀ। ਇਹ ਸੁਣ ਕੇ ਹੈਰਾਨ ਰਹਿ ਜਾਵੋਗੇ। ਹਾਂ ਇਸ ਦੀ ਅਸਲ ਕੀਮਤ 100 ਤੋਂ 300 ਰੁਪਏ ਤੱਕ ਦੀ ਹੋਵੇਗੀ।
ਦੁਨੀਆ ਭਰ ਦੇ ਜਿੰਨੇ ਵੱਡੇ ਗਾਰਮੈਂਟ ਬ੍ਰਾਂਡਸ ਹਨ, ਜਿੰਨੇ ਵੱਡੇ ਅਤੇ ਪਸੰਦੀਦਾ ਗਲੋਬਲ ਬ੍ਰਾਂਡਸ ਹਨ, ਉਨ੍ਹਾਂ ਸਾਰਿਆਂ ਦੇ ਗਾਰਮੈਂਟਸ ਅੱਜਕਲ ਬੰਗਲਾਦੇਸ਼ 'ਚ ਬਣਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਬੰਗਲਾਦੇਸ਼ ਦੀ ਗਾਰਮੈਂਟ ਇੰਡਸਟ੍ਰੀ ਦੁਨੀਆ ਦੀ ਸਭ ਤੋਂ ਵੱਡੀ ਮੈਨਿਊਫੈਰਚਰਿੰਗ ਇੰਡਸਟ੍ਰੀ ਹੀ ਨਹੀਂ ਬਲਕਿ ਲਾਗਤ ਦੇ ਹਿਸਾਬ ਨਾਲ ਸਭ ਤੋਂ ਸਸਤੀ ਵੀ ਹੈ। ਜਿੰਨੀ ਘੱਟ ਕੀਮਤ 'ਤੇ ਹੁਣ ਉਹ ਪੂਰੀ ਦੁਨੀਆ ਦੇ ਗਾਰਮੈਂਟਸ ਬਣਾਉਂਦੀ ਹੈ, ਉਨ੍ਹਾਂ ਤਾਂ ਚੀਨ ਵੀ ਨਹੀਂ ਕਰ ਸਕਦਾ। ਸਾਰੇ ਸੁਪਰ ਬ੍ਰਾਂਡਸ ਦੇ ਰੇਡੀਮੇਡ ਗਾਰਮੈਂਟਸ ਦੀ ਬੰਗਲਾਦੇਸ਼ 'ਚ ਬਣਨ ਦੀ ਕਹਾਣੀ ਤਾਂ ਤੁਸੀਂ ਜਾਣੋਗੇ ਨਾਲ ਹੀ ਉਸ ਇੰਡਸਟ੍ਰੀ ਦੇ ਬਾਰੇ 'ਚ ਵੀ ਜਾਣੋਗੇ, ਜਿਸ ਨੇ ਦੁਨੀਆ ਭਰ ਦੀ ਸਾਰੀ ਗਾਰਮੈਂਟ ਮੈਨਿਊਫੈਕਚਰਿੰਗ ਯੂਨੀਟਸ ਨੂੰ ਚਿੱਤ ਕਰ ਦਿੱਤਾ ਹੈ।

ਦੁਨੀਆ ਦਾ ਹਰ ਵੱਡਾ ਬ੍ਰਾਂਡ ਹੁੰਦਾ ਹੈ ਇਥੇ ਤਿਆਰ
ਢਾਕਾ 'ਚ ਦੁਨੀਆ ਦਾ ਹਰ ਆਲਾ ਰੇਡੀਮੇਡ ਬ੍ਰਾਂਡ ਤਿਆਰ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਇਸ ਨੇ ਗਾਰਮੈਂਟਸ ਮੈਨਿਊਫੈਰਚਰਿੰਗ ਅਤੇ ਨਿਰਯਾਤ 'ਚ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਦੁਨੀਆ ਭਰ 'ਚ ਇਥੇ ਬਣਨ ਵਾਲੀ ਟੀ-ਸ਼ਰਟਸ, ਸਵੈਟਰ, ਟ੍ਰਾਊਜ਼ਰਸ, ਦੀ ਬਹਾਰ ਹੈ। ਇਥੇ ਕਰੀਬ 5500 ਫੈਕਟਰੀਆਂ 'ਚ ਰੋਜ਼ 1 ਲੱਖ 25 ਹਜ਼ਾਰ ਟੀ-ਸ਼ਰਟਸ ਬਣਦੀਆਂ ਹਨ। ਇਹ ਫੈਕਟਰੀਆਂ ਢਾਕਾ, ਚਟਗਾਂਵ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਫੈਲੀਆਂ ਹਨ।

ਹਰ ਸ਼ਰਟ 'ਤੇ ਮਜ਼ਦੂਰ ਨੂੰ ਮਿਲਦੇ ਹੈ ਇੰਨੇ ਰੁਪਏ
ਦੁਨੀਆ ਦਾ ਕੋਈ ਵੀ ਅਜਿਹਾ ਵੱਡਾ ਗਾਰਮੈਂਟ ਬ੍ਰਾਂਡ ਨਹੀਂ ਹੋਵੇਗਾ, ਜੋ ਉਤਪਾਦਨ ਦੀ ਆਓਟਸੋਰਸਿੰਗ ਬੰਗਲਾਦੇਸ਼ ਤੋਂ ਨਹੀਂ ਕਰਾਉਂਦਾ ਹੋਵੇ। ਇਸ ਦਾ ਵੱਡਾ ਕਾਰਨ ਬੰਗਲਾਦੇਸ਼ ਦੀ ਸਭ ਤੋਂ ਸਸਤੀ ਲੇਬਰ ਹੈ ਅਤੇ ਨਾਲ ਹੀ ਸਭ ਤੋਂ ਵਧੀਆ ਫਿਨੀਸ਼ਿੰਗ ਅਤੇ ਬਿਹਤਰੀਨ ਗੁਣਵੱਤਾ। ਹਾਂ ਇਹ ਗੱਲ ਵੱਖ ਹੈ ਕਿ ਇਥੇ ਬਣਨ ਵਾਲੀਆਂ ਜੋ ਸ਼ਰਟਸ ਵਿਦੇਸ਼ੀ ਬਜ਼ਾਰਾਂ 'ਚ ਹਜ਼ਾਰਾਂ ਰੁਪਏ 'ਚ ਵਿਕਦੀਆਂ ਹਨ ਉਸ 'ਤੇ ਇਥੋਂ ਦੇ ਇਕ ਮਜ਼ਦੂਰ ਨੂੰ ਬਮੁਸ਼ਕਿਲ ਇਕ ਤੋਂ 2 ਰੁਪਏ ਵੀ ਨਹੀਂ ਮਿਲਦੇ। ਯੂਰਪ ਦੇ ਸਭ ਤੋਂ ਵੱਡੇ ਰੇਡੀਮੇਡ ਰਿਟੇਲਰ ਐੱਚ ਐਂਡ ਐੱਮ ਮਤਲਬ ਹੈਂਸ ਐਂਡ ਮੌਰੀਟਜ਼ ਦਾ ਅੱਧੇ ਤੋਂ ਜ਼ਿਆਦਾ ਕੰਮ ਇਥੋਂ ਹੀ ਹੁੰਦਾ ਹੈ। ਹਾਲ ਹੀ ਦੇ ਸਾਲਾਂ 'ਚ ਦੁਨੀਆ ਦੇ ਸਭ ਤੋਂ ਵੱਡਾ ਰਿਟੇਲ ਬ੍ਰਾਂਡ ਵਾਲਮਾਰਟ, ਯੂ. ਕੇ. ਦੇ ਅਹਿਮ ਬ੍ਰਾਂਡ ਪ੍ਰਾਇਮਰਕ, ਇਤਾਲਵੀ ਬ੍ਰਾਂਡ ਰਾਲਫ ਲੌਰੇਨ ਨੇ ਲਗਾਤਾਰ ਇਥੇ ਆਪਣੇ ਆਰਡਰ ਨੂੰ ਦੱਸਿਆ ਹੈ।

30 ਸਾਲ ਪਹਿਲਾਂ ਸ਼ੁਰੂ ਹੋਈ ਸੀ ਪਹਿਲ
ਸਾਲ 1978 'ਚ ਪਹਿਲੀ ਵਾਰ ਬੰਗਲਾਦੇਸ਼ ਦੇ ਰੇਡੀਮੇਡ ਉਦਯੋਗ ਦੇ ਪਿਤਾ ਕਹੇ ਜਾਣ ਵਾਲੇ ਨੁਰੂਲ ਕਾਦਰ ਕਾਨ ਨੇ 130 ਯੁਵਾ ਟ੍ਰੇਨੀਜ਼ ਨੂੰ ਦੱਖਣੀ ਕੋਰੀਆ ਟ੍ਰੇਨਿੰਗ ਲਈ ਭੇਜਿਆ ਸੀ ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਘਟਨਾ ਆਉਣ ਵਾਲੇ ਸਮੇਂ 'ਚ ਇਸ ਦੇਸ਼ ਨੂੰ ਬਦਲ ਕੇ ਰੱਖ ਦੇਣ ਵਾਲੀ ਸੀ। ਜਦੋਂ ਇਹ ਟ੍ਰੇਨੀ ਵਾਪਸ ਆਏ ਤਾਂ ਬੰਗਲਾਦੇਸ਼ ਦੀ ਪਹਿਲੀ ਗਾਰਮੈਂਟ ਫੈਕਟਰੀ ਖੋਲ੍ਹੀ ਗਈ। ਬਾਹਰ ਤੋਂ ਕੰਮ ਲੈਣ ਦੀ ਕੋਸ਼ਿਸ਼ ਸ਼ੁਰੂ ਹੋਈ। ਇਸ ਤੋਂ ਬਾਅਦ ਤਾਂ ਬੰਗਲਾਦੇਸ਼ 'ਚ ਕਈ ਹੋਰ ਫੈਕਟਰੀਆਂ ਦੀ ਨੀਂਹ ਰੱਖੀ। ਫਿਰ ਉਸ ਉਦਯੋਗ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਬੰਗਲਾਦੇਸ਼ ਨੇ ਬੰਦ ਕਰਾਈਆਂ ਯੂਰਪੀ ਫੈਕਟਰੀਆਂ
ਸਾਲ 1985 'ਚ ਬੰਗਲਾਦੇਸ਼ ਦਾ ਇਹ ਰੇਡੀਮੇਡ ਗਾਰਮੈਂਟ ਉਦਯੋਗ 380 ਮਿਲੀਅਨ ਡਾਲਰ ਦਾ ਸੀ। ਹੁਣ 22.49 ਬਿਲੀਅਨ ਡਾਲਰ ਦਾ ਹੈ। ਬੰਗਲਾਦੇਸ਼ ਦੀ ਕਰੀਬ 80 ਫੀਸਦੀ ਨਿਰਯਾਤ ਦੀ ਆਮਦਨੀ ਇਸ ਉਦਯੋਗ ਨਾਲ ਹੁੰਦੀ ਹੈ। ਦੁਨੀਆ ਦੇ ਵੱਡੇ-ਵੱਡੇ ਬ੍ਰਾਂਡਸ ਨੂੰ ਵੀ ਲੱਗਦਾ ਹੈ ਕਿ ਜਦੋਂ ਵੱਡੇ ਪੈਮਾਨੇ 'ਤੇ ਬਹੁਤ ਘੱਟ ਪੈਸਿਆਂ 'ਚ ਉਹ ਬੰਗਲਾਦੇਸ਼ 'ਚ ਕਵਾਲਿਟੀ ਅਤੇ ਡਿਜ਼ਾਈਨ ਵਾਲੇ ਕੱਪੜੇ ਬਣਾ ਸਕਦੇ ਹਨ ਤਾਂ ਉਸ ਦੇ ਲਈ ਯੂਰਪੀ ਫੈਕਟਰੀਆਂ 'ਚ ਮਹਿੰਗੀ ਲੇਬਰ ਨੂੰ ਪੈਸੇ ਕਿਉਂ ਦੇਣ।

ਕਿੰਨੀ ਆਉਂਦੀ ਹੈ ਅਸਲ ਲਾਗਤ
ਬੰਗਲਾਦੇਸ਼ 'ਚ ਵਧੀਆ ਕਾਟਨ ਨਾਲ ਬਣੀ ਇਕ ਟੀ-ਸ਼ਰਟ ਦੀ ਕੀਮਤ, ਮਜ਼ਦੂਰੀ, ਟ੍ਰਾਂਸਪੋਟੇਸ਼ਨ, ਸ਼ੋਅ-ਰੂਮ ਦਾ ਖਰਚ ਕੱਢ ਦਈਏ ਤਾਂ ਖਰਚ ਸਿਰਫ 1.60 ਡਾਲਰ ਤੋਂ 6.00 ਡਾਲਰ ਤੱਕ ਆਉਂਦਾ ਹੈ, ਜਿਸ ਨੂੰ ਵੱਖ-ਵੱਖ ਬ੍ਰਾਂਡਸ ਯੂਰਪ ਅਤੇ ਅਮਰੀਕਾ 'ਚ ਕਾਫੀ ਉੱਚੀਆਂ ਕੀਮਤਾਂ 'ਚ ਵੇਚਦੇ ਹਨ। ਉਂਝ ਇਸ ਨੂੰ ਤੁਸੀਂ ਸਮੇਂ ਦਾ ਫੇਰ ਵੀ ਕਹਿ ਸਕਦੇ ਹੋ। ਅੰਗ੍ਰੇਜ਼ ਜਦੋਂ ਭਾਰਤ ਆਏ ਤਾਂ ਉਨ੍ਹਾਂ ਨੇ ਬੰਗਲਾਦੇਸ਼ ਕਹੇ ਜਾਣ ਵਾਲੇ ਇਸ ਹਿੱਸੇ ਦੇ ਬਿਹਤਰੀਨ ਹੱਥੀ ਕੰਮ ਕਰਨ ਵਾਲਿਆਂ ਨੂੰ ਮੈਨਚੇਸਟਰ ਦੀਆਂ ਕੱਪੜਾ ਮਸ਼ੀਨਾਂ ਦੇ ਤਲੇ ਦਬਾ ਦਿੱਤਾ। ਹੁਣ ਬੰਗਲਾਦੇਸ਼ 'ਚ ਗਾਰਮੈਂਟ ਇੰਡਸਟ੍ਰੀ ਦੀ ਫਿਰ ਸ਼ੁਰੂਆਤ ਹੋ ਚੁੱਕੀ ਹੈ ਜਦਕਿ ਮੈਨਚੇਸਟਰ ਦਾ ਕੱਪੜਾ ਉਦਯੋਗ ਇਕਦਮ ਖਤਮ ਕਰ ਦਿੱਤਾ ਹੈ।

ਉਹ ਵੱਡੇ ਬ੍ਰਾਂਡਸ ਜਿੰਨਾਂ ਦੇ ਕੱਪੜੇ ਇਥੇ ਬਣਦੇ ਹਨ
ਵਾਲਮਾਰਟ, ਐੱਚ. ਐਂਡ ਐੱਮ., ਹਿਊਗੋ ਬਾਸ, ਟਾਮੀ ਹਿਲਫੀਗਰ, ਪ੍ਰਾਇਮਰਕ ਬੈਨੇਟਨ, ਗੈਪ, ਰਿਪਲੇਅ, ਜੀ ਸਟਾਰ ਰੋ, ਜਿਓਰਜੀਓ ਅਰਮਾਨੀ, ਕੈਲਵਿਨ ਕਲੀਨ, ਪਿਊਮਾ, ਰਾਲਫ ਰੌਲੇਨ।

ਕੀ ਹੈ ਅਰਥਸ਼ਾਸ਼ਤਰ
- 1 ਕਿਲੋ ਕਾਟਨ ਨਾਲ 4 ਤੋਂ 5 ਟੀ-ਸ਼ਰਟ ਤਿਆਰ ਹੁੰਦੀ ਹੈ।
- ਬੰਗਲਾਦੇਸ਼ੀ ਕਾਟਨ 3.80 ਡਾਲਰ ਦਾ ਹੁੰਦਾ ਹੈ।
- ਅਮਰੀਕੀ ਕਾਟਨ ਕਰੀਬ 5.50 ਡਾਲਰ ਦਾ।
- ਇਸ 'ਚ ਪਾਲਿਐਸਟਰ ਅਤੇ ਵਿਸਕੋਜ਼ ਵੀ ਮਿਕਸ ਕੀਤਾ ਜਾਂਦਾ ਹੈ।
- 1 ਮਜ਼ਦੂਰ ਨੂੰ 1 ਘੰਟੇ ਦਾ ਕਰੀਬ 18 ਸੈਂਟ ਮਤਲਬ 9 ਰੁਪਏ ਮਿਲਦਾ ਹੈ।
- ਵੱਖ-ਵੱਖ ਕਵਾਲਿਟੀ ਦੇ ਲਿਹਾਜ਼ ਨਾਲ ਇਕ ਟੀ-ਸ਼ਰਟ ਦੀ ਕੁਲ ਲਾਗਤ 1.60 ਡਾਲਰ ਤੋਂ 6.00 ਡਾਲਰ ਤੱਕ ਆਉਂਦੀ ਹੈ।
- ਬੰਗਲਾਦੇਸ਼ ਫੈਕਟਰੀ ਦਾ ਮਾਲਕ ਇਕ ਟੀ-ਸ਼ਰਟ ਕਰੀਬ 58 ਸੈਂਟ ਮਤਲਬ 11 ਰੁਪਏ ਕਮਾਉਂਦਾ ਹੈ।
- ਇਥੇ ਟੀ-ਸ਼ਰਟ ਯੂਰਪ ਅਤੇ ਅਮਰੀਕਾ 'ਚ ਵੱਖ-ਵੱਖ ਕੀਮਤਾਂ 'ਤੇ ਵਿਕਦੀਆਂ ਹਨ।

ਬ੍ਰਾਂਡਸ ਅਤੇ ਟੀ-ਸ਼ਰਟਸ ਦੇ ਮੁੱਲ
- ਪ੍ਰਾਇਮਰਕ 10 ਡਾਲਰ (ਲਾਗਤ 1.6 ਡਾਲਰ)
- ਹਿਲਫੀਗਰ 39 ਡਾਲਰ (ਲਾਗਤ 5 ਡਾਲਰ)
- ਜੀ ਸਟਾਰ 91 ਡਾਲਰ (ਲਾਗਤ ਕਰੀਬ 6 ਡਾਲਰ)
- ਰਿਪਲੇਅ 53 ਡਾਲਰ

Khushdeep Jassi

This news is Content Editor Khushdeep Jassi