ਰੂਸ-ਯੂਕ੍ਰੇਨ ਯੁੱਧ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਹੋਏ ਸਾਈਬਰ ਹਮਲੇ ਨਾਲ ਯੂਰਪ ਦੇ ਹਜ਼ਾਰਾਂ ਲੋਕ ਹੋਏ ਪ੍ਰਭਾਵਿਤ

03/31/2022 1:50:57 AM

ਮਾਸਕੋ-ਯੂਕ੍ਰੇਨ 'ਤੇ ਰੂਸੀ ਹਮਲਾ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਸਰਕਾਰ ਅਤੇ ਫੌਜੀ ਏਜੰਸੀਆਂ ਵੱਲੋਂ ਵਰਤੋਂ ਕੀਤੇ ਜਾਣ ਵਾਲੇ ਸੈਟੇਲਾਈਵ ਨੈੱਟਵਰਕ 'ਤੇ ਹੋਏ ਸਾਈਬਰ ਹਮਲੇ ਕਾਰਨ ਯੂਰਪੀਅਨ ਦੇਸ਼ਾਂ ਦੇ ਹਜ਼ਾਰਾਂ ਲੋਕਾਂ ਦੇ ਬ੍ਰਾਡਬੈਂਡ ਇੰਟਰਨੈਸ਼ਨ ਕੁਨੈਕਸ਼ਨ ਪ੍ਰਭਾਵਿਤ ਹੋਏ ਸਨ। ਉਪਗ੍ਰਹਿ (ਸੈਟੇਲਾਈਟ) ਦੀ ਮਲਕੀਅਤ ਵਾਲੀ ਕੰਪਨੀ ਨੇ ਬੁੱਧਵਾਰ ਨੂੰ ਇਹ ਖੁਲਾਸਾ ਕੀਤਾ।

ਇਹ ਵੀ ਪੜ੍ਹੋ : ਪੈਨ ਨੂੰ ਆਧਾਰ ਨਾਲ ਅੱਜ ਕਰਵਾ ਲਓ ਲਿੰਕ, ਨਹੀਂ ਤਾਂ ਭਰਨਾ ਪੈ ਸਕਦੈ ਜੁਰਮਾਨਾ

ਅਮਰੀਕਾ ਦੀ ਕੰਪਨੀ ਵਾਯਾਸੇਟ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਸਾਈਬਰ ਹਮਲੇ ਨੂੰ ਅੰਜਾਮ ਦਿੱਤਾ ਗਿਆ, ਜੋ ਹੁਣ ਤੱਕ ਕਿਸੇ ਵੀ ਯੁੱਧ ਦੌਰਾਨ ਕੀਤਾ ਗਿਆ ਸਭ ਤੋਂ ਵੱਡਾ ਸਾਈਬਰ ਹਮਲਾ ਹੈ। ਕੰਪਨੀ ਨੇ ਇਸ ਹਮਲੇ ਦੇ ਵਿਆਪਕ ਪ੍ਰਭਾਵ ਦੇ ਬਾਰੇ 'ਚ ਵੀ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਰੂਸ ਨਾਲ ਸਹਿਯੋਗ ਦੀ ਕੋਈ ਹੱਦ ਨਹੀਂ : ਚੀਨ

ਕੰਪਨੀ ਮੁਤਾਬਕ, ਇਸ ਹਮਲੇ ਕਾਰਨ ਪੋਲੈਂਡ ਤੋਂ ਲੈ ਕੇ ਫਰਾਂਸ ਤੱਕ ਦੇ ਇੰਟਰਨੈੱਟ ਉਪਭੋਗਤਾ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਕੰਪਨੀ ਨੇ ਆਪਣੇ ਬਿਆਨ 'ਚ ਇਸ ਗੱਲ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਕੀ ਇਸ ਹਮਲੇ ਲਈ ਕੌਣ ਜ਼ਿੰਮੇਵਾਰ ਸੀ। ਜਦਕਿ ਯੂਕ੍ਰੇਨ ਦੇ ਅਧਿਕਾਰੀਆਂ ਨੇ ਰੂਸੀ ਹੈਕਰਾਂ 'ਤੇ ਸਾਈਬਰ ਹਮਲੇ ਨੂੰ ਅੰਜਾਮ ਦੇਣ ਦਾ ਦੋਸ਼ ਲਾਇਆ ਹੈ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਦੇ ਅਧਿਕਾਰਾਂ ਦੀ ਜਾਂਚ ਦੀ ਅਗਵਾਈ ਕਰਨਗੇ ਨਾਰਵੇ ਦੇ ਸਾਬਕਾ ਜੱਜ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Karan Kumar

This news is Content Editor Karan Kumar