ਵਿਦੇਸ਼ਾਂ ''ਚ ਵਿਆਹ ਤੋਂ ਪਹਿਲਾਂ ਔਰਤਾਂ ਕਰਵਾ ਰਹੀਆਂ ਇਹ ਕੰਮ

01/12/2020 10:17:31 PM

ਲੰਡਨ (ਏਜੰਸੀ)- ਵਿਆਹ ਤੋਂ ਬਾਅਦ ਸੁਹਾਗਰਾਤ ਤੋਂ ਪਹਿਲਾਂ ਖੁਦ ਨੂੰ ਕੁਵਾਰੀ ਦਿਖਾਉਣ ਦੇ ਸਮਾਜਿਕ ਦਬਾਅ ਨੂੰ ਲੈ ਕੇ ਹੁਣ ਕੁੜੀਆਂ ਵਿਆਹ ਤੋਂ ਪਹਿਲਾਂ ਆਪਣੇ ਕੁਵਾਰੇਪਣ ਦਾ ਆਪ੍ਰੇਸ਼ਨ ਕਰਵਾਉਣ ਲਈ ਸੀਕ੍ਰੇਟ ਕਲੀਨਿਕ ਜਾ ਰਹੀਆਂ ਹਨ ਅਤੇ ਡਾਕਟਰ ਅਜਿਹੀਆਂ ਔਰਤਾਂ ਦੀ ਡਿਮਾਂਡ ਪੂਰੀ ਕਰਕੇ ਕੁਝ ਘੰਟਿਆਂ ਵਿਚ ਲੱਖਾਂ ਰੁਪਏ ਕਮਾ ਰਹੇ ਹਨ। ਇਸ ਗੱਲ ਦਾ ਖੁਲਾਸਾ ਲੰਡਨ ਵਿਚ ਹੋਇਆ ਹੈ ਜਿਥੇ 22 ਅਜਿਹੇ ਸੀਕ੍ਰੇਟ ਕਲੀਨਿਕ ਮਿਲੇ ਹਨ। ਅੰਗਰੇਜ਼ੀ ਅਖਬਾਰ ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ ਸਿਰਫ ਲੰਡਨ ਵਿਚ ਅਜਿਹੇ 22 ਕਲੀਨਿਕਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਬ੍ਰਿਟਿਸ਼ ਡਾਕਟਰ ਰਸਮੀ ਪਰਿਵਾਰਾਂ ਦੇ ਦਬਾਅ ਵਿਚ ਆਈਆਂ ਔਰਤਾਂ ਦਾ 'ਵਰਜੀਨਿਟੀ ਰਿਪੇਅਰ' ਆਪ੍ਰੇਸ਼ਨ ਕਰਦੇ ਹਨ ਅਤੇ ਇਸ ਨਾਲ ਲੱਖਾਂ ਰੁਪਏ ਕਮਾਉਂਦੇ ਹਨ। ਕੁਝ ਪ੍ਰਾਈਵੇਟ ਕਲੀਨਿਕ ਇਸ ਆਪ੍ਰੇਸ਼ਨ ਦੇ 3000 ਪੌਂਡ (ਤਕਰੀਬਨ 3 ਲੱਖ ਰੁਪਏ) ਵਸੂਲਦੇ ਹਨ।

ਲੰਡਨ ਵਿਚ ਇਕ ਅਜਿਹੇ ਹੀ ਕਲੀਨਿਕ, ਦਿ ਗਾਈਨ ਸੈਂਟਰ ਅਜਿਹੇ ਆਪ੍ਰੇਸ਼ਨ ਨੂੰ ਅੰਜਾਮ ਦਿੰਦਾ ਹੈ, ਇਸ ਬਣਾਉਟੀ ਹਾਈਮਨ ਨੂੰ ਕੁਆਰੇਪਣ ਦਾ ਟੋਕਨ ਮੰਨਿਆ ਜਾਂਦਾ ਹੈ ਅਤੇ ਸੰਸਕ੍ਰਿਤਕ ਤੇ ਧਾਰਮਿਕ ਕਾਰਣਾਂ ਨਾਲ ਵਿਆਹ ਲਈ ਇਕ ਮਹੱਤਵਪੂਰਨ ਕਾਰਨ ਬਣ ਗਿਆ ਹੈ। ਇਸ ਤਰ੍ਹਾਂ ਦੇ ਕਲੀਨਿਕ ਚਲਾਉਣ ਵਾਲੇ ਡਾਕਟਰਾਂ 'ਤੇ ਮਰੀਜ਼ਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲੱਗਾ ਹੈ। ਰਿਪੋਰਟ ਮੁਤਾਬਕ ਅਜਿਹੇ ਆਪ੍ਰੇਸ਼ਨ ਕਰਵਾਉਣ ਵਾਲੀਆਂ ਜ਼ਿਆਦਾਤਰ ਮੁਟਿਆਰਾਂ ਜੋ ਮੱਧ ਪੂਰਬੀ ਅਤੇ ਏਸ਼ੀਆਈ ਪਰਿਵਾਰਾਂ ਤੋਂ ਹਨ ਜੋ ਵਿਆਹ ਦੇ ਦਬਾਅ ਵਿਚ ਅਜਿਹਾ ਕਰਦੀਆਂ ਹਨ।


Sunny Mehra

Content Editor

Related News