ਨਸ਼ੇ 'ਚ ਕਾਰ ਚਲਾਉਂਦੀ ਫੜੀ ਗਈ ਇਹ ਵਿਦਿਆਰਥਣ, ਲੱਖਾਂ ਰੁਪਏ ਦਾ ਜੁਰਮਾਨਾ ਦੇ ਕੇ ਵੀ ਹੋਈ ਖੁਸ਼

11/18/2017 10:10:06 PM

ਸਿਡਨੀ — ਨਸ਼ੇ 'ਚ ਕਾਰ ਚਲਾਉਣੀ ਇਸ ਕੁੜੀ ਨੂੰ ਮਹਿੰਗੀ ਤਾਂ ਪਈ ਪਰ ਉਹ ਜੁਰਮਾਨਾ ਦੇਣ ਤੋਂ ਬਾਅਦ ਵੀ ਖੁਸ਼ ਹੈ। ਨਾਰਵੇ ਦੀ ਆਸਲੋ ਸਿਟੀ ਕੋਰਟ ਨੇ ਵਿਦਿਆਰਥਣ ਕੈਥਰੀਨਾ ਜੀ. ਐਡ੍ਰੇਸਨ (22) ਨੂੰ 30,400 ਡਾਲਰ (19.76 ਲੱਖ ਰੁਪਏ) ਦਾ ਜ਼ੁਰਮਾਨਾ ਕੀਤਾ ਗਿਆ। ਇਸ ਦੇ ਬਾਵਜੂਦ ਉਹ ਖੁੱਦ ਨੂੰ ਕਿਮਸਤ ਵਾਲੀ ਮੰਨ ਰਹੀ ਹੈ, ਕਿਉਂਕਿ ਨਾਰਵੇ ਦੇ ਕਾਨੂੰਨਾਂ ਮੁਤਾਬਕ ਨਸ਼ੇ 'ਚ ਡਰਾਈਵਿੰਗ ਕਰਦੇ ਫੜੇ ਜਾਣ 'ਤੇ ਦੋਸ਼ੀ 'ਤੇ ਉਸ ਦੀ ਦੌਲਤ ਦੇ ਆਧਾਰ 'ਤੇ ਜੁਰਮਾਨਾ ਤੈਅ ਕੀਤਾ ਗਿਆ ਹੈ। 
ਫੋਬਰਸ ਮੁਤਾਬਕ ਕੈਥਰੀਨਾ ਨਾਰਵੇ ਦੀ ਸਭ ਤੋਂ ਅਮੀਰ ਕੁੜੀ ਹੈ ਅਤੇ ਉਸ ਦੀ ਕੁਲ ਜਾਇਦਾਦ 1.23 ਅਰਬ ਡਾਲਰ (7,995 ਕਰੋੜ ਰੁਪਏ) ਹੈ। ਅਜਿਹੇ 'ਚ ਉਸ 'ਤੇ 32 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਸੀ, ਪਰ ਪਹਿਲੀ ਗਲਤੀ ਦੇ ਚੱਲਦੇ ਕੋਰਟ ਨੇ ਨਰਮੀ ਵਰਤੀ। ਹਾਲਾਂਕਿ ਕੋਰਟ ਨੇ ਉਸ 'ਤੇ 13 ਮਹੀਨੇ ਤੱਕ ਡਰਾਈਵਿੰਗ ਕਰਨ 'ਤੇ ਵੀ ਰੋਕ ਲਾ ਦਿੱਤੀ ਹੈ। 
ਇਸ ਦੌਰਾਨ ਜੇਕਰ ਉਹ ਡਰਾਈਵਿੰਗ ਕਰਦੀ ਫੜੀ ਗਈ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਐਡ੍ਰੇਸਨ ਦੇ ਪਿਤਾ ਨੇ 2007 'ਚ ਆਪਣੀ ਕੰਪਨੀ ਦੇ 42 ਫੀਸਦੀ ਸ਼ੇਅਰ ਉਸ ਦੇ ਨਾਂ ਕਰ ਦਿੱਤੇ ਸਨ। ਇਸ ਤੋਂ ਬਾਅਦ ਫੋਬਰਸ ਨੇ ਐਡ੍ਰੇਸਨ ਨੂੰ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਦੂਜੀ ਸਭ ਤੋਂ ਅਮੀਰ ਔਰਤ ਐਲਾਨ ਦਿੱਤਾ ਸੀ।