ਕ੍ਰਿਸਮਸ ''ਤੇ ਇਸ ਦਾਦੇ ਨੇ ਆਪਣੇ ਪੋਤੇ-ਪੋਤੀਆਂ ਦੀ ਖੁਸ਼ੀ ਲਈ ਖਰੀਦੀ ਇਹ ਸਪੈਸ਼ਲ ਬੱਸ

12/26/2019 11:17:51 PM

ਓਰੇਗੋਨ - ਕ੍ਰਿਸਮਸ 'ਚ ਬੱਚਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਵੱਲੋਂ ਕਈ ਤੋਹਫੇ ਮਿਲੇ ਹੋਣਗੇ ਅਤੇ ਉਨ੍ਹਾਂ ਨੂੰ ਦੇਖ ਕੇ ਬੱਚੇ ਕਾਫੀ ਖੁਸ਼ ਵੀ ਹੋਏ ਹੋਣਗੇ। ਉਥੇ ਹੀ ਅਮਰੀਕਾ ਦੇ ਓਰੇਗੋਨ ਸੂਬੇ 'ਚ ਰਹਿੰਦੇ ਇਕ ਬਜ਼ੁਰਗ ਵੱਲੋਂ ਕ੍ਰਿਸਮਸ 'ਤੇ ਆਪਣੇ ਪਰਿਵਾਰ ਵਾਲਿਆਂ ਨੂੰ ਖੁਸ਼ ਕਰਨ ਲਈ ਇਕ ਪੀਲੇ ਰੰਗ ਦੀ ਬੱਸ ਖਰੀਦੀ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਹ ਬਜ਼ੁਰਗ ਓਰੇਗੋਨ ਸੂਬੇ ਦਾ ਰਹਿਣ ਵਾਲਾ ਹੈ, ਜਿਸ ਦਾ ਨਾਂ ਡੱਗ ਹੇਜ਼ ਹੈ।



ਰਿਪੋਰਟ ਮੁਤਾਬਕ ਡੱਗ ਨੇ ਇਕ ਪੀਲੇ ਰੰਗ ਦੀ ਬੱਸ ਆਪਣੇ ਪਰਿਵਾਰ ਨੂੰ ਖੁਸ਼ ਕਰਨ ਨੂੰ, ਖਾਸ ਕਰਕੇ ਆਪਣੇ 10 ਪੋਤੇ-ਪੋਤੀਆਂ ਨੂੰ ਸਕੂਲ ਛੱਡਣ ਲਈ ਖਰੀਦੀ। ਕਿਉਂਕਿ ਉਸ ਦੇ ਪੋਤੇ-ਪੋਤੀਆਂ ਹਮੇਸ਼ਾ ਉਸ ਨੂੰ ਆਖਦੇ ਸਨ ਕਿ ਉਨ੍ਹਾਂ ਨੂੰ ਸਕੂਲ ਜਾਣਾ ਪਸੰਦ ਹੈ ਪਰ ਸਕੂਲ ਦੀ ਬੱਸ 'ਚ ਜਾਣਾ ਨਹੀਂ। ਜਿਸ ਤੋਂ ਬਾਅਦ ਡੱਗ ਨੇ ਕ੍ਰਿਸਮਸ 'ਤੇ ਇਹ ਬੱਸ ਖਰੀਦਣ ਦਾ ਵਿਚਾਰ ਬਣਾਇਆ। ਡੱਗ ਦੇ ਪੋਤੇ-ਪੋਤੀਆਂ ਵੱਲੋਂ ਇਸ ਪੀਲੇ ਰੰਗ ਦੀ ਬੱਸ ਨੂੰ ਗ੍ਰੈਂਡਫਾਥਰ ਐਕਸਪ੍ਰੈਸ ਦਾ ਨਾਂ ਦਿੱਤਾ ਗਿਆ। ਡੱਗ ਨੇ ਦੱਸਿਆ ਕਿ 10 ਪੋਤੇ-ਪੋਤੀਆਂ 'ਚੋਂ ਉਸ ਦੇ 5 ਪੋਤੇ-ਪੋਤੀਆਂ ਇਕੋਂ ਸਕੂਲ 'ਚ ਪੜ੍ਹਦੇ ਹਨ, ਜਿਹੜਾ ਕਿ ਉਨ੍ਹਾਂ ਦੇ ਘਰ ਤੋਂ 9 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਡੱਗ ਨੇ ਆਖਿਆ ਕਿ ਹੁਣ ਉਹ ਸਵੇਰੇ ਉਠ ਕੇ ਆਪਣੇ ਪੋਤੇ-ਪੋਤੀਆਂ ਨੂੰ ਉਨ੍ਹਾਂ ਦੇ ਸਕੂਲ ਛੱਡ ਕੇ ਆਇਆ ਕਰੇਗਾ। ਡੱਗ ਨੇ ਆਪਣੀ ਪਤਨੀ ਦਾ ਵੀ ਧੰਨਵਾਦ ਕੀਤਾ, ਜਿਸ ਨੇ ਉਸ ਦਾ ਹਮੇਸ਼ਾ ਸਾਥ ਦਿੱਤਾ। ਡੱਗ ਨੇ ਹੱਸਦੇ ਹੋਏ ਆਖਿਆ ਕਿ ਬੱਚਿਆਂ ਨੂੰਸਕੂਲ 'ਚ ਛੁੱਟੀਆਂ ਹੋਣ 'ਤੇ ਇਸ ਬੱਸ ਰਾਹੀਂ ਉਹ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਘੁੰਮਣ ਲਈ ਵੀ ਜਾ ਸਕਦੇ ਹਨ।

Khushdeep Jassi

This news is Content Editor Khushdeep Jassi