ਇਸ ਫੋਟੋ ''ਚ ਲੁਕਿਆ ਬੈਠਾ ਹੈ ਜ਼ਹਿਰੀਲਾ ਸੱਪ, ਧਿਆਨ ਨਾਲ ਦੇਖਣ ''ਤੇ ਲੱਗੇਗਾ ਪਤਾ

10/09/2017 10:24:27 AM

ਬ੍ਰਿਸਬੇਨ(ਬਿਊਰੋ)— ਇਸਟਰਨ ਬਰਾਊਨ ਦੁਨੀਆ ਵਿਚ ਦੂਜਾ ਸਭ ਤੋਂ ਜ਼ਹਿਰੀਲਾ ਸੱਪ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਜੇਕਰ ਇਹ ਸੱਪ ਇਕ ਵਾਰ ਕਿਸੇ ਨੂੰ ਡੱਸ ਲਏ ਤਾਂ ਉਸ ਦਾ ਬਚਣਾ ਮੁਸ਼ਕਲ ਹੁੰਦਾ ਹੈ। ਇਨੀਂ ਦਿਨੀਂ ਇਸ ਜ਼ਹਿਰੀਲੇ ਸੱਪ ਦੀ ਇਕ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਫੇਸਬੁੱਕ ਉੱਤੇ ਆਸਟਰੇਲੀਆ ਦੇ ਇਕ ਪੇਜ ਨੇ ਇਹ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿਚ ਦਰਖਤ, ਬੂੱਟੇ ਅਤੇ ਪੱਤੇ ਦਿਸ ਰਹੇ ਹਨ। ਧਿਆਨ ਨਾਲ ਦੇਖਣ ਉੱਤੇ ਪਤਾ ਲੱਗਦਾ ਹੈ ਕਿ ਇਸ ਵਿਚ ਸੱਪ ਲੁੱਕ ਕੇ ਬੈਠਾ ਹੋਇਆ ਹੈ। ਪੇਜ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ਕੀ ਤੁਸੀਂ ਇਸ ਵਿਚ ਈਸਟਰਨ ਬਰਾਊਨ ਸੱਪ ਨੂੰ ਲੱਭ ਸਕਦੇ ਹੋ? ਇਸ ਫੋਟੋ ਨੂੰ ਕਈ ਲੋਕਾਂ ਨੇ ਕੁਮੇਂਟ ਅਤੇ ਲਾਈਕ ਵੀ ਕੀਤਾ ਹੈ ਪਰ ਜ਼ਿਆਦਾਤਰ ਲੋਕ ਫੋਟੋ ਵਿਚ ਸੱਪ ਦਾ ਪਤਾ ਲਗਾਉਣ ਵਿਚ ਅਸਫਲ ਹੀ ਰਹੇ ਹਨ।