ਇਹ ਹੈ ਦੁਨੀਆ ਦਾ ਸਭ ਤੋਂ ਪ੍ਰੀਮੈਚੋਓਰ ਬੱਚਾ, ਵਜ਼ਨ ਸਿਰਫ 420 ਗ੍ਰਾਮ!

11/12/2021 12:37:24 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਬਰਮਿੰਘਮ ਸ਼ਹਿਰ ਦੇ ਅਲਾਬਾਮਾ ਵਿਚ ਦੁਨੀਆ ਦੇ ਸਭ ਤੋਂ ਪ੍ਰੀਮੈਚੋਓਰ ਬੱਚੇ ਦਾ ਜਨਮ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਨਮ ਦੇ ਸਮੇਂ ਬੱਚੇ ਦਾ ਵਜ਼ਨ ਸਿਰਫ 420 ਗ੍ਰਾਮ ਸੀ। ਜਨਮ ਸਮੇਂ ਬੱਚਾ ਇਕ ਪੌਂਡ ਦਾ ਮਤਲਬ ਅੱਧਾ ਕਿਲੋ ਤੋਂ ਵੀ ਘੱਟ ਸੀ। ਆਮਤੌਰ 'ਤੇ ਗਰਭ ਅਵਸਥਾ ਦਾ ਸਮਾਂ 40 ਹਫ਼ਤੇ ਦਾ ਹੁੰਦਾ ਹੈ ਪਰ ਇਹ ਬੱਚਾ 21 ਹਫ਼ਤੇ ਅਤੇ ਇਕ ਦਿਨ ਵਿਚ ਪੈਦਾ ਹੋਇਆ। ਇਸ ਲਈ ਇਸ ਨੂੰ ਦੁਨੀਆ ਦਾ ਸਭ ਤੋਂ ਪ੍ਰੀਮੈਚੋਓਰ ਬੇਬੀ ਕਿਹਾ ਜਾ ਰਿਹਾ ਹੈ।

ਮਾਂ ਅਤੇ ਬੱਚਾ ਸਿਹਤਮੰਦ
21 ਹਫ਼ਤੇ ਵਿਚ ਪੈਦਾ ਹੋਣ ਵਾਲੇ ਬੱਚੇ ਦੁਨੀਆ ਨੂੰ ਸਭ ਤੋਂ ਪ੍ਰੀਮੈਚੋਓਰ ਬੇਬੀ ਕਿਹਾ ਗਿਆ ਕਿਉਂਕਿ ਇਹ ਸਧਾਰਨ ਨਵਜੰਮੇ ਬੱਚਿਆਂ ਦੀ ਤੁਲਨਾ ਵਿਚ ਕਰੀਬ 19 ਹਫ਼ਤੇ ਪਹਿਲਾਂ ਪੈਦਾ ਹੋਇਆ। ਇਸ ਬੱਚੇ ਦਾ ਨਾਮ ਕਰਟਿਸ ਰੱਖਿਆ ਗਿਆ ਹੈ। ਮਾਂ ਮਿਸ਼ੇਲ ਬਟਲਰ ਨੂੰ 4 ਜੁਲਾਈ 2020 ਨੂੰ ਜਣੇਪਾ ਦਰਦ ਹੋਇਆ। ਇਸ ਮਗਰੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੇ ਅਗਲੇ ਦਿਨ ਉਹਨਾਂ ਨੇ ਦੁਪਹਿਰ ਦੇ ਖਾਣੇ ਦੌਰਾਨ ਜੁੜਵਾਂ ਬੱਚਿਆਂ ਕਰਟਿਸ ਅਤੇ ਸੀਅਸਵਾ ਨੂੰ ਜਨਮ ਦਿੱਤਾ ਪਰ ਅਗਲੇ ਹੀ ਦਿਨ ਸੀਅਸਵਾ ਦੀ ਮੌਤ ਹੋ ਗਈ।

ਆਮਤੌਰ 'ਤੇ ਇੰਨੇ ਜਲਦੀ ਪੈਦਾ ਹੋਣ ਵਾਲੇ ਬੱਚਿਆਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿਚ ਸਿਰਫ ਇਕ ਫੀਸਦੀ ਹੀ ਬੱਚੇ ਬਚ ਪਾਉਂਦੇ ਹਨ। ਕਰਟਿਸ ਉਹਨਾਂ ਵਿਚੋਂ ਇਕ ਹੈ। ਉਸ ਨੂੰ ਬਚਾਉਣ ਵਿਚ ਡਾਕਟਰਾਂ ਅਤੇ ਮਾਪਿਆਂ ਨੇ ਹਿੰਮਤ ਨਹੀਂ ਹਾਰੀ। ਉਹ ਹਸਪਤਾਲ ਦੇ ਆਈਸੀਯੂ ਵਿਚ ਦਾਖਲ ਕਰਟਿਸ ਦੀ ਦੇਖਭਾਲ ਕਰਦੇ ਰਹੇ ਅਤੇ ਹਮੇਸ਼ਾ ਸਾਵਧਾਨ ਰਹੇ।

ਪੜ੍ਹੋ ਇਹ ਅਹਿਮ ਖਬਰ - ਦੱਖਣੀ ਅਫ਼ਰੀਕਾ 'ਚ ਭਾਰਤੀ ਮੂਲ ਦੇ ਚਾਰ ਬੱਚੇ ਅਗਵਾ ਹੋਣ ਤੋਂ ਤਿੰਨ ਹਫ਼ਤਿਆਂ ਬਾਅਦ ਮਿਲੇ ਸੁਰੱਖਿਅਤ

ਹਾਲੇ ਵੀ ਖਤਰਾ ਬਰਕਰਾਰ
ਕਰਟਿਸ ਨੂੰ ਤਿੰਨ ਮਹੀਨੇ ਤੱਕ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। 275 ਦਿਨਾਂ ਤੱਕ ਹਸਪਤਾਲ ਵਿਚ ਰਹਿਣ ਦੇ ਬਾਅਦ ਛੁੱਟੀ ਦਿੱਤੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਹਾਲੇ ਚੁਣੌਤੀ ਖ਼ਤਮ ਨਹੀਂ ਹੋਈ ਹੈ। ਕਰਟਿਸ ਨੂੰ ਮੂੰਹ ਨਾਲ ਸਾਹ ਲੈਣਾ ਸਿਖਾਇਆ ਗਿਆ ਹੈ। ਕਰਟਿਸ ਦਾ ਪੂਰੀ ਤਰ੍ਹਾਂ ਨਾਲ ਧਿਆਨ ਰੱਖਣ ਦੀ ਲੋੜ ਹੈ। ਸਮੇਂ-ਸਮੇਂ 'ਤੇ ਡਾਕਟਰੀ ਜਾਂਚ ਦੀ ਲੋੜ ਹੈ।

Vandana

This news is Content Editor Vandana