ਇਹ ਹੈ ਸਭ ਤੋਂ ਘੱਟ ਉਮਰ ਦਾ ਸ਼ੈੱਫ, ਲੋਕਾਂ ਨੂੰ ਸਿਖਾਉਂਦਾ ਹੈ ਖਾਣਾ ਬਣਾਉਣਾ

07/03/2020 10:39:31 PM

ਵਾਸ਼ਿੰਗਟਨ - ਕੋਰੋਨਾਵਾਇਰਸ ਕਾਰਨ ਜ਼ਿਆਦਾਤਰ ਲੋਕ ਘਰਾਂ ਵਿਚ ਹੀ ਬੈਠ ਕੇ ਕੰਮ ਕਰ ਰਹੇ ਹਨ। ਉਥੇ ਕਾਫੀ ਲੋਕ ਅਜਿਹੇ ਵੀ ਹਨ ਜਿਹੜੇ ਕਿ ਘਰ ਵਿਚ ਬੈਠੇ-ਬੈਠੇ ਨਵੇਂ ਕੰਮਕਾਜ ਵੀ ਸਿੱਖ ਰਹੇ ਹਨ। ਅਜਿਹੇ ਵਿਚ ਸਭ ਤੋਂ ਪਸੰਦੀਦਾ ਕੰਮ ਜੋ ਲੋਕਾਂ ਨੂੰ ਲੱਗ ਰਿਹਾ ਹੈ ਉਹ ਹੈ ਖਾਣਾ ਬਣਾਉਣਾ ਸਿੱਖਣ ਦਾ। ਇਨੀਂ ਦਿਨੀਂ ਤੁਹਾਨੂੰ ਹਰ ਘਰ ਵਿਚ ਇਕ ਨਾ ਇਕ ਸ਼ੈੱਫ ਮਿਲ ਹੀ ਜਾਵੇਗਾ। ਪਰ ਇਕ ਸ਼ੈੱਫ ਅਜਿਹਾ ਵੀ ਹੈ ਜਿਸ ਦੀ ਉਮਰ ਸਿਰਫ 1 ਸਾਲ ਹੈ। ਅਮਰੀਕਾ ਦੇ ਰਹਿਣ ਵਾਲੇ ਇਸ ਸ਼ੈੱਫ ਦਾ ਨਾਂ ਕੋਬੇ ਹੈ। ਤੁਸੀਂ ਇਸ ਨੂੰ ਕੋਈ ਛੋਟਾ-ਮੋਟਾ ਕੁੱਕ ਸਮਝਣ ਦੀ ਗਲਤੀ ਨਾ ਕਰਨਾ ਕਿਉਂਕਿ ਉਹ ਪੱਕਾ ਰਸੋਈਆ ਹੈ ਅਤੇ ਰਸੋਈ ਦੀ ਇਕ-ਇਕ ਚੀਜ਼ ਦੇ ਬਾਰੇ ਵਿਚ ਚੰਗੀ ਤਰ੍ਹਾਂ ਨਾਲ ਜਾਣਦਾ ਹੈ।

ਦਰਅਸਲ, ਕੋਬੇ ਮਜ਼ਾਕੀਆ ਅੰਦਾਜ਼ ਵਿਚ ਲੋਕਾਂ ਨੂੰ ਕੇਕ ਤੋਂ ਲੈ ਕੇ ਪਿੱਜ਼ਾ ਤੱਕ ਕਈ ਚੀਜ਼ਾਂ ਬਣਾਉਣੀਆਂ ਸਿਖਾਉਂਦਾ ਹੈ। ਉਹ ਇੰਸਟਾਗ੍ਰਾਮ ਤੋਂ ਲੈ ਕੇ ਯੂ-ਟਿਊਬ ਤੱਕ ਹਰ ਥਾਂ ਆਪਣਾ ਖਾਣਾ ਬਣਾਉਣ ਦੀ ਸਮਰੱਥਾ ਕਾਰਨ ਮਸ਼ਹੂਰ ਹੋ ਗਿਆ ਹੈ। ਦਰਅਸਲ, ਕੋਬੇ ਦੀ ਮਾਂ ਐਸ਼ਲੇ ਇਕ ਦਿਨ ਰਸੋਈ ਵਿਚ ਕੁਝ ਕੰਮ ਕਰ ਰਹੀ ਸੀ ਅਤੇ ਕੋਬੇ ਆਪਣੀ ਮਾਂ ਦੀ ਨਕਲ ਕਰ ਰਿਹਾ ਸੀ। ਪਹਿਲਾਂ ਤਾਂ ਐਸ਼ਲੇ ਨੇ ਉਸ ਨੂੰ ਨਜ਼ਰਅੰਦਾਜ਼ ਕੀਤਾ, ਪਰ ਜਦ ਉਨ੍ਹਾਂ ਦੇ ਨਾਲ ਅਜਿਹਾ ਵਾਰ-ਵਾਰ ਹੋਣ ਲੱਗਾ ਤਾਂ ਉਨ੍ਹਾਂ ਨੇ ਕੋਬੇ ਨੂੰ ਰਸੋਈ ਵਿਚ ਕੁਝ ਵੀ ਬਣਾਉਣ ਦੀ ਛੋਟ ਦੇ ਦਿੱਤੀ। ਇਸ ਤਰ੍ਹਾਂ ਕੋਬੇ ਇਕ ਸ਼ੈੱਫ ਬਣ ਗਿਆ। ਕੋਬੇ ਨੂੰ ਦੁਨੀਆ ਭਰ ਵਿਚ ਮਸ਼ਹੂਰ ਕਰਨ ਦਾ ਕ੍ਰੈਡਿਟ ਉਸ ਦੇ ਮਾਤਾ-ਪਿਤਾ ਨੂੰ ਹੀ ਜਾਂਦਾ ਹੈ ਕਿਉਂਕਿ ਉਹ ਹੀ ਕੋਬੇ ਦੀ ਖਾਣਾ ਬਣਾਉਂਦੇ ਹੋਏ ਵੀਡੀਓ ਸ਼ੂਟ ਕਰਦੇ ਹਨ ਅਤੇ ਫਿਰ ਉਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਨ।

20 ਲੱਖ ਤੋਂ ਜ਼ਿਆਦਾ ਫਾਲੋਅਰਸ
ਇੰਸਟਾਗ੍ਰਾਮ 'ਤੇ ਤਾਂ ਕੋਬੇ ਦੇ 20 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ। ਜੇਕਰ ਹਾਲ ਹੀ ਵਿਚ ਪੋਸਟ ਕੀਤੀ ਗਈ ਕੋਬੇ ਦੀ ਇਸ ਵੀਡੀਓ ਦੀ ਗੱਲ ਕਰੀਏ ਤਾਂ 10 ਲੱਖ ਤੋਂ ਜ਼ਿਆਦਾ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 4 ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਕੋਬੇ ਹੁਣ ਦੁਨੀਆ ਭਰ ਵਿਚ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਉਸ ਦੀ ਅਧਿਕਾਰਕ ਵੈੱਬਸਾਈਟ 'ਤੇ ਤਾਂ ਉਸ ਦੇ ਨਾਂ ਤੋਂ ਟੀ-ਸ਼ਰਟ ਅਤੇ ਸਟੀਕਰਸ ਵੀ ਵੇਚੇ ਜਾ ਰਹੇ ਹਨ ਮਤਲਬ ਇਹ ਛੋਟਾ ਜਿਹਾ ਬੱਚਾ ਹੁਣ ਸੋਸ਼ਲ ਮੀਡੀਆ ਦੇ ਜ਼ਰੀਏ ਚੰਗੀ ਖਾਸੀ ਕਮਾਈ ਵੀ ਕਰ ਰਿਹਾ ਹੈ।

Khushdeep Jassi

This news is Content Editor Khushdeep Jassi