ਇਹ ਹੈ ਦੁਨੀਆ ਦਾ ਸਭ ਤੋਂ ਖੂਬਸੂਰਤ ਸ਼ਾਹੀ ਜੋੜਾ,  ਦੇਖੋ ਤਸਵੀਰਾਂ

12/09/2017 4:05:09 AM

ਵਾਸ਼ਿੰਗਟਨ — ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯੇਲ ਵਾਂਗਚੁਕ ਅਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਜੇਟਸਨ ਪੇਮਾ ਵਾਂਗਚੁਕ ਦੁਨੀਆ ਦਾ ਸਭ ਤੋਂ ਚਰਚਿਤ ਸ਼ਾਹੀ ਜੋੜਾ ਹੈ। ਵਾਂਗਚੁਕ ਪੇਮਾ ਨਾਲ ਪਹਿਲੀ ਵਾਰ ਉਸ ਸਮੇਂ ਮਿਲੇ ਸਨ, ਜਦੋਂ ਉਹ ਭੂਟਾਨ ਦੇ ਰਾਜਕੁਮਾਰ ਸਨ ਅਤੇ ਉਨ੍ਹਾਂ ਦੀ ਉਮਰ 17 ਸਾਲ ਦੀ ਸੀ। ਵਾਂਗਚੁਕ ਦਾ ਦਿਲ ਆਪਣ ਤੋਂ 10 ਸਾਲ ਛੋਟੀ 7 ਸਾਲ ਦੀ ਪੇਮਾ 'ਤੇ ਆ ਗਿਆ ਸੀ। 
ਰਾਜਕੁਮਾਰ ਵਾਂਗਚੁਕ ਨੇ ਗੋਡਿਆ ਭਾਰ ਜ਼ਮੀਨ 'ਤੇ ਬੈਠ ਕੇ ਬਿਲਕੁਲ ਫਿਲਮੀ ਸਟਾਈਲ 'ਚ ਪੇਮਾ ਦਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ, ਜਿਸ ਤੋਂ ਬਾਅਦ ਪੇਮਾ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ। 21 ਸਾਲ 'ਚ ਭੂਟਾਨ ਦੀ ਮਹਾਰਾਣੀ ਬਣਨ ਦੇ ਕਾਰਨ ਉਨ੍ਹਾਂ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਦੀ ਸਭ ਤੋਂ ਘੱਟ ਉਮਰ ਵਾਲੀ ਮਹਾਰਾਣੀ ਬਣਨ ਦਾ ਖਿਤਾਬ ਹਾਸਲ ਹੈ। 


ਮਹਾਰਾਣੀ ਜੇਤਸੁਨ ਪੇਮਾ ਇੰਸਟਾਗ੍ਰਾਮ 'ਤੇ ਕਾਫੀ ਮਸ਼ਹੂਰ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਕਰੀਬ 70 ਹਜ਼ਾਰ ਫਾਲੋਅ ਕਰ ਰਹੇ ਹਨ ਜਦਕਿ ਮਹਾਰਾਣੀ ਜੇਤਸੁਨ ਸਿਰਫ ਆਪਣੀ ਪਤੀ ਮਹਾਰਾਜਾ ਜਿਗਮੇ ਖੇਸਰ ਦਾ ਅਕਾਉਂਟ ਹੀ ਫਾਲੋਅ ਕਰਦੀ ਹੈ। 
ਜੇਟਸਨ ਪੇਮਾ ਆਮ ਪਰਿਵਾਰ ਤੋਂ ਸਬੰਧ ਰੱਖਦੀ ਹੈ, ਜਿਨ੍ਹਾਂ ਨੇ ਪੜਾਈ ਲਈ ਜ਼ਿਆਦਾ ਸਮਾਂ ਭਾਰਤ 'ਚ ਕੱਟਿਆ ਹੈ। ਪਾਇਲਟ ਦੀ ਬੇਟੀ ਪੇਮਾ ਨੇ ਲੰਡਨ ਦੇ ਇਕ ਕਾਲਜ 'ਚ ਪੜਾਈ ਕੀਤੀ ਹੈ। ਪੇਮਾ ਨੇ 1999 'ਚ ਪੱਛਮੀ ਬੰਗਾਲ ਦੇ ਇਕ ਸਕੂਲ 'ਚ ਦਾਖਲਾ ਲਿਆ। 2000 'ਚ ਪਾਸ ਆਉਟ ਹੋਣ ਤੋਂ ਬਾਅਦ ਉਹ ਫਿਰ ਥਿੰਪੂ ਚੱਲੀ ਗਈ। 13 ਅਪ੍ਰੈਲ 2006 ਨੂੰ ਉਹ ਫਿਰ ਭਾਰਤ ਪਰਤੀ, ਜਦੋਂ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਸਨਾਵਰ ਸਥਿਤ ਲਾਰੇਂਸ ਸਕੂਲ 'ਚ 11ਵੀਂ ਕਲਾਸ 'ਚ ਦਾਖਲਾ ਲਿਆ। 


ਭੂਟਾਨ ਨਰੇਸ਼ ਵਾਂਗਚੁਕ ਅਤੇ ਮਹਾਰਾਣੀ ਜੇਟਸਨ ਪੇਮਾ ਵਾਂਗਚੁਕ ਦਾ ਵਿਆਹ 11 ਅਕਤੂਬਰ 2011 'ਚ ਹੋਇਆ ਸੀ। ਦੋਵੇਂ ਵਿਆਹ ਤੋਂ ਬਾਅਦ 27 ਅਕਤੂਬਰ 2011 'ਚ 9 ਦਿਨਾਂ ਦੀ ਯਾਤਰਾ 'ਤੇ ਭਾਰਤ ਆਏ ਸਨ। ਇਹ ਜੋੜਾ ਇਕ ਸਪੈਸ਼ਲ ਲਗਜ਼ਰੀ ਟ੍ਰੇਨ ਤੋਂ ਰਾਜਸਥਾਨ  ਪਹੁੰਚਿਆ ਸੀ। ਉਦੋਂ ਕਿਹਾ ਜਾ ਰਿਹਾ ਸੀ ਕਿ ਸ਼ਾਹੀ ਜੋੜਾ ਆਪਣਾ ਹਨੀਮੂਨ ਮਨਾਉਣ ਰਾਜਸਥਾਨ ਆਇਆ ਸੀ। ਜਿੱਥੇ ਉਹ ਰਾਜਸਥਾਨ ਦੇ ਸ਼ਾਹੀ ਪਰਿਵਾਰਾਂ ਨੂੰ ਵੀ ਮਿਲੇ ਸਨ।