ਇਹ ਹੈ ਦੁਨੀਆ ਦੀ ਸਭ ਤੋਂ ਵੱਡੀ ਅੰਬੈਸੀ, ਸੁਵਿਧਾਵਾਂ ਦੇਖ ਹਰ ਕੋਈ ਕਰਦੈ ਵਾਹ! ਵਾਹ! (ਤਸਵੀਰਾਂ)

07/14/2017 11:35:03 AM

ਮੋਸੁਲ— ਇਰਾਕ 'ਚ ਮੌਜੂਦ ਅਮਰੀਕਾ ਦੀ ਅੰਬੈਸੀ ਦੁਨੀਆ ਦੀ ਸਭ ਤੋਂ ਵਧ ਵੱਡੀ ਅੰਬੈਸੀ ਹੈ। 2003 'ਚ ਅਮਰੀਕੀ ਫੌਜ ਦੇ ਹਮਲੇ ਦੇ ਕੁੱਝ ਸਮੇਂ ਮਗਰੋਂ ਬਗਦਾਦ 'ਚ ਆਪਣੀ ਸਭ ਤੋਂ ਵੱਡੀ ਅੰਬੈਸੀ ਬਣਾਉਣ ਦਾ ਐਲਾਨ ਕੀਤਾ ਸੀ। ਇਸ ਦੇ ਬਾਅਦ ਹਰ ਤਰ੍ਹਾਂ ਦੀਆਂ ਰੁਕਾਵਟਾਂ ਦੇ ਮਗਰੋਂ ਇਹ ਦੂਤਘਰ 2009 'ਚ ਖੁੱਲ੍ਹ ਗਿਆ। ਇਹ ਦੁਨੀਆ ਦੀ ਸਭ ਤੋਂ ਵੱਡੀ ਅੰਬੈਸੀ ਹੈ। 
ਅਮਰੀਕਾ ਨੇ ਇਸ ਦਾ ਨਿਰਮਾਣ ਕੂਟਨੀਤਕ ਮਿਸ਼ਨ ਅਧੀਨ ਕਰਵਾਇਆ ਹੈ। ਹਾਲਾਂਕਿ ਇਸ ਦੇ ਬਾਅਦ ਇਰਾਕ ਤੋਂ ਅਮਰੀਕੀ ਫੌਜ ਦੀ ਵਾਪਸੀ ਹੋ ਗਈ ਪਰ ਮੱਧ ਪੂਰਬੀ ਇਲਾਕੇ 'ਚ ਵਸਿਆ ਇਹ ਦੂਤਘਰ ਅਮਰੀਕਾ ਦੀ ਤਾਕਤ ਦਾ ਪ੍ਰਤੀਕ ਬਣ ਗਿਆ ਹੈ। 


ਇਹ ਨੇ ਖਾਸ ਗੱਲਾਂ—
ਇਰਾਕ ਦੀ ਰਾਜਧਾਨੀ ਬਗਦਾਦ 'ਚ ਇਹ ਅੰਬੈਸੀ 4,700,000 ਸਕੁਆਇਰ ਫੁੱਟ ਦੇ ਖੇਤਰ ਵਿਚ ਬਣ ਕੇ ਤਿਆਰ ਹੋਈ, ਜੋ ਵੈਟਿਕਨ ਸਿਟੀ ਤੋਂ ਵੀ ਵੱਡੀ ਹੈ। 
ਇਹ ਦੂਤਘਰ 75 ਕਰੋੜ ਡਾਲਰ (ਤਕਰੀਬਨ 45 ਅਰਬ ਡਾਲਰ ਰੁਪਏ) ਦੀ ਲਾਗਤ ਨਾਲ ਬਣਿਆ ਹੈ। ਇਹ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਅੰਬੈਂਸੀਆਂ 'ਚੋਂ ਇਕ ਹਨ। ਅਮਰੀਕਾ ਦੂਤਘਰ 'ਚ 16,000 ਕਰਮਚਾਰੀ ਕੰਮ ਕਰ ਰਹੇ ਹਨ। ਇਸ ਦਾ ਆਪਣਾ ਵੱਖਰਾ ਪਾਵਰ ਸਟੇਸ਼ਨ ਵੀ ਮੌਜੂਦ ਹੈ। 
ਅੰਬੈਸੀ 'ਚ ਦਫਤਰ ਅਤੇ ਕਾਨਫਰੰਸ ਲਈ ਕਮਰਿਆਂ ਤੋਂ ਇਲਾਵਾ ਰਹਿਣ ਲਈ ਘਰ ਤੋਂ ਲੈ ਕੇ ਜਿਮ, ਟੈਨਿਸ ਕੋਰਟ, ਸਿਨੇਮਾ ਸਮੇਤ ਹੋਰ ਕਈ ਸੁਵਿਧਾਵਾਂ ਹਨ।