ਕੋਰੋਨਾ ਵਾਇਰਸ ਸਰੀਰ ''ਚ ਇਸ ਤਰ੍ਹਾਂ ਕਰਦਾ ਹੈ ਹਮਲਾ

05/06/2020 1:32:22 AM

ਵਾਸ਼ਿੰਗਟਨ (ਏਜੰਸੀ)- ਡਾਕਟਰਾਂ ਨੇ ਇਸ ਗੱਲ ਦਾ ਪਤਾ ਲਗਾਇਆ ਹੈ ਕਿ ਕੋਰੋਨਾ ਵਾਇਰਸ ਕਿਸ ਤਰ੍ਹਾਂ ਸਰੀਰ 'ਤੇ ਹਮਲਾ ਕਰਦਾ ਹੈ ਅਤੇ ਫੇਫੜਿਆਂ ਤੋਂ ਸ਼ੁਰੂ ਹੋ ਕੇ ਦਿਲ, ਬਲੱਡ ਸੈਲਸ, ਕਿਡਨੀ, ਅੰਤੜੀਆਂ ਅਤੇ ਦਿਮਾਗ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਹੈ।
ਸਾਰਸ-ਕੋਵਿਡ-2 ਕੋਰੋਨਾ ਵਾਇਰਸ
1 ਇਨਫੈਕਸ਼ਨ- ਨੱਕ ਅਤੇ ਗਲੇ ਨੂੰ ਇਨਫੈਕਟਿਡ ਕਰਕੇ ਵਾਇਰਸ ਏ.ਸੀ.ਈ.-2 ਸੈਲਸ 'ਚ ਦਾਖਲ ਹੁੰਦਾ ਹੈ, ਵਾਇਰਸ ਸੈੱਲ ਨੂੰ ਹਾਈਜੈਕ ਕਰਦਾ ਹੈ ਅਤੇ ਆਪਣੇ ਵੱਲ ਰੀਪ੍ਰੋਡਕਸ਼ਨ ਬਣਾਉਂਦਾ ਹੈ ਤਾਂ ਜੋ ਹੋਰ ਸੈਲਸ ਵਿਚ ਵੀ ਦਾਖਲ ਹੋ ਸਕੇ।
2 ਫੇਫੜੇ- ਵਾਇਰਸ ਸਾਹ ਨਲੀ ਰਾਹੀਂ ਹੇਠਾਂ ਜਾਂਦਾ ਹੈ ਤਾਂ ਜੋ ਫੇਫੜਿਆਂ 'ਤੇ ਹਮਲਾ ਕਰ ਸਕੇ। ਇਨਫੈਕਸ਼ਨ ਦੀ ਲਪੇਟ ਵਿਚ ਆਉਣ ਵਾਲੇ ਟਿਸ਼ੂ ਨੂੰ ਏ.ਸੀ.ਈ.2 ਰਿਸੈਪਟਰ ਚਿਨਹਿਤ ਕਰਦਾ ਹੈ। ਆਕਸੀਜਨ ਐਲਵੇਲੀ ਨਾਲ ਕੈਰਿਲਰਿਸ ਵਿਚ ਜਾਂਦੀ ਹੈ ਜਿਸ ਨੂੰ ਲਾਲ ਬਲੱਡ ਸੈਲਸ ਪੂਰੇ ਸਰੀਰ ਵਿਚ ਲੈ ਜਾਂਦਾ ਹੈ।
3 ਦਿਲ- ਵਾਇਰਸ ਸਿੱਧੇ ਤੌਰ 'ਤੇ ਦਿਲ ਅਤੇ ਬਲੱਡ ਸੈਲਸ 'ਤੇ ਹਮਲਾ ਕਰ ਸਕਦਾ ਹੈ। ਦੋਹਾਂ ਵਿਚ ਏ.ਸੀ.ਈ.-2 ਸੈਲਸ ਦੀ ਕਾਫੀ ਗਿਣਤੀ ਹੁੰਦੀ ਹੈ।
4 ਦਿਮਾਗ- ਸੋਜਿਸ਼ ਅਤੇ ਸਟ੍ਰੋਕ ਦਾ ਖਤਰਾ ਸਰੀਰ ਨੂੰ ਕਿੰਨੀ ਆਕਸੀਜਨ ਦੀ ਜ਼ਰੂਰਤ ਹੈ, ਇਸ ਦਾ ਪਤਾ ਲਗਾਉਣ ਵਾਲੀ ਦਿਮਾਗ ਦੀ ਸਮਰੱਥਾ ਨੂੰ ਘੱਟ ਕਰ ਦਿੰਦਾ ਹੈ ਜਿਸ ਨਾਲ ਸਾਹ ਤੰਤਰ ਨਾਕਾਮ ਹੋ ਜਾਂਦਾ ਹੈ।
ਅੰਤੜੀਆਂ- ਵਾਇਰਸ ਹੇਠਲੇ ਗੈਸਟਰਿਕ ਸਿਸਟਮ ਨੂੰ ਇਨਫੈਕਟਿਡ ਕਰਦਾ ਅਤੇ ਆਪਣੀ ਰੀਪ੍ਰੋਡਕਸ਼ਨ ਤਿਆਰ ਕਰਦਾ ਹੈ ਜਿੱਥੇ ਏ.ਸੀ.ਈ.2 ਸੈਲਸ ਕਾਫੀ ਗਿਣਤੀ ਵਿਚ ਹੁੰਦੇ ਹਨ।

Sunny Mehra

This news is Content Editor Sunny Mehra