ਪੈਨਕੇਕ ਖਾਣ ਨਾਲ ਹੀ ਕਿਉਂ ਹੋ ਗਈ ਇਸ ਭਾਰਤੀ ਕੁੜੀ ਦੀ ਮੌਤ

10/15/2017 12:03:14 AM

ਲੰਡਨ — ਕਈ ਵਾਰ ਕਿਸੇ ਅਜਿਹੇ ਉਤਪਾਦ ਨੂੰ ਖਾਣਾ ਤੁਹਾਡੇ ਲਈ ਜਾਨਲੇਵਾ ਸਾਬਤ ਹੋ ਸਕਦੇ ਹਨ, ਜਿਸ ਨਾਲ ਤੁਹਾਨੂੰ ਐਲਰਜ਼ੀ ਹੋਵੇ। ਅਜਿਹੀ ਹੀ ਇਕ ਘਟਨਾ ਲੰਡਨ 'ਚ ਵਾਪਰੀ ਹੈ। ਲੰਡਨ ਦੇ ਹੈਰੋ ਇਲਾਕੇ 'ਚ ਰਹਿਣ ਵਾਲੀ ਨੌਨੀਕਾ ਟਿੱਕੂ ਨਾਂ ਦੀ 9 ਸਾਲਾਂ ਭਾਰਤੀ ਕੁੜੀ ਦੀ ਮੌਤ ਪੈਨ ਕੇਕ ਖਾਣ ਨਾਲ ਹੋ ਗਈ। 


ਰਿਪੋਰਟਾਂ ਮੁਤਾਬਕ ਉਸ ਦੀ ਮੌਤ ਐਲਰਜ਼ਿਕ ਰੀਐਕਸ਼ਨ ਕਾਰਨ ਹੋਈ ਹੈ। ਜਿਹੜਾ ਕਿ ਉਸ ਦੇ ਪਿਤਾ ਅਤੇ ਉਸ ਦੀ ਛੋਟੀ ਭੈਣ ਨੇ ਮਿਲ ਕੇ ਬਣਾਇਆ ਸੀ। ਉਸ ਕੁੜੀ ਨੂੰ ਡੇਅਰੀ ਉਤਪਾਦਾਂ ਤੋਂ ਐਲਰਜ਼ੀ ਸੀ ਅਤੇ ਉਸ ਨੇ ਸੁਆਦ ਵਧਾਉਣ ਲਈ ਆਪਣੇ ਪੈਨਕੇਕ 'ਚ ਕਾਲੇ ਸ਼ਹਿਤੂਤ ਨੂੰ ਵੀ ਮਿਲਾ ਦਿੱਤੇ ਸਨ। ਹਾਲਾਂਕਿ ਇਸ ਤੋਂ ਪਹਿਲਾਂ ਕੁੜੀ ਨੇ ਕਦੇ ਵੀ ਸ਼ਹਿਤੂਤ ਨੂੰ ਖਾਦਾ ਨਹੀਂ ਸੀ।


ਜਦੋਂ ਕੁੜੀ ਨੇ ਪੈਨਕੇਕ ਖਾਂਦਾ ਤਾਂ ਉਸ ਦਾ ਪੂਰਾ ਸਰੀਰ ਨੀਲਾ ਪੈ ਗਿਆ। ਇਸ ਘਟਨਾ ਦੇ ਸਮੇਂ ਉਸ ਦੇ ਕੋਲ ਹੀ ਮੌਜੂਦ ਕੁੜੀ ਦੀ ਪਿਤਾ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਬੱਚੀ ਨੂੰ ਬਚਾਅ ਨਾ ਸਕਿਆ। 


ਡਾਕਟਰਾਂ ਮੁਤਾਬਕ ਉਸ ਕੁੜੀ ਨੂੰ ਪੈਨਕੇਕ ਖਾਣ ਤੋਂ ਕੁਝ ਸਮੇਂ ਬਾਅਦ ਹਾਰਟ ਅਟੈਕ ਆਇਆ ਸੀ, ਇਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ, ਪਰ ਉਥੇ ਪਹੁੰਚਣ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ। ਨੌਨੀਕਾ ਦੀ ਮਾਂ ਲਕਸ਼ਮੀ ਕੌਲ ਨੇ ਇਸ ਨੂੰ ਦੁੱਖ ਭਰੇ ਸੁਪਨੇ ਦੇ ਵਾਂਗ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਅਸਥਮਾ ਤੋਂ ਪੀੜਤ ਸੀ ਅਤੇ ਇਸ ਦੇ ਲਈ ਪੂਰਾ ਪਰਿਵਾਰ ਉਸ ਦੀ ਵਿਸ਼ੇਸ਼ ਦੇਖਭਾਲ ਕਰਦਾ ਸੀ। ਉਹ ਘਰ 'ਚ ਸਭ ਨੂੰ ਪਿਆਰ ਕਰਨ ਵਾਲੀ ਕੁੜੀ ਸੀ।