ਪੂਰੇ 6 ਮਹੀਨਿਆਂ ਤੱਕ ਸੁੱਤੀ ਰਹਿੰਦੀ ਹੈ ਇਹ ਲੜਕੀ, ਕਾਰਨ ਜਾਣ ਰਹਿ ਜਾਓਗੇ ਤੁਸੀਂ ਵੀ ਹੈਰਾਨ (ਦੇਖੋ ਤਸਵੀਰਾਂ)

12/04/2016 12:43:55 PM

ਇੰਗਲੈਂਡ— ਤੁਸੀਂ ''ਰਾਮਾਇਣ'' ਦੀ ਕਹਾਣੀ ''ਚ ਇਹ ਤਾਂ ਸੁਣਿਆ ਹੋਵੇਗਾ ਕਿ ਰਾਵਣ ਦਾ ਭਰਾ ਕੁੰਭਕਰਨ 6 ਮਹੀਨਿਆਂ ਤੱਕ ਸੌਂਦਾ ਸੀ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਹੀ ਅਸਲ ਜ਼ਿੰਦਗੀ ਦੀ ਘਟਨਾ ਬਾਰੇ ਵੀ ਦੱਸਣ ਜਾ ਰਹੇ ਹਾਂ। ਇਹ ਕਹਾਣੀ ਹੈ ਇੰਗਲੈਂਡ ਦੀ ਰਹਿਣ ਵਾਲੀ ਬੈਥ ਗਾਜੀਅਰ ਦੀ। ਬੈੱਥ ਇਕ ਖਤਰਨਾਕ ਬੀਮਾਰੀ ਨਾਲ ਪੀੜਤ ਹੈ, ਜਿਸ ਦੇ ਚਲਦਿਆਂ ਉਹ ਸਲੀਪਿੰਗ ਕੋਮਾ ''ਚ ਚਲੀ ਜਾਂਦੀ ਹੈ। ਗ੍ਰੇਟਰ ਮੈਨਚੈਸਟਰ ਦੇ ਸਟਾਕਪੋਰਟ ਇਲਾਕੇ ਦੀ ਰਹਿਣ ਵਾਲੀ 22 ਸਾਲ ਦੀ ਬੈੱਥ ਦਾ ਸਾਰਾ ਸਮਾਂ ਸੁੱਤੇ ਹੀ ਬਤੀਤ ਹੁੰਦਾ ਹੈ। ਉਹ ਇੰਨੀ ਗਹਿਰੀ ਨੀਂਦ ''ਚ ਹੁੰਦੀ ਹੈ ਕਿ ਉਸ ਨੂੰ ਜਗਾਉਣ ਦੀ ਵੀ ਕੋਸ਼ਿਸ ਕਰੋ ਪਰ ਉਹ ਨਹੀਂ ਜਾਗਦੀ। 
ਦਰਅਸਲ ਬੈੱਥ ਕਲੇਨ-ਲੇਵਿਨ ਸਿੰਡਰੋਮ ਨਾਂ ਦੀ ਬੀਮਾਰੀ ਨਾਲ ਪੀੜਤ ਹੈ। ਇਸ ਬੀਮਾਰੀ ''ਚ ਵਿਅਕਤੀ ਦਾ ਪੂਰਾ ਸਰੀਰ ਆਪਣੇ ਆਪ ਥਕਾਣ ਨਾਲ ਭਰ ਜਾਂਦਾ ਹੈ। ਥੋੜ੍ਹਾ ਜਿਹਾ ਜਾਗਣ ''ਤੇ ਵਿਅਕਤੀ ਸਿਰਫ ਆਪਣੇ ਖਾਣ-ਪੀਣ ਅਤੇ ਬਾਥਰੂਮ ਜਾਣ ਦੇ ਹੀ ਕੰਮ ਕਰ ਸਕਦਾ ਹੈ। ਹਾਲਾਂਕਿ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਵਿਅਕਤੀ ਜਾਗਣ ਤੋਂ ਬਾਅਦ ਦੋ-ਤਿੰਨ ਦਿਨਾਂ ਤੱਕ ਆਮ ਰਹਿ ਸਕਦਾ ਹੈ। ਅਜਿਹਾ ਹੀ ਬੈੱਥ ਨਾਲ ਹੁੰਦਾ ਹੈ। ਉਸ ਨੂੰ ਇਹ ਬੀਮਾਰੀ 17 ਸਾਲ ਦੀ ਉਮਰ ਤੋਂ ਹੈ, ਜਿਸ ਦੇ ਚਲਦਿਆਂ ਪੂਰਾ ਪਰਿਵਾਰ ਪਰੇਸ਼ਾਨ ਹੈ। ਦੱਸਿਆ ਜਾਂਦਾ ਹੈ ਕਿ ਇਹ ਬੀਮਾਰੀ ਇਕ ਲੱਖ ''ਚੋਂ ਕਿਸੇ ਇਕ ਹੀ ਵਿਅਕਤੀ ਨੂੰ ਹੁੰਦੀ ਹੈ। ਸਿੰਡਰੋਮ ਦੇ ਅਸਰ ''ਤੇ ਡਿਪੈਂਡ ਕਰਦਾ ਹੈ ਕਿ ਵਿਅਕਤੀ ਕਿੰਨੇ ਦਿਨਾਂ ਤੱਕ ਸੁੱਤਾ ਰਹਿ ਸਕਦਾ ਹੈ। ਹੁਣ ਤੱਕ ਇਸ ਬੀਮਾਰੀ ਦੇ ਇਲਾਜ ਦੀ ਖੋਜ ਨਹੀਂ ਹੋ ਸਕੀ ਹੈ। ਡਾਕਟਰ ਇਸ ਬੀਮਾਰੀ ''ਤੇ ਲਗਾਤਾਰ ਸਰਚ ਕਰ ਰਹੇ ਹਨ।