ਇਸ ਕੁੜੀ ਦੀਆਂ ਤਸਵੀਰਾਂ ਹੋ ਰਹੀਆਂ ਨੇ ਵਾਇਰਲ, ਉਮਰ ਦਾ ਅੰਦਾਜ਼ਾ ਲਗਾਉਣਾ ਹੈ ਮੁਸ਼ਕਲ

10/05/2017 5:29:15 PM

ਟੋਰਾਂਟੋ(ਬਿਊਰੋ)— ਕੈਨੇਡਾ ਦੀ ਕਲੈਰੀ ਨਾਂ ਦੀ ਇਸ ਕੁੜੀ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਪਰ ਇਸ ਦੇ ਪਿੱਛੇ ਦੀ ਵਜ੍ਹਾ ਇਸ ਦੀ ਖੂਬਸੂਰਤੀ ਨਹੀਂ ਸਗੋਂ ਉਮਰ ਹੈ। ਜਦੋਂ ਕਲੈਰੀ ਨੇ ਆਪਣੇ ਫੇਸਬੁੱਕ ਪੇਜ਼ 'ਤੇ ਆਪਣੀ ਡੇਟ ਆਫ ਬਰਥ ਦੱਸੀ ਤਾਂ ਉਸ ਦੇ ਫਾਲੋਅਰਸ ਹੈਰਾਨ ਰਹਿ ਗਏ। ਕਲੈਰੀ ਦਾ ਜਨਮ 22 ਜਨਵਰੀ 1998 ਨੂੰ ਹੋਇਆ ਸੀ ਅਤੇ ਉਸ ਦੀ ਉਮਰ 19 ਸਾਲ ਹੈ ਪਰ ਉਸ ਦੀ ਬਾਡੀ ਫਿੱਟਨੈਸ ਦੇਖ ਕੇ ਉਮਰ ਦਾ ਅੰਦਾਜ਼ਾ ਲਗਾਉਣਾ ਬਹੁਤ ਹੀ ਮੁਸ਼ਕਲ ਹੈ। ਕਲੈਰੀ ਆਪਣੀ ਉਮਰ ਤੋਂ ਕਈ ਜ਼ਿਆਦਾ ਵੱਡੀ ਦਿਸਦੀ ਹੈ।
15 ਸਾਲ ਦੀ ਉਮਰ ਤੋਂ ਕਰ ਰਹੀ ਹੈ ਮਾਡਲਿੰਗ
ਕਲੈਰੀ 15 ਸਾਲ ਦੀ ਉਮਰ ਤੋਂ ਮਾਡਲਿੰਗ ਅਤੇ ਕਈ ਐਡਵਰਟਾਈਜ਼ਮੈਂਟ ਸ਼ੂਟ ਕਰ ਰਹੀ ਹੈ। ਜਦੋਂ ਪਹਿਲੀ ਵਾਰ ਲੋਕਾਂ ਨੂੰ ਉਸ ਦੀ ਉਮਰ ਦੇ ਬਾਰੇ ਵਿਚ ਪਤਾ ਲੱਗਾ ਤਾਂ ਉਨ੍ਹਾਂ ਨੇ ਕਲੈਰੀ ਦੀ ਗੱਲ 'ਤੇ ਯਕੀਨ ਨਹੀਂ ਕੀਤਾ ਪਰ ਬਾਅਦ ਵਿਚ ਕਲੈਰੀ ਨੇ ਹੀ ਸਾਰਿਆਂ ਸਾਹਮਣੇ ਇਹ ਸੱਚ ਲਿਆਉਂਦਾ।
ਬਣ ਚੁੱਕੀ ਹੈ ਫਿੱਟਨੈਸ ਐਕਸਪਰਟ
ਕਲੈਰੀ ਆਪਣੇ ਇੰਸਟਾਗ੍ਰਾਮ ਅਤੇ ਯੂਟਿਊਬ ਅਕਾਊਂਟ 'ਤੇ ਫਿੱਟਨੈਸ ਟਿਪਸ ਦਿੰਦੀ ਹੈ ਅਤੇ ਹੁਣ ਸੋਸ਼ਲ ਮੀਡੀਆ 'ਤੇ ਉਸ ਦੇ 3 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ।


Related News