ਜਰਮਨੀ ਦੀ ਇਸ ਅਖਬਾਰ ਨੇ ਕੋਰੋਨਾ ਫੈਲਾਉਣ ਲਈ ਚੀਨ ਨੂੰ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ

04/19/2020 7:34:37 PM

ਬਰਲਿਨ - ਜਰਮਨੀ ਦੀ ਸਭ ਤੋਂ ਵੱਡੀ ਅਖਬਾਰ 'ਬਿਲਡ' ਨੇ ਵੀਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 'ਤੇ ਖੁਲ੍ਹ ਕੇ ਨਿਸ਼ਾਨਾ ਵਿੰਨ੍ਹਿਆ ਹੈ। ਅਖਬਾਰ ਦੇ 'ਐਡੀਟਰ ਇਨ ਚੀਫ' ਨੇ ਚੀਨ 'ਤੇ ਕੋਰੋਨਾਵਾਇਰਸ ਦੀ ਮਹਾਮਾਰੀ ਅਤੇ ਕਮਿਊਨਿਸਟ ਪਾਰਟੀ ਵੱਲੋਂ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਨੂੰ ਲੈ ਕੇ ਸਖਤ ਸਵਾਲ ਕੀਤੇ ਹਨ। ਦਰਅਸਲ, ਚੀਨ ਦੇ ਦੂਤਘਰ ਦੇ ਬੁਲਾਰੇ ਤਾਓ ਲਿਲ ਨੇ 'ਬਿਲਡ' ਨੂੰ ਲਿਖੀ ਇਕ ਓਪਨ ਚਿਠੀ ਵਿਚ ਆਖਿਆ ਸੀ ਕਿ ਬਿਲਡ ਦਾ ਕਿਸੇ ਇਕ ਦੇਸ਼ ਨੂੰ ਮਹਾਮਾਰੀ ਲਈ ਦੋਸ਼ੀ ਠਹਿਰਾਇਆ ਜਾਣਾ ਠੀਕ ਨਹੀਂ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਬਿਲਡ ਨੇ ਆਰਟੀਕਲ ਵਿਚ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।

ਦੁਨੀਆ ਨੂੰ ਰੱਖਿਆ ਹਨੇਰੇ ਵਿਚ
ਐਡੀਟਰ ਇਨ ਚੀਫ ਜੂਲੀਅਨ ਰਾਇਚੇਲਟ ਨੇ ਸਿੱਧੇ ਜਿਨਪਿੰਗ ਨੂੰ ਲਿੱਖਿਆ ਹੈ ਕਿ ਬਰਲਿਨ ਵਿਚ ਤੁਹਾਡੇ ਦੂਤਘਰ ਨੇ ਮੈਨੂੰ ਓਪਨ ਚਿੱਠੀ ਲਿੱਖਿਆ ਕਿਉਂਕਿ ਅਸੀਂ ਆਪਣੀ ਅਖਬਰ ਬਿਲਡ ਵਿਚ ਸਵਾਲ ਕੀਤਾ ਕਿ ਕੀ ਚੀਨ ਨੂੰ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਚੱਲਦੇ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਲਿੱਖਿਆ ਕਿ ਤੁਸੀਂ, ਤੁਹਾਡੀ ਸਰਕਾਰ ਅਤੇ ਤੁਹਾਡੇ ਸਾਇੰਸਦਾਨ ਪਹਿਲਾਂ ਤੋਂ ਜਾਣਦੇ ਸੀ ਕਿ ਕੋਰੋਨਾਵਾਇਰਸ ਬਹੁਤ ਖਤਰਨਾਕ ਵਾਇਰਸ ਹੈ ਪਰ ਤੁਸੀਂ ਦੁਨੀਆ ਨੂੰ ਹਨੇਰੇ ਵਿਚ ਰੱਖਿਆ। ਤੁਹਾਡੇ ਚੋਟੀ ਦੇ ਮਾਹਿਰਾਂ ਨੇ ਉਦੋਂ ਵੀ ਜਵਾਬ ਨਹੀਂ ਦਿੱਤਾ ਜਦ 'ਵੈਸਟ ਰੀਸਰਚਸ' ਨੇ ਪੁੱਛਿਆ ਕਿ ਵੁਹਾਨ ਵਿਚ ਕੀ ਹੋ ਰਿਹਾ ਹੈ। ਤੁਸੀਂ ਸੱਚ ਦੱਸਣ ਵਿਚ ਬਹੁਤ ਮਾਣ ਅਤੇ ਰਾਸ਼ਟਰਵਾਦੀ ਮਹਿਸੂਸ ਕਰ ਰਹੇ ਸੀ ਕਿਉਂਕਿ ਤੁਹਾਨੂੰ ਲੱਗਾ ਕਿ ਇਹ ਰਾਸ਼ਟਰੀ ਦੀ ਬਦਨਾਮੀ ਹੈ।

ਪੂਰੀ ਦੁਨੀਆ ਨੂੰ ਪਾ ਰਹੇ ਖਤਰੇ ਵਿਚ
ਜੂਲੀਅਨ ਨੇ ਜਿਨਪਿੰਗ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲਿੱਖਿਆ ਕਿ ਤੁਸੀਂ ਸਰਵਿਸਲਾਂਸ ਵਿਚ ਰਾਜ ਕਰਦੇ ਹੋ। ਤੁਸੀਂ ਬਿਨਾਂ ਸਰਵਿਸਲਾਂਸ ਦੇ ਰਾਸ਼ਟਰਪਤੀ ਨਹੀਂ ਹੋਵੋਗੇ। ਤੁਸੀਂ ਹਰ ਚੀਜ਼, ਹਰ ਨਾਗਰਿਕ ਦਾ ਸਰਵਿਸਲਾਂਸ ਕਰਦੇ ਹੋ ਪਰ ਆਪਣੇ ਵੇਟ ਮਾਰਕਿਟਾਂ ਵਿਚ ਬੀਮਾਰੀ ਨੂੰ ਮਾਨਿਟਰ ਕਰਨ ਤੋਂ ਤੁਸੀਂ ਇਨਕਾਰ ਕਰ ਦਿੱਤਾ। ਤੁਸੀਂ ਆਲੋਚਨਾ ਕਰਨ ਵਾਲੀ ਹਰ ਅਖਬਾਰ ਅਤੇ ਹਰ ਵੈੱਬਸਾਈਟ ਨੂੰ ਬੰਦ ਕਰ ਦਿੱਤਾ ਪਰ ਉਸ ਸਟਾਲ ਨੂੰ ਨਹੀਂ ਜਿਥੇ ਚਮਗਾਦੜ ਦਾ ਸੂਪ ਮਿਲ ਰਿਹਾ ਸੀ। ਤੁਸੀਂ ਸਿਰਫ ਆਪਣੇ ਲੋਕਾਂ ਨੂੰ ਮਾਨਿਟਰ ਨਹੀਂ ਕਰ ਰਹੇ ਹੋ, ਉਨ੍ਹਾਂ ਨੂੰ ਖਤਰੇ ਵਿਚ ਵੀ ਪਾ ਰਹੇ ਹੋ ਅਤੇ ਉਨ੍ਹਾਂ ਦੇ ਨਾਲ-ਨਾਲ ਪੂਰੀ ਦੁਨੀਆ ਨੂੰ।

Khushdeep Jassi

This news is Content Editor Khushdeep Jassi