ਇਨਸਾਨ ਨੇ ਨਹੀਂ ਬਣਾਈ ਇਹ ਗੁਫਾ, ਇਸ ਨੂੰ ਦੇਖ ਵਿਗਿਆਨੀ ਵੀ ਰਹਿ ਗਏ ਦੰਗ

09/17/2017 9:02:44 AM

ਰੀਓ ਡੀ ਜਨੇਰੀਓ— ਬ੍ਰਾਜ਼ੀਲ ਦੇ ਰੇਨ ਫੈਰੋਸਟ (ਜੰਗਲ) 'ਚ ਕੁੱਝ ਮਹੀਨੇ ਪਹਿਲਾਂ ਵਿਗਿਆਨੀਆਂ ਨੂੰ ਅਜਿਹੀ ਗੁਫਾ ਮਿਲੀ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਜ਼ਮੀਨ ਹੇਠ ਮਲੀ ਇਹ ਗੁਫਾ ਲਗਭਗ 2000 ਫੁੱਟ ਲੰਬੀ ਅਤੇ 6 ਫੁੱਟ ਉੱਚੀ ਹੈ। ਹਾਲਾਂਕਿ ਇਸ ਗੁਫਾ ਦੇ ਆਕਾਰ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਸ ਦੀ ਬਨਾਵਟ ਹੈ। ਇਹ ਇੰਨੀ ਸਟੀਕ ਅਤੇ ਗੋਲਾਕਾਰ ਹੈ ਜਿਸ ਨੂੰ ਦੇਖ ਕੇ ਵਿਗਿਆਨੀ ਹੈਰਾਨ ਹਨ। ਹੁਣ ਉਨ੍ਹਾਂ ਨੂੰ ਸਪੱਸ਼ਟ ਹੋ ਗਿਆ ਹੈ ਕਿ ਇਹ ਪਾਣੀ ਜਾਂ ਧਰਤੀ ਦੀ ਹਲਚਲ ਨਾਲ ਨਹੀਂ ਬਣੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੁਫਾ ਕਿਸੇ ਦੈਂਤ ਵਰਗੇ ਜੀਵ ਨੇ ਬਣਾਈ ਹੈ। 


ਗੁਫਾ ਦੀਆਂ ਕੰਧਾਂ 'ਤੇ ਅਜਿਹੇ ਵੱਡੇ ਨਿਸ਼ਾਨ ਬਣੇ ਹਨ ਜੋ ਕਿਸੇ ਖਤਮ ਹੋ ਚੁੱਕੇ ਦੈਂਤ ਵਰਗੇ ਜੀਵ ਦੇ ਪੰਜਿਆਂ ਵਰਗੇ ਲੱਗਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ 9 ਹਜ਼ਾਰ ਸਾਲ ਪਹਿਲਾਂ ਇੱਥੇ ਰਹਿੰਦੇ ਹੋਣਗੇ। ਇਸ ਸਮੇਂ ਉਨ੍ਹਾਂ ਲਈ ਵੱਡਾ ਸਵਾਲ ਇਹ ਹੈ ਕਿ ਇਹ ਜੀਵ ਕੌਣ ਹੋ ਸਕਦਾ ਹੈ?