ਬੀਅਰ ਪੀਣ ਨਾਲ ਹੁੰਦਾ ਹੈ ਇਹ ਫਾਇਦਾ, ਪੜ੍ਹੋ ਖਬਰ

08/12/2017 1:13:10 AM

ਲੰਡਨ- ਆਮ ਤੌਰ 'ਤੇ ਬੀਅਰ ਨੂੰ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ ਪਰ ਹਾਲ ਹੀ ਵਿਚ ਆਈ ਖੋਜ ਮੁਤਾਬਕ ਬੀਅਰ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ, ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਕ੍ਰਿਏਟੀਵਿਟੀ ਬਲਾਕ ਹੋ ਗਈ ਹੈ ਮਤਲਬ ਉਨ੍ਹਾਂ ਦੀ ਕ੍ਰਿਏਟੀਵਿਟੀ ਘੱਟ ਹੋਣ ਲੱਗੀ ਹੈ।
ਆਸਟ੍ਰੇਲੀਆ ਦੀ ਗ੍ਰੈਜ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਸੀਮਤ ਮਾਤਰਾ ਵਿਚ ਅਲਕੋਹਲ ਦਾ ਸੇਵਨ ਕਰਨ ਨਾਲ ਕ੍ਰਿਏਟੀਵਿਟੀ ਵਾਪਸ ਆ ਸਕਦੀ ਹੈ। ਵਨ ਵਰਡ ਐਸੋਸੀਏਸ਼ਨ ਟੈਸਟ ਮੁਤਾਬਕ ਮਰਦ ਜੇ ਇਕ ਜ਼ਾਰ ਅਤੇ ਔਰਤਾਂ 350 ਮਿ. ਲੀ. ਬੀਅਰ ਪੀਣ ਤਾਂ ਉਨ੍ਹਾਂ ਦੀ ਕ੍ਰਿਏਟੀਵਿਟੀ ਵਿਚ ਵਾਧਾ ਹੋ ਸਕਦਾ ਹੈ। ਖੋਜ ਦੌਰਾਨ ਜਦੋਂ ਮਰਦਾਂ ਨੂੰ ਇਕ ਜ਼ਾਰ ਅਤੇ ਔਰਤਾਂ ਨੂੰ 350 ਮਿ. ਲੀ. ਬੀਅਰ ਦਿੱਤੀ ਗਈ ਤਾਂ ਉਨ੍ਹਾਂ ਦੇ ਟੈਸਟ ਸਕੋਰਸ 40 ਫੀਸਦੀ ਵੱਧ ਪਾਏ ਗਏ।
ਖੋਜ ਦੌਰਾਨ ਮੁਕਾਬਲੇਬਾਜ਼ਾਂ ਨੂੰ 3 ਸ਼ਬਦ ਦਿੱਤੇ ਗਏ ਸਨ। ਇਨ੍ਹਾਂ ਤਿੰਨਾਂ ਸ਼ਬਦਾਂ ਦਾ ਉਨ੍ਹਾਂ ਨੇ 1 ਸ਼ਬਦ ਅਜਿਹਾ ਸੋਚਣਾ ਸੀ, ਜੋ ਕਿ ਉਨ੍ਹਾਂ ਤਿੰਨਾਂ ਸ਼ਬਦਾਂ ਨਾਲ ਕੁਨੈਕਟਿਡ ਹੋਵੇ। ਜਿਵੇਂ ਕਿ ਸ਼ਬਦ 'ਪਿਟ' ਨੂੰ ਪੀਚ, ਆਰਮ ਅਤੇ ਟਾਰ ਨਾਲ ਕੁਨੈਕਟ ਕਰ ਸਕਦੇ ਹੋ। ਖੋਜ ਵਿਚ ਪਾਇਆ ਗਿਆ ਕਿ ਅਲਕੋਹਲ ਰਾਹੀਂ ਲੋਕਾਂ ਦੀ ਪ੍ਰਫਾਰਮੈਂਸ ਵਧਦੀ ਨਜ਼ਰ ਆਈ, ਖਾਸ ਤੌਰ 'ਤੇ ਉਥੇ ਜਿੱਥੇ ਮੁਕਾਬਲੇਬਾਜ਼ਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ, ਅਲਕੋਹਲ ਨੇ ਪ੍ਰਾਬਲਮ ਵਾਲੇ ਹਿੱਸੇ ਦੇ ਬਲਾਕ ਪੈਰਾਮੀਟਰਸ ਹਟਾ ਕੇ ਉਨ੍ਹਾਂ ਦੇ ਦਿਮਾਗ ਨੂੰ ਕ੍ਰਿਏਟਿਵ ਬਣਾਉਣ ਵਿਚ ਮਦਦ ਕੀਤੀ।
ਖੋਜ ਦੇ ਨਤੀਜਿਆਂ ਵਿਚ ਪਾਇਆ ਗਿਆ ਕਿ ਅਲਕੋਹਲ ਜਿੱਥੇ ਕ੍ਰਿਏਟੀਵਿਟੀ ਵਧਾਉਂਦੀ ਹੈ, ਉਥੇ ਹੀ ਸਰੀਰ ਦੇ ਬਾਕੀ ਫੰਕਸ਼ਨ ਦੇ ਕੰਮ ਕਰਨ ਦੀ ਸਮਰੱਥਾ ਘਟਾ ਦਿੰਦੀ ਹੈ, ਜਿਵੇਂ ਕਿ ਅਲਕੋਹਲ ਦੇ ਸੇਵਨ ਤੋਂ ਬਾਅਦ ਡਾਂਸ ਅਤੇ ਪੇਂਟਿੰਗ ਕਰਨ ਵਿਚ ਪ੍ਰੇਸ਼ਾਨੀ ਆ ਸਕਦੀ ਹੈ। ਗ੍ਰਾਸ ਯੂਨੀਵਰਸਿਟੀ ਦੇ ਖੋਜਕਾਰ ਬੇਨੇਡਕ ਮੁਤਾਬਕ ਅਲਕੋਹਲ ਸਰੀਰ ਦੇ ਬਾਕੀ ਅੰਗਾਂ ਦੇ ਕੰਮ ਕਰਨ ਦੀ ਸਮਰੱਥਾ ਨੂੰ ਘੱਟ ਕਰ ਦਿੰਦੀ ਹੈ ਪਰ ਦਿਮਾਗ ਨੂੰ ਕ੍ਰਿਏਟਿਵ ਬਣਾ ਦਿੰਦੀ ਹੈ।