ਧੀ ਨੂੰ ਕੁਦਰਤ ਨਾਲ ਜੋੜਨ ਲਈ ਮਾਂ-ਬਾਪ ਨੇ ਸ਼ੁਰੂ ਕੀਤੀ ਪੈਦਲ ਯਾਤਰਾ

10/06/2017 2:41:43 PM

ਸਿਡਨੀ,(ਬਿਊਰੋ)— ਆਸਟਰੇਲੀਆ ਦੇ 34 ਸਾਲਾ ਜਸਟਿਸ ਜੋਂਸ ਆਪਣੀ 37 ਸਾਲਾ ਪਤਨੀ ਲਾਰੇਨ ਅਤੇ ਇਕ ਸਾਲ ਦੀ ਬੱਚੀ ਮਾਰਗੇਨ ਨਾਲ ਅਨੋਖੀ ਖੋਜ ਯਾਤਰਾ ਕਰ ਰਹੇ ਹਨ। 20 ਜੁਲਾਈ ਤੋਂ ਸ਼ੁਰੂ ਹੋਈ ਇਹ ਯਾਤਰਾ 28 ਅਕਤੂਬਰ ਤਕ ਚੱਲਗੀ। ਪੱਛਮੀ ਆਸਟਰੇਲੀਆ ਦੇ ਕਾਲਟੂਕਾਟਜਾਰਾ ਤੋਂ ਇਨ੍ਹਾਂ ਦੀ ਯਾਤਰਾ ਦੀ ਸ਼ੁਰੂਆਤ ਹੋਈ ਸੀ। ਜਸਟਿਨ ਸਿਡਨੀ ਦੇ ਰਹਿਣ ਵਾਲੇ ਹਨ। ਉਹ ਇਕ ਪ੍ਰੋਫੈਸ਼ਨਲ ਐਡਵੈਂਚਰਰ, ਕਾਰਪੋਰੇਟ ਸਪੀਕਰ ਅਤੇ ਡੋਕੁਮੈਂਟਰੀ ਮੇਕਰ ਹਨ। ਇਸ ਤੋਂ ਪਹਿਲਾਂ ਉਹ ਦੋ ਵਿਸ਼ਵ ਖੋਜ ਯਾਤਰਾ ਕਰ ਚੁੱਕੇ ਹਨ। ਉਹ 20 ਸਾਲ ਦੇ ਸਨ ਜਦ ਉਨ੍ਹਾਂ ਨੇ 62 ਦਿਨਾਂ 'ਚ ਆਸਟਰੇਲੀਆ ਤੋਂ ਨਿਊਜ਼ੀਲੈਂਡ ਦੀ ਯਾਤਰਾ ਕੀਤੀ ਸੀ। ਇਸ ਮਗਰੋਂ ਜਸਟਿਨ ਅੰਟਾਰਟਿਕਾ ਰਹੇ ਅਤੇ ਵਾਪਸ ਆਏ। ਉਨ੍ਹਾਂ ਨੇ ਲਗਭਗ 23 ਕਿਲੋਮੀਟਰ ਦੀ ਯਾਤਰਾ ਕੀਤੀ। 


ਇਹ ਉਨ੍ਹਾਂ ਦੀ ਤੀਸਰੀ ਯਾਤਰਾ ਹੈ ਜਿਸ 'ਚ ਉਹ ਆਪਣੀ ਪਤਨੀ ਅਤੇ ਇਕ ਸਾਲ ਦੀ ਬੱਚੀ ਨਾਲ 1800 ਕਿਲੋਮੀਟਰ ਦੀ ਪੈਦਲ ਯਾਤਰਾ ਕਰ ਰਹੇ ਹਨ। ਉਨ੍ਹਾਂ ਨੇ ਆਸਟਰੇਲੀਆ ਦੀ ਪੈਦਲ ਯਾਤਰਾ ਕਰਨ ਦਾ ਫੈਸਲਾ ਲਿਆ ਹੈ। ਲਾਰੇਨ ਦੀ ਪਤਨੀ ਨੇ ਦੱਸਿਆ ਕਿ ਧੀ ਦੇ ਜਨਮ ਮਗਰੋਂ ਉਹ ਬੱਚੀ ਨੂੰ ਸਮਾਂ ਨਹੀਂ ਦੇ ਸਕੇ ਸੀ ਇਸ ਲਈ ਪਰਿਵਾਰ ਅਤੇ ਕੁਦਰਤ ਨਾਲ ਜੁੜੇ ਰਹਿਣ ਲਈ ਉਹ ਐਡਵੈਂਚਰਜ਼ ਵਾਲੀ ਯਾਤਰਾ ਕਰ ਰਹੇ ਹਨ। ਉਹ ਬੱਚੀ ਨੂੰ ਕੁਦਰਤ ਦਾ ਮਹੱਤਵ ਸਮਝਾਉਣ ਲਈ ਉਸ ਨੂੰ ਕੁਦਰਤ ਨਾਲ ਜੋੜਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਬੱਚੀ ਕੁਦਰਤ ਨਾਲ ਜੁੜ ਰਹੀ ਹੈ। ਉਹ ਦਰਖਤਾਂ, ਸੂਰਜ ਅਤੇ ਚੰਦਰਮਾ ਦੀ ਪਛਾਣ ਕਰਦੀ ਹੈ ਅਤੇ ਉਨ੍ਹਾਂ ਨੂੰ ਗੁਡ ਮਾਰਨਿੰਗ ਅਤੇ ਗੁਡ ਨਾਈਟ ਵੀ ਕਹਿੰਦੀ ਹੈ। ਉਹ ਅੱਗ ਬਾਲਣ ਲਈ ਲੱਕੜਾਂ ਚੁਣਦੀ ਹੈ। ਹੁਣ ਉਹ ਜਾਨਵਰਾਂ ਦੀਆਂ ਆਵਾਜ਼ਾਂ ਤੋਂ ਵੀ ਜਾਣੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਸੱਪ ਆਦਿ ਤੋਂ ਬਚਾਉਣ ਲਈ ਉਹ ਉਸ ਦੇ ਕੋਲ ਹੀ ਰਹਿੰਦੇ ਹਨ।