ਇਸ ਦੇਸ਼ 'ਚ ਹੈ ਇਕ ਅਨੋਖੀ ਝੀਲ ਜੋ ਮੌਸਮ ਤੇ ਤਾਪਮਾਨ ਦੇ ਹਿਸਾਬ ਨਾਲ ਬਦਲਦੀ ਹੈ ਆਪਣਾ ਰੰਗ (ਤਸਵੀਰਾਂ)

09/20/2017 11:04:49 AM

ਯੂਗਚੇਂਗ ਸਿਟੀ— ਚੀਨ ਨੂੰ ਜੇਕਰ ਅਜੂਬਿਆਂ ਦਾ ਦੇਸ਼ ਕਿਹਾ ਜਾਵੇ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ । ਇੱਥੇ ਟਰੈਵਲਰਸ ਨੂੰ ਹਮੇਸ਼ਾ ਕੁੱਝ ਨਾ ਕੁੱਝ ਵੱਖ ਅਤੇ ਅਨੋਖਾ ਦੇਖਣ ਨੂੰ ਮਿਲਦਾ ਹੈ । ਚੀਨ ਦੇ ਸ਼ਾਂਕਸ਼ੀ ਸੂਬੇ ਵਿਚ ਅਜਿਹੀ ਹੀ ਇਕ ਅਨੋਖੀ ਝੀਲ ਹੈ ਜਿਸ ਦਾ ਨਾਂ ਹੈ 'ਯੂਨਚੇਂਗ ਸਾਲਟ ਲੇਕ' । ਇਸ ਲੇਕ (ਝੀਲ) ਦੀ ਇਕ ਖਾਸ ਗੱਲ ਇਹ ਹੈ ਕਿ ਬਦਲਦੇ ਮੌਸਮ ਅਤੇ ਤਾਪਮਾਨ ਨਾਲ ਰੰਗ ਬਦਲਦੀ ਹੈ।
ਝੀਲ ਦੇ ਮਡ ਏਰੀਆ ਵਿਚ ਮਿਲਦੇ ਹਨ ਅਜਿਹੇ ਮਿਨਰਲਸ
ਚੀਨ ਦੇ ਸ਼ਾਂਕਸ਼ੀ ਸੂਬੇ ਦੀ ਯੂਗਚੇਂਗ ਸਿਟੀ ਦੇ ਸਾਊਥ ਵਿਚ ਮੌਜੂਦ ਇਸ ਲੇਕ ਦਾ ਇਤਿਹਾਸ 50 ਕਰੋੜ ਸਾਲ ਤੋਂ ਵੀ ਪੁਰਾਣਾ ਹੈ । ਕਿਹਾ ਜਾਂਦਾ ਹੈ ਕਿ ਝੀਲ ਵਿਚੋਂ ਪਿਛਲੇ 6 ਹਜ਼ਾਰ ਸਾਲਾਂ ਤੋਂ ਨਮਕ ਕੱਢਿਆ ਜਾ ਰਿਹਾ ਹੈ । ਚੀਨ ਦੇ 'ਡੇਡ ਸੀ' ਦੇ ਨਾਮ ਨਾਲ ਫੇਮਸ ਇਹ ਝੀਲ ਟੂਰਿਸਟਸ ਵਿਚਕਾਰ ਸੱਭਿਆਚਾਰਕ ਅਤੇ ਫਿਟਨੈਸ ਸਪਾਟ ਦੇ ਰੂਪ ਵਿਚ ਆਪਣੀ ਇਕ ਖਾਸ ਜਗ੍ਹਾ ਬਣਾ ਚੁੱਕੀ ਹੈ । ਆਟਮ ਸੀਜਨ (ਪੱਤਝੜ) ਵਿਚ ਬਦਲਦੇ ਮੌਸਮ ਅਤੇ ਤਾਪਮਾਨ ਨਾਲ ਇਹ ਝੀਲ ਆਪਣਾ ਰੰਗ ਬਦਲਣ ਲੱਗਦੀ ਹੈ । ਇਹ ਗੱਲ ਇਸ ਝੀਲ ਨੂੰ ਸਭ ਤੋਂ ਖਾਸ ਬਣਾਉਂਦੀ ਹੈ । ਪੱਤਝੜ ਦਾ ਮੌਸਮ ਆਉਂਦੇ ਹੀ ਬਦਲਦੇ ਤਾਪਮਾਨ ਵਿਚ ਝੀਲ ਦਾ ਰੰਗ ਵੀ ਬਦਲਨ ਲੱਗਦਾ ਹੈ ਅਤੇ ਸਤ੍ਹਾ ਵਿਚ ਇਸ ਦਾ ਪਾਣੀ ਵਿਚ ਕਈ ਰੰਗਾਂ ਵਿਚ ਦਿਖਾਈ ਦੇਣ ਲੱਗਦਾ ਹੈ । 120 ਵਰਗ ਕਿਲੋਮੀਟਰ ਵਿਚ ਫੈਲੀ ਇਹ ਝੀਲ ਦੁਨੀਆ ਵਿਚ ਸੋਡੀਅਮ ਸਲਫੇਟ ਪੈਦਾ ਕਰਨ ਵਾਲੀ ਤੀਜੀ ਸਭ ਤੋਂ ਵੱਡੀ ਝੀਲ ਹੈ । ਲੇਕ ਦੇ ਆਸਪਾਸ ਮੌਜੂਦ ਚਿੱਕੜ ਵਿਚ 7 ਵੱਖ-ਵੱਖ ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਹਨ ਜੋ ਚਮੜੀ ਲਈ ਕਾਫੀ ਚੰਗੇ ਮੰਨੇ ਜਾਂਦੇ ਹਨ । ਇਸ ਲਈ ਟੂਰਿਸਟਸ ਇੱਥੇ ਦੇ ਮਡ ਏਰੀਆ ਦਾ ਵੀ ਮਜ਼ਾ ਲੈਂਦੇ ਹਨ । ਜ਼ਿਆਦਾਤਰ ਟੂਰਿਸਟਸ ਚਿੱਕੜ ਵਿਚ ਨਹਾ ਕੇ ਲੇਕ ਵਿਚ ਉਤਰਨਾ ਪਸੰਦ ਕਰਦੇ ਹਨ।