ਇਸ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਬੋਨਸ ਦੇਣ ਲਈ ਨੋਟਾਂ ਦਾ ਬਣਾ ਦਿੱਤਾ ਪਹਾੜ

01/23/2019 10:45:52 PM

ਬੀਜਿੰਗ — 5 ਫਰਵਰੀ ਨੂੰ ਚੀਨ ਆਪਣੇ ਕੈਲੰਡਰ ਮੁਤਾਬਕ ਨਵੇਂ ਸਾਲ ਦਾ ਜ਼ਸ਼ਨ ਮਨਾਉਂਦਾ ਹੈ। ਇਸ ਨਿਊ ਈਅਰ ਫੈਸਟੀਵਲ ਨੂੰ ਸਪ੍ਰਿੰਗ ਫੈਸਟੀਵਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਿਵੇਂ ਅਸੀਂ ਭਾਰਤ 'ਚ ਦੀਵਾਲੀ, ਨਵੇਂ ਸਾਲ ਜਾਂ ਕਿਸੇ ਹੋਰ ਤਿਉਹਾਰ ਆਉਣ ਤੋਂ ਪਹਿਲਾਂ ਹੀ ਲੋਕ ਮਸਤੀ ਦੇ ਮੂਡ 'ਚ ਰਹਿੰਦੇ ਹਨ। ਚੀਨ ਦੇ ਲੋਕ ਵੀ ਨਵੇਂ ਸਾਲ ਦਾ ਜ਼ਸ਼ਨ ਮਨਾਉਣ 'ਚ ਲਗੇ ਹੋਏ ਹਨ।


ਭਾਰਤ 'ਚ ਜ਼ਿਆਦਾਤਰ ਕੰਪਨੀਆਂ ਦੀਵਾਲੀ ਦੇ ਕਰੀਬ ਬੋਨਸ ਦਿੰਦੀਆਂ ਹਨ। ਚੀਨ 'ਚ ਇਸ ਨਿਊ ਈਅਰ ਦੇ ਕਰੀਬ ਕੰਪਨੀਆਂ 'ਚ ਬੋਨਸ ਦਾ ਰਿਵਾਜ਼ ਹੈ। ਚੀਨ 'ਚ ਜਿਆਂਗਸ਼ੀ ਨਾਂ ਦਾ ਇਕ ਸੂਬਾ, ਜਿੱਥੇ ਇਕ ਸਟੀਲ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਬੋਨਸ ਦੇਣ ਦਾ ਖਤਰਨਾਕ ਤਰੀਕਾ ਲੱਭਿਆ ਹੈ। ਕੰਪਨੀ ਨੇ 300 ਮਿਲੀਅਨ ਯੂਆਨ (ਕਰੀਬ 314 ਕਰੋੜ ਰੁਪਏ) ਨਾਲ ਨੋਟਾਂ ਦਾ ਪਹਾੜ ਬਣਾ ਦਿੱਤਾ। ਇਸ ਕੈਸ਼ ਨੂੰ ਕੰਪਨੀ ਨੇ ਕਰੀਬ 5 ਹਜ਼ਾਰ ਕਾਮਿਆਂ ਵਿਚਾਲੇ ਵੰਡਿਆ। ਚੁਣੇ ਗਏ ਹਰੇਕ ਕਰਮਚਾਰੀ ਨੂੰ 60 ਹਜ਼ਾਰ ਯੂਆਨ (ਕਰੀਬ 6.25 ਲੱਖ ਰੁਪਏ) ਦਾ ਬੋਨਸ ਦਿੱਤਾ ਗਿਆ ਹੈ। ਅਜਿਹਾ ਕਰਕੇ ਕੰਪਨੀ ਨੂੰ ਫ੍ਰੀ ਦਾ ਪ੍ਰੋਮਸ਼ਨ ਮਿਲ ਰਿਹਾ ਹੈ।


ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਚੀਨੀ ਕੰਪਨੀ ਨੇ ਕੁਝ ਇਸ ਤਰੀਕੇ ਨਾਲ ਬੋਨਸ ਵੰਡਿਆ ਹੋਵੇ। ਕੁਝ ਸਾਲ ਪਹਿਲਾਂ ਕੰਪਨੀ ਨੇ ਕੈਸ਼ ਗੇਮ ਸ਼ੋਅ ਰੱਖਿਆ ਸੀ, ਜਿਸ ਤੋਂ ਬਾਅਦ ਸ਼ੋਸ਼ਲ ਮੀਡੀਆ 'ਤੇ ਉਹ ਨਿਊਜ਼ ਵਾਇਰਲ ਹੋ ਗਈ ਸੀ। ਹਾਲ ਹੀ 'ਚ ਚੀਨ ਤੋਂ ਇਕ ਖਬਰ ਆਈ ਸੀ ਕਿ ਇਕ ਕੰਪਨੀ ਨੇ ਕਰਮਚਾਰੀਆਂ ਨੂੰ ਟਾਰਗੇਟ ਪੂਰਾ ਨਾ ਕਰਨ 'ਤੇ 'ਕੁੱਤੇ' ਵਾਂਗ ਗੋਢਿਆਂ ਭਾਰ ਤੁਰਨ ਨੂੰ ਮਜ਼ਬੂਰ ਕੀਤਾ ਸੀ।