ਚੀਨ ਦੀ ਇਸ ਡਾਕਟਰ ਦੀ ਹਰ ਪਾਸੇ ਹੋ ਰਹੀ ਹੈ ਚਰਚਾ

02/03/2020 1:27:37 AM

ਬੀਜਿੰਗ - ਚੀਨ ਦੇ ਵੁਹਾਨ ਵਿਚ ਸ਼ੁਰੂਆਤ ਵਿਚ 7 ਕੋਰੋਨਾਵਾਇਰਸ ਰੋਗੀਆਂ ਦਾ ਇਲਾਜ ਕਰਨ ਵਾਲੀ ਡਾਕਟਰ ਛਾ ਗਈ ਹੈ। ਦਰਅਸਲ, 26 ਦਸੰਬਰ ਦੀ ਸਵੇਰਰ ਵੁਹਾਨ ਵਿਚ 54 ਸਾਲ ਦੀ ਸਾਹ ਸਬੰਧੀ ਰੋਗਾਂ ਦੀ ਮਾਹਿਰ ਝਾਂਗ ਜਿਕਸੀਅਨ ਕੋਲ 4 ਮਰੀਜ਼ ਪਹੁੰਚੇ, ਜਿਨ੍ਹਾਂ 'ਚੋਂ 3 ਅਜਿਹੇ ਸਨ ਜਿਨ੍ਹਾਂ 'ਚ ਇਕ ਤਰ੍ਹਾਂ ਦੇ ਸਿਸਟਮ ਸਨ ਅਤੇ ਤਿੰਨੋਂ ਇਕ ਹੀ ਪਰਿਵਾਰ ਤੋਂ ਸਨ। ਕਿਉਂਕਿ ਜਦ ਇਨ੍ਹਾਂ ਮਰੀਜ਼ਾਂ ਦਾ ਐਕਸ-ਰੇਅ ਕੀਤਾ ਗਿਆ ਤਾਂ ਪਤਾ ਲੱਗਾ ਕਿ ਸਾਰਿਆਂ ਵਿਚ ਨਿਮੋਨੀਆ ਜਿਹੇ ਲੱਛਣ ਦਿਖਾਈ ਦਿੱਤੇ। ਅਗਲੇ ਦਿਨ, 3 ਹੋਰ ਮਰੀਜ਼ ਉਸੇ ਲੱਛਣਾਂ ਦੇ ਨਾਲ ਉਨ੍ਹਾਂ ਕੋਲ ਆਏ। ਇਸ ਤੋਂ ਬਾਅਦ ਝਾਂਗ ਸੁਚੇਤ ਹੋ ਗਈ ਪਰ ਉਹ ਚਿੰਤਤ ਸੀ ਕਿ ਕਿਉਂਕਿ ਇਕ ਹੀ ਪਰਿਵਾਰ ਦੇ ਮੈਂਬਰਾਂ ਵਿਚ ਇਹ ਲੱਛਣ ਦਿਖੇ, ਜਿਸ ਦਾ ਮਤਲਬ ਹੈ ਕਿ ਇਹ ਵਾਇਰਲ ਰੋਗ ਹੈ।

ਝਾਂਗ ਜਿਕਸੀਅਨ ਨੇ ਆਖਿਆ ਕਿ ਆਮ ਤੌਰ 'ਤੇ ਇਕ ਹੀ ਪਰਿਵਾਰ ਤੋਂ 3 ਲੋਕ ਇਕੋਂ ਸਮੇਂ ਵਿਚ ਇਕ ਬੀਮਾਰੀ ਤੋਂ ਪੀਡ਼ਤ ਨਹੀਂ ਮਿਲਦੇ ਜਦ ਕਿ ਵਾਇਰਲ ਬੀਮਾਰੀ ਨਾ ਹੋਵੇ। ਉਨ੍ਹਾਂ ਆਖਿਆ ਕਿ ਇਸ ਨਵੇਂ ਪ੍ਰਕਾਰ ਦੇ ਨਿਮੋਨੀਆ ਦੇ ਪਹਿਲੇ 7 ਰੋਗੀਆਂ ਵਿਚੋਂ 4 ਵਿਚ ਇਕ ਚੀਜ਼ ਆਮ ਸੀ ਕਿ ਉਹ ਹੂਨਾਨ ਸੀ ਫੂਡ ਅਤੇ ਮੀਟ ਮਾਰਕਿਟ ਦਾ ਕਾਰੋਬਾਰ ਕਰਦੇ ਸਨ। ਇਨ੍ਹਾਂ ਸਾਰਿਆਂ ਲਈ ਝਾਂਗ ਹੀਰੋ ਬਣ ਗਈ ਕਿਉਂਕਿ ਉਸ ਨੇ ਇਸ ਬੀਮਾਰੀ ਦੇ ਲੱਛਣ ਨੂੰ ਫਡ਼ਿਆ ਅਤੇ ਹਸਪਤਾਲ ਨੂੰ ਦੱਸਿਆ ਕਿ ਇਹ ਇਕ ਵਾਇਰਲ ਰੋਗ ਹੈ। ਅਜਿਹੇ ਵਿਚ ਝਾਂਗ ਦੁਨੀਆ ਦੇ ਪਹਿਲਾ ਡਾਕਟਰ ਬਣ ਗਈ, ਜਿਸ ਨੇ ਇਸ ਬੀਮਾਰੀ ਦਾ ਡਾਇਗਨੋਸ ਕੀਤਾ ਅਤੇ ਕੋਰੋਨਾਵਾਇਰਸ ਨੂੰ ਟ੍ਰੈਕ ਕੀਤਾ। ਜਿਹਡ਼ਾ ਕਿ ਅਗਲੇ 5 ਹਫਤਿਆਂ ਵਿਚ 300 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੈ ਅਤੇ 14 ਹਜ਼ਾਰ ਤੋਂ ਜ਼ਿਆਦਾ ਲੋਕ ਬੀਮਾਰ ਹਨ। ਐਤਵਾਰ ਨੂੰ ਵੁਹਾਨ ਸਥਿਤ ਯਾਂਗਤਜ਼ੀ ਰੀਵਰ ਡੇਲੀ ਨੇ ਉਨ੍ਹਾਂ ਦਾ ਇੰਟਰਵਿਊ ਲੈਣ ਵਾਲਾ ਪਹਿਲਾ ਮੀਡੀਆ ਸੰਸਥਾਨ ਬਣ ਗਿਆ ਹੈ।

ਝਾਂਗ ਦਾ ਇੰਟਰਵਿਊ ਆਨਲਾਈਨ ਹੋਇਆ ਸੀ ਇਸ ਲਈ ਇਸ ਨੂੰ ਮਿਲੀਅਨ ਵਾਰ ਦੇਖਿਆ ਗਿਆ। ਝਾਂਗ ਹੁਬੇਈ ਸੂਬੇ ਦੇ ਹਸਪਤਾਲ ਦੇ ਸਾਹ ਸਬੰਧੀ ਅਤੇ ਕਿ੍ਰਟੀਕਲ ਕੇਅਰ ਵਿਭਾਗ ਦੀ ਡਾਇਰੈਕਟਰ ਹੈ। ਝਾਂਗ ਨੇ ਕੋਰੋਨਾਵਾਇਰਸ ਨੂੰ ਲੈ ਕੇ ਆਖਿਆ ਕਿ ਇਹ ਇਕ ਅਜਿਹੀ ਬੀਮਾਰੀ ਹੈ, ਜਿਹਡ਼ੀ ਅਸੀਂ ਪਹਿਲਾਂ ਕਦੇ ਨਹੀਂ ਦੇਖੀ। ਮੀਟ ਮਾਰਕਿਟ ਤੋਂ ਵੀ 4 ਮਰੀਜ਼ਨ ਸਨ। ਅਜਿਹੇ ਵਿਚ ਇਹ ਯਕੀਨਨ ਰੂਪ ਤੋਂ ਇਕ ਸਮੱਸਿਆ ਸੀ ਅਤੇ 7 ਰੋਗੀਆਂ ਦੇ ਫੇਫਡ਼ਿਆਂ ਵਿਚ ਜੋ ਲੱਛਣ ਦੇਖੇ ਗਏ, ਉਨ੍ਹਾਂ ਵਿਚ ਸਿਰਫ ਇਕ ਅਲੱਗ ਸੀ। ਇਸ ਤੋਂ ਬਾਅਦ ਝਾਂਗ ਨੇ ਮਹਿਸੂਸ ਕੀਤਾ ਕਿ ਸਥਿਤੀ ਆਮ ਨਹੀਂ ਸੀ ਅਤੇ ਤੁਰੰਤ ਹਸਪਤਾਲ ਨੂੰ ਜਾਣਕਾਰੀ ਦਿੱਤੀ ਗਈ ਅਤੇ ਸੁਝਾਅ ਦਿੱਤਾ ਗਿਆ ਕਿ ਹਸਪਤਾਲ ਇਸ ਨੂੰ ਲੈ ਕੇ ਇਕ ਵੱਖਰਾ ਵਿਭਾਗ ਬਣਾਉਣ। ਇਸ ਤੋਂ ਬਾਅਦ ਇਹ ਸਾਬਿਤ ਹੋਇਆ ਕਿ ਨਿਮੋਨੀਆ ਦੇ ਸ਼ੁਰੂ ਦੇ ਉਹ 7 ਮਾਮਲੇ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਸਨ। ਸਥਿਤੀ ਇਹ ਹੋਈ ਕਿ ਨਵੇਂ ਸਾਲ ਦੇ ਦਿਨ ਹਸਪਤਾਲ ਵਿਚ ਅਲੱਗ ਤੋਂ ਬਣੇ ਸਾਰੇ 9 ਬੈੱਡ ਫੁਲ ਹੋ ਗਏ।


Khushdeep Jassi

Content Editor

Related News