ਕੈਨੇਡਾ ਦਾ ਇਹ ਹੋਟਲ ਇਸ ਸ਼ਰਤ ''ਤੇ ਦੇ ਰਿਹੈ 18 ਸਾਲ ਫ੍ਰੀ ਰਹਿਣ ਦਾ ਆਫਰ

02/05/2020 12:02:20 AM

ਬਿ੍ਰਟਿਸ਼ ਕੋਲੰਬੀਆ - ਵੈਲੇਂਟਾਇੰਸ ਡੇਅ ਦੀ ਤਿਆਰੀ ਪੂਰੀ ਦੁਨੀਆ ਦੇ ਪੇ੍ਰਮੀ ਜੋਡ਼ੇ ਕਰਦੇ ਹਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਪਲਾਨ ਬਣੇ ਹੁੰਦੇ ਹਨ ਪਰ ਕੈਨੇਡਾ ਦਾ ਇਕ ਹੋਟਲ ਸਿੱਧੇ ਬੇਬੀ ਪਲਾਨ ਕਰਨ ਲਈ ਫ੍ਰੀ ਰਹਿਣ ਦਾ ਆਫਰ ਦੇ ਰਿਹਾ ਹੈ। ਆਫਰ ਵਿਚ ਆਖਿਆ ਗਿਆ ਹੈ ਕਿ ਇਸ ਵੈਲੇਂਟਾਇੰਸ ਡੇਅ ਹੋਟਲ ਵਿਚ ਠਹਿਰੇ ਗਰਭਪਤੀ ਹੋਏ ਜੋਡ਼ਿਆਂ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ।

ਸੀ. ਐਨ. ਐਨ. ਦੀ ਰਿਪੋਰਟ ਮੁਤਾਬਕ, ਵਿਕਟੋਰੀਆ ਅਤੇ ਕਿਲੋਨਾ ਸਥਿਤ 'ਹੋਟਲ ਜ਼ੈੱਡ' ਨੇ ਵੈਲੇਂਟਾਇੰਸ ਡੇਅ ਲਈ ਸਪੈਸ਼ਲ ਪ੍ਰੋਮੋ ਬਣਾਇਆ ਹੈ। ਪ੍ਰੋਮੋ ਵਿਚ ਦੱਸਿਆ ਗਿਆ ਹੈ ਕਿ ਹੋਟਲ ਆਪਣੇ ਮਹਿਮਾਨਾਂ ਨੂੰ ਆਫਰ ਦੇ ਰਿਹਾ ਹੈ ਕਿ ਹੋਟਲ ਵਿਚ ਰਹਿਣ ਦੌਰਾਨ ਗਰਭਪਤੀ ਹੋਵੋ ਅਤੇ ਅਗਲੇ 18 ਸਾਲ ਤੱਕ ਉਹ ਮੁਫਤ ਵਿਚ ਹੋਟਲ ਵਿਚ ਠਹਿਰ ਸਕਦੇ ਹੋ।

ਹੋਟਲ ਦੀ ਸੀ. ਈ. ਓ. ਮੈਂਡੀ ਫਾਰਮਰ ਨੇ ਆਖਿਆ ਕਿ ਜੇਕਰ ਕੋਈ ਬੇਬੀ ਪਲਾਨ ਨਹੀਂ ਕਰ ਰਿਹਾ ਹੈ ਤਾਂ ਅਸੀਂ ਉਸ ਨੂੰ ਰਾਜ਼ੀ ਨਹੀਂ ਕਰ ਸਕਦੇ ਪਰ ਜੇਕਰ ਕਿਸੇ ਦੀ ਯੋਜਨਾ ਪਰਿਵਾਰ ਵਧਾਉਣ ਦੀ ਹੈ ਤਾਂ ਕਿਉਂ ਨਾ ਯਤਨ ਕੀਤਾ ਜਾਵੇ। ਜੇਕਰ ਤੁਸੀਂ ਕਾਮਯਾਬ ਹੁੰਦੇ ਹੋ ਤਾਂ ਆਪਣੇ ਬੱਚੇ ਦੇ ਸੈਲੀਬ੍ਰੇਸ਼ਨ ਦਾ ਅਨੋਖਾ ਤਰੀਕਾ ਹੈ, ਅਗਲੇ 18 ਸਾਲਾ ਤੱਕ ਦੇ ਲਈ।

ਦੱਸ ਦਈਏ ਕਿ ਬਿ੍ਰਟਿਸ਼ ਕੋਲੰਬੀਆ ਬੇਸਡ ਇਸ ਹੋਟਲ ਨੇ ਆਪਣੇ ਪ੍ਰੋਮੋ ਵਿਚ ਜ਼ੈਂਡਰ ਨਿਊਟਿ੍ਰਲਿਟੀ ਦਾ ਵੀ ਧਿਆਨ ਰੱਖਿਆ ਹੈ। ਹੋਟਲ ਜ਼ੈੱਡ ਨੇ ਖੁਦ ਨੂੰ ਐਲ. ਜੀ. ਬੀ. ਟੀ. ਕਿਓ ਫ੍ਰੈਂਡਲੀ ਕੰਪਨੀ ਦੇ ਰੂਪ ਵਿਚ ਸਥਾਪਿਤ ਕੀਤਾ ਹੈ ਮਤਲਬ ਇਸ ਆਫਰ ਦਾ ਫਾਇਦਾ ਸਿਰਫ ਲਡ਼ਕਾ-ਲਡ਼ਕੀ ਹੀ ਨਹੀਂ ਚੁੱਕ ਸਕਦੇ ਬਲਿਕ 18 ਸਾਲ ਦੀ ਉਮਰ ਤੋਂ ਜ਼ਿਆਦਾ ਕਿਸੇ ਵੀ ਸੈਕਸ ਓਰੀਐਂਟੇਸ਼ਨ ਵਾਲੇ ਲੋਕ ਅਡਾਪਟ ਕਰਕੇ ਜਾ ਸਰੋਗੇਸੀ ਆਦਿ ਦਾ ਸਹਾਰੇ ਵੀ ਇਸ ਦਾ ਫਾਇਦਾ ਲੈ ਸਕਦੇ ਹਨ।

Khushdeep Jassi

This news is Content Editor Khushdeep Jassi