ਪੂਰੀ ਦੁਨੀਆ ''ਚ ਚਰਚਾ ਦਾ ਵਿਸ਼ਾ ਬਣੀ ਇਸ 19 ਸਾਲਾਂ ਨੌਜਵਾਨ ਦੀ ਲਵ-ਸਟੋਰੀ

Sunday, Jan 28, 2018 - 05:28 AM (IST)

ਪੂਰੀ ਦੁਨੀਆ ''ਚ ਚਰਚਾ ਦਾ ਵਿਸ਼ਾ ਬਣੀ ਇਸ 19 ਸਾਲਾਂ ਨੌਜਵਾਨ ਦੀ ਲਵ-ਸਟੋਰੀ

ਵਾਸ਼ਿੰਗਟਨ — ਅਮਰੀਕਾ ਦੇ ਜਾਰਜੀਆ ਸਥਿਤ ਐਟਲਾਂਟਾ ਸ਼ਹਿਰ 'ਚ ਡਸਟਿਨ ਸਨਾਈਡਰ ਰਹਿੰਦਾ ਹੈ। 19  ਸਾਲਾਂ ਸਨਾਈਡਰ ਭਿਆਨਕ ਕਿਸਮ ਦੇ ਕੈਂਸਰ ਸਾਇਨੋਵਿਅਲ ਸਾਕਰੋਮਾ ਨਾਲ ਜੰਗ ਲੱੜ ਰਿਹਾ ਹੈ। ਡਾਕਟਰ ਵੀ ਸਾਫ ਕਹਿ ਚੁੱਕੇ ਹਨ ਕਿ ਇਹ ਇਕ ਖਤਰਨਾਕ ਬੀਮਾਰੀ ਹੈ ਅਤੇ ਡਸਟਿਨ ਕੋਲ ਹੁਣ ਘਟ ਹੀ ਸਮਾਂ ਬਚਿਆ ਹੈ। ਡਸਟਿਨ ਨੂੰ ਇਹ ਗੱਲਾਂ ਪਤਾ ਲੱਗਣ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਕਰਨ ਲੱਗਾ, ਜਿਹੜੀਆਂ ਉਹ ਆਪਣੀ ਜ਼ਿੰਦਗੀ 'ਚ ਕਰਨਾ ਚਾਹੁੰਦਾ ਹੈ। ਉਸ ਦੀ ਇਸ ਲਿਸਟ 'ਚ ਇਕ ਚੀਜ਼ ਹਲੇਂ ਤੱਕ ਅਧੂਰੀ ਹੈ। ਉਹ ਆਪਣੀ ਸਕੂਲ ਦੀ ਦੋਸਤ ਸੀਏਰਾ ਸਿਵੇਰੋ ਨਾਲ ਵਿਆਹ ਕਰਨਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ, 'ਸੀਏਰਾ ਮਤਲਬ ਦੁਨੀਆ, ਮੇਰੇ ਲਈ ਉਹ ਸਭ ਕੁਝ ਹੈ। ਮੈਂ ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ।'' ਸਨਾਈਡਰ ਦੀ ਕਹਾਣੀ ਜਦੋਂ ਲੋਕਾਂ ਸਾਹਮਣੇ ਆਈ ਤਾਂ ਉਹ ਇਸ ਨੂੰ ਸੱਚੇ ਪਿਆਰ ਦੇ ਰੂਪ 'ਚ ਦੱਸਣ ਲੱਗੇ। ਲੋਕ ਸਨਾਈਡਰ ਦਾ ਕਿੱਸਾ ਇੰਟਰਨੈੱਟ 'ਤੇ ਵਾਇਰਲ ਕਰਨ ਲੱਗੇ, ਜਿਸ ਤੋਂ ਬਾਅਦ ਦੁਨੀਆ ਭਰ 'ਚ ਉਨ੍ਹਾਂ ਦੀ ਲਵ ਸਟੋਰੀ ਦੀ ਚਰਚਾ ਹੋਣ ਲੱਗੀ। 

PunjabKesari


ਸਨਾਈਡਰ ਅਤੇ ਸੀਏਰਾ ਦੀ ਪ੍ਰੇਮ ਕਹਾਣੀ ਉਦੋਂ ਸ਼ੁਰੂ ਹੋਈ ਸੀ, ਜਦੋਂ ਉਹ 6ਵੀਂ ਕਲਾਸ 'ਚ ਪੜ੍ਹਦੇ ਸੀ। ਉਨ੍ਹਾਂ ਨੇ ਇਕ ਦੂਜੇ ਨੂੰ ਡੇਟ ਕੀਤਾ, ਪਰ ਮਿਡਲ ਸਕੂਲ ਤੋਂ ਬਾਅਦ ਉਹ ਅਲਗ ਹੋ ਗਏ ਸਨ। ਹਾਲਾਂਕਿ ਹਾਈ ਸਕੂਲ 'ਚ ਆ ਕੇ ਉਹ ਫਿਰ ਮਿਲੇ। 

PunjabKesari


ਸਨਾਈਡਰ ਕੈਂਸਰ ਤੋਂ ਪਿਛਲੇ ਡੇਢ ਸਾਲ ਤੋਂ ਪੀੜਤ ਹੈ। ਇਹ ਗੱਲ ਉਸ ਦੀ ਪ੍ਰੇਮਿਕਾ ਚੰਗੀ ਤਰ੍ਹਾਂ ਨਾਲ ਜਾਣਦੀ ਹੈ। ਫਿਰ ਵੀ ਉਹ ਉਸ ਦੇ ਨਾਲ ਹੈ। ਸੀਵੇਰੋ ਦੇ ਬਾਰੇ 'ਚ ਉਸ ਨੇ ਕਿਹਾ, ''ਸ਼ੁਰੂਆਤ ਤੋਂ ਉਹ ਮੇਰੇ ਨਾਲ ਹੈ। ਮੈਂ ਉਸ ਤੋਂ ਇਲਾਵਾ ਕਿਸੇ ਹੋਰ ਦੇ ਬਾਰੇ 'ਚ ਸੋਚ ਵੀ ਨਹੀਂ ਸਕਦਾ ਹਾਂ।'' ਡਸਟਿਨ ਦੀ ਇਸ ਆਖਰੀ ਇੱਛਾ ਦੇ ਬਾਰੇ 'ਚ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਮਦਦ ਲਈ ਅੱਗੇ ਆਏ। ਦੋਹਾਂ ਦਾ ਵਿਆਹ ਕਰਾਉਣ ਲਈ ਲੋਕਾਂ ਨੇ ਆਰਥਿਕ ਮਦਦ ਕੀਤੀ। ਡਸਟਿਨ ਦੀ ਮਾਂ ਨੇ ਕਿਹਾ, ''ਮੈਨੂੰ ਯਕੀਨ ਨਹੀ ਹੋ ਰਿਹਾ ਕਿ ਇੰਨਾ ਸਾਰੇ ਲੋਕ ਸਾਡੀ ਮਦਦ ਲਈ ਅੱਗੇ ਆਏ।'' ਸਨਾਈਡਰ 28 ਜਨਵਰੀ ਨੂੰ ਸਿਵੇਰੋ ਨਾਲ ਵਿਆਹ ਕਰਾਵੇਗਾ।

PunjabKesari

 


Related News