ਪਾਕਿ ਦੀ ਇਸ 'ਨਾਗਿਨ' ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਡੱਸਣ ਦੀ ਧਮਕੀ

09/05/2019 9:30:37 PM

ਇਸਲਾਮਾਬਾਦ - ਜੰਮੂ ਕਸ਼ਮੀਰ 'ਚੋਂ ਵਿਸ਼ੇਸ਼ ਰਾਜ ਦਾ ਦਰਜਾ ਹਟਾ ਕੇ ਉਸ ਨੂੰ 2 ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ ਵੰਡਣ ਦੇ ਫੈਸਲੇ ਨਾਲ ਪਾਕਿਸਤਾਨ 'ਚ ਲੋਕ ਕਿਸੇ ਤਰ੍ਹਾਂ ਨਾਲ ਦੁੱਖੀ ਹਨ ਇਸ ਦੀ ਤਾਜ਼ੀ ਉਦਾਹਰਣ ਉਥੋਂ ਦੀ ਇਕ ਸਿੰਗਰ ਦੀ ਇਕ ਵਾਇਰਲ ਵੀਡੀਓ 'ਚ ਦੇਖਣ ਨੂੰ ਮਿਲ ਰਹੀ ਹੈ। ਟਵਿੱਟਰ 'ਤੇ ਸ਼ੇਅਰ ਇਸ ਵੀਡੀਓ 'ਚ ਸਿੰਗਰ ਰਾਬੀ ਪੀਰਜ਼ਾਦਾ ਆਪਣੇ ਪਾਲਤੂ ਅਜ਼ਗਰਾਂ ਅਤੇ ਮਗਰਮੱਛਾਂ ਦੇ ਨਾਲ ਦੇਖੀ ਜਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨਾਂ ਦੇ ਜ਼ਰੀਏ ਮਾਰਨ ਦੀ ਧਮਕੀ ਦੇ ਰਹੀ ਹੈ।

ਇਸ ਵੀਡੀਓ 'ਚ ਉਹ ਅਜ਼ਗਰ ਨੂੰ ਹੱਥ 'ਚ ਫੜੀ ਆਖ ਰਹੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਭਾਰਤ ਖਿਲਾਫ ਇਕ ਕਸ਼ਮੀਰੀ ਕੁੜੀ ਆਪਣੇ ਸੱਪਾਂ ਦੇ ਨਾਲ ਤਿਆਰ ਹੈ। ਇਹ ਸਾਰੇ ਦਰਅਸਲ, ਮੋਦੀ ਲਈ ਹਨ। ਮੋਦੀ ਨੇ ਕਸ਼ਮੀਰੀਆਂ ਨੂੰ ਤੰਗ ਕੀਤਾ ਹੈ ਅਤੇ ਦੇਖੋਂ ਹੁਣ ਮੈਂ ਕੀ ਲੈ ਕੇ ਆਈ ਹਾਂ ਤਾਂ ਫਿਰ ਇਨਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੋ।

 

ایک کشمیری لڑکی کی تیاری مودی کے خلاف، ویسے تو اس نے جہنم میں جانا ہی ہے، مگر اس جیسے انسا ن کی دنیا بھی جہنم ہونی چاہیے۔ #chotisibaathttps://t.co/cGfxSd0hd5 pic.twitter.com/h3C9HA1BT0

— Rabi Pirzada (@Rabipirzada) September 2, 2019


ਧਾਰਾ-370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ 'ਚ ਬੌਖਲਾਹਟ ਦਾ ਆਲਮ ਇਹ ਹੈ ਕਿ ਆਮ ਤੋਂ ਲੈ ਕੇ ਖਾਸ ਸਾਰੇ ਪਾਕਿਸਤਾਨੀ ਸਵੇਰੇ-ਸ਼ਾਮ ਭਾਰਤ ਨੂੰ ਸ਼ੋਸ਼ਲ ਮੀਡੀਆ 'ਤੇ ਧਮਕੀ ਦੇਣ 'ਚ ਰੁਝੇ ਹੋਏ ਹਨ। ਕਦੇ ਉਥੋਂ ਦੇ ਮੰਤਰੀ ਪ੍ਰਮਾਣੂ ਜੰਗ ਦੀ ਧਮਕੀ ਦਿੰਦੇ ਹਨ ਤਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਟਵਿੱਟਰ ਪ੍ਰੋਫਾਈਲ ਫੋਟੋ ਕਾਲੀ ਕਰ ਲੈਂਦੇ ਹਨ। ਅੰਤਰਰਾਸ਼ਟਰੀ ਭਾਈਚਾਰਾ ਬੇਸ਼ੱਕ ਇਹ ਗੱਲ ਸਮਝ ਗਿਆ ਹੋਵੇ ਕਿ ਕਸ਼ਮੀਰ 'ਤੇ ਹਾਲ ਹੀ ਦਾ ਫੈਸਲਾ ਭਾਰਤ ਦਾ ਅੰਦਰੂਨੀ ਮਾਮਲਾ ਹੈ ਪਰ ਇਹ ਗੱਲ ਪਾਕਿਸਤਾਨੀਆਂ ਨੂੰ ਹਜ਼ਮ ਨਹੀਂ ਹੋ ਰਹੀ। ਪਾਕਿਸਤਾਨੀ ਸਿੰਗਰ ਦੀ ਇਹ ਵੀਡੀਓ ਭਾਰਤ ਨੂੰ ਦਿੱਤੀ ਜਾ ਰਹੀ ਧਮਕੀ ਦੀ ਤਾਜ਼ਾ ਉਦਾਹਰਣ ਹੈ।

 

Khushdeep Jassi

This news is Content Editor Khushdeep Jassi