ਤੀਜੇ ਯੂਥ ਫੈਸਟੀਵਲ ਦੌਰਾਨ ਪੰਜਾਬਣ ਮੁਟਿਆਰਾਂ ਨੇ ਗਿੱਧੇ ਨਾਲ ਕਰਵਾਈ ਬੱਲੇ-ਬੱਲੇ

08/29/2017 10:57:28 AM

ਮਿਲਾਨ/ਇਟਲੀ(ਸਾਬੀ ਚੀਨੀਆ)— ਇਟਲੀ ਦੇ ਸ਼ਹਿਰ ਲੀਵੀਨੀਓ 'ਚ ਕਰਵਾਏ ਗਏ ਤੀਜੇ ਯੂਥ ਫੈਸਟੀਵਲ ਮੇਲੇ 'ਚ ਪੰਜਾਬਣ ਮੁਟਿਆਰਾਂ ਨੇ ਗਿੱਧੇ-ਭੰਗੜੇ ਅਤੇ ਹੋਰ ਲੋਕ ਨਾਚਾਂ ਨਾਲ ਪੂਰੀ ਬੱਲੇ-ਬੱਲੇ ਕਰਵਾ ਛੱਡੀ। ਚੜ੍ਹਦੀ ਕਲਾ ਸਪੋਰਟਸ ਕਲੱਬ ਅਤੇ ਐਰੋਸਪਿੰਨ ਇਟਾਲੀਆ ਦੋਵੇਂ ਮੇਨ ਸਪਾਂਸਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪੰਜਾਬੀ ਮੇਲੇ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਇਕ ਤੋਂ ਇਕ ਗੀਤਾਂ ਅਤੇ ਪੇਸ਼ਕਾਰਾਂ ਵੱਲੋਂ ਖੂਬ ਰੰਗ ਬੰਨ੍ਹੇ ਗਏ।
ਇਸ ਦੌਰਾਨ ਛੋਟੇ ਬੱਚਿਆਂ ਦੀ ਹੋਂਸਲਾ ਅਫਜ਼ਾਈ ਲਈ ਐਟਮ ਸੋਗ ਵੀ ਕਰਵਾਏ ਗਏ, ਜਿਨ੍ਹਾਂ 'ਤੇ ਬੱਚਿਆਂ ਵੱਲੋਂ ਡਾਂਸ ਅਤੇ ਭੰਗੜੇ ਰਾਹੀ ਪੇਸ਼ਕਾਰੀ ਦਿੱਤੀ ਗਈ। ਔਰਤਾਂ ਵੱਲੋਂ ਪਾਈ ਕਿੱਕਲੀ ਮੇਲੇ ਦਾ ਮੁੱਖ ਆਕਾਰਸ਼ਣ ਰਹੀ। ਇਸ ਤਰ੍ਹਾਂ ਇਹ ਮੇਲਾ ਸਫਲ ਅਤੇ ਯਾਦਗਾਰੀ ਹੋ ਨਿਬੜਿਆ। ਪ੍ਰੀਆ ਗਰੁੱਪ ਵੱਲੋਂ ਪੰਜਾਬੀ ਗੀਤ ਅਤੇ ਪਾਇਆ ਭੰਗੜਾ ਵੀ ਪੂਰੀ ਵਾਹ-ਵਾਹ ਖੱਟ ਗਿਆ। ਵਿਦੇਸ਼ੀ ਧਰਤੀ 'ਤੇ ਪੰਜਾਬੀ ਰੰਗ 'ਚ ਰੰਗੇ ਇਸ ਪੰਜਾਬੀ ਮੇਲੇ ਨੂੰ ਸਫਲਤਾ ਅਤੇ ਅਦਾਕਾਰੀ ਦੀ ਵਧੀਆ ਪੇਸ਼ਕਸ਼ ਲਈ ਆਉਣ ਵਾਲੇ ਸਮੇਂ 'ਚ ਚੇਤੇ ਰੱਖਿਆ ਜਾਵੇਗਾ।


Related News