ਜਿਸ ਵੀ ਡਾਟਕਰ ਨੇ PPE ਨਾ ਮਿਲਣ ''ਤੇ ਕੀਤੀ ਪੁਤਿਨ ਦੀ ਨਿੰਦਾ, ਅਗਲੇ ਹੀ ਦਿਨ ਡਿੱਗਿਆ ਛੱਤ ਤੋਂ!

05/04/2020 8:03:54 PM

ਮਾਸਕੋ- ਰੂਸ ਵਿਚ ਲਗਾਤਾਰ ਤੀਜਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਕੋਰੋਨਾ ਦੇ ਇਲਾਜ ਵਿਚ ਲੱਗੇ ਕਿਸੇ ਡਾਕਟਰ ਦੀ ਕਥਿਤ ਤੌਰ 'ਤੇ ਹਸਪਤਾਲ ਦੀ ਖਿੜਕੀ ਜਾਂ ਛੱਤ ਤੋਂ ਡਿਗਣ ਕਾਰਨ ਮੌਤ ਹੋ ਗਈ ਜਾਂ ਮੌਤ ਨਾਲ ਜੂਝ ਰਿਹਾ ਹੈ। ਹਾਲਾਂਕਿ ਇਹਨਾਂ ਤਿੰਨਾਂ ਡਾਕਟਰਾਂ ਵਿਚ ਇਕ ਗੱਲ ਕਾਮਨ ਹੈ ਕਿ ਇਹਨਾਂ ਤਿੰਨਾਂ ਨੇ ਹੀ ਪੀਪੀਈ ਤੇ ਹੋਰ ਮੈਡੀਕਲ ਉਪਕਰਨ ਨਾ ਹੋਣ ਦੇ ਚੱਲਦੇ ਪੁਤਿਨ ਸਰਕਾਰ ਦੀ ਜਨਤਕ ਰੂਪ ਨਾਲ ਨਿੰਦਾ ਕੀਤੀ ਸੀ।

ਡੇਲੀ ਮੇਲ ਮੁਤਾਬਕ ਐਲੇਕਜ਼ੈਂਡਰ ਸ਼ੁਲੇਪਾਵ ਇਹਨਾਂ ਤਿੰਨ ਡਾਕਟਰਾਂ ਵਿਚੋਂ ਇਕ ਹਨ, ਜਿਹਨਾਂ ਨੇ ਇਕ ਵੀਡੀਓ ਬਣਾ ਕੇ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੀ ਉਹਨਾਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਗਿਆ ਹੈ। ਐਲੇਕਜ਼ੈਂਡਰ ਵੀ ਕਥਿਤ ਤੌਰ 'ਤੇ ਆਪਣੇ ਹਸਪਤਾਲ ਦੀ ਖਿੜਕੀ ਤੋਂ ਡਿੱਗ ਗਏ ਤੇ ਹੁਣ ਜ਼ਿੰਦਗੀ ਮੌਤ ਦੀ ਜੰਗ ਲੜ ਰਹੇ ਹਨ। ਐਲੇਕਜ਼ੈਂਡਰ ਨੇ ਦੋ ਵੀਡੀਓ ਬਣਾਈਆਂ ਸਨ, ਜਿਸ ਵਿਚ ਉਹਨਾਂ ਨੇ ਸਰਕਾਰ 'ਤੇ ਦੋਸ਼ ਲਾਏ ਸਨ ਕਿ ਉਹਨਾਂ 'ਤੇ ਭਿਆਨਕ ਹਾਲਾਤਾਂ ਵਿਚ ਕੰਮ ਕਰਨ ਦਾ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਦੀ ਜਾਨ ਨੂੰ ਖਤਰਾ ਹੈ। ਬਾਅਦ ਵਿਚ ਖਬਰ ਆਈ ਕਿ ਉਹ ਆਪਣੇ ਹਸਪਤਾਲ ਦੇ ਸੈਕੰਡ ਫਲੋਰ ਦੀ ਇਕ ਖਿੜਕੀ ਤੋਂ ਡਿੱਗ ਗਏ ਤੇ ਉਹਨਾਂ ਦੇ ਸਿਰ ਵਿਚ ਸੱਟ ਲੱਗ ਗਈ। 

ਦੋ ਡਾਕਟਰਾਂ ਨਾਲ ਹੋਇਆ ਅਜਿਹਾ
ਰੂਸ ਦੇ 2 ਹੋਰ ਡਾਕਟਰਾਂ ਦੇ ਨਾਲ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ। ਇਹਨਾਂ ਦੋਵਾਂ ਡਾਕਟਰਾਂ ਨੇ ਵੀ ਹਸਪਤਾਲ ਅਥਾਰਟੀਜ਼ ਦਾ ਵਿਰੋਧ ਕੀਤਾ ਸੀ ਤੇ ਪੀਪੀਈ, ਮਾਸਕ ਤੇ ਦਸਤਾਨਿਆਂ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਕਿ ਇਹ ਲੋਕ ਵੀ ਆਪਣੇ ਹਸਪਤਾਲ ਦੀ ਖਿੜਕੀ ਤੋਂ ਡਿੱਗ ਗਏ ਤੇ ਉਹਨਾਂ ਦੀ ਮੌਤ ਹੋ ਗਈ। ਐਲੇਕਜ਼ੈਂਡਰ ਦੇ ਸੀਨੀਅਰ ਕੋਸਯਾਕਿਨ ਨੇ ਵੀ ਹਸਪਤਾਲ ਵਿਚ ਪੀਪੀਈ ਦੀ ਕਮੀ ਨੂੰ ਲੈ ਕੇ ਆਵਾਜ਼ ਚੁੱਕੀ ਸੀ ਤੇ ਬਾਅਦ ਵਿਚ ਉਹਨਾਂ ਨੂੰ ਪੁਲਸ ਨੇ ਫੇਕ ਨਿਊਜ਼ ਫੈਲਾਉਣ ਦੇ ਇਲਜ਼ਾਮ ਵਿਚ ਪੁੱਛਗਿੱਛ ਦੇ ਲਈ ਬੁਲਾਇਆ ਸੀ।

Baljit Singh

This news is Content Editor Baljit Singh