ਤੀਜੀਆਂ ਨਿਊਜ਼ੀਲੈਂਡ 'ਸਿੱਖ ਖੇਡਾਂ' ਦਾ ਹੋਇਆ ਐਲਾਨ, “27-28 ਨਵੰਬਰ” ਨੂੰ ਮੁੜ ਲੱਗਣਗੀਆਂ ਰੌਣਕਾਂ

07/18/2021 2:11:06 PM

ਆਕਲੈਂਡ (ਹਰਮੀਕ ਸਿੰਘ): ਸਾਲ 2019 ‘ਚ ਸੁਰੂ ਹੋਈਆਂ ਨਿਊਜ਼ੀਲੈਂਡ ਸਿੱਖ ਖੇਡਾਂ ਜੋ ਕਿ ਨਿਊਜੀਲੈਂਡ ਵਿੱਚ ਪੰਜਾਬੀ ਕਮਿਊਨਟੀ ਦਾ ਸਭ ਤੋਂ ਵੱਡਾ ਈਵੈਂਟ ਬਣ ਚੁੱਕੀਆ ਹਨ, ਇਸਦਾ ਅੱਜ ਤੀਸਰੇ ਵਰ੍ਹੇ ਲਈ ਤਾਰੀਖ਼ਾਂ ਦਾ ਐਲਾਨ ਕੀਤਾ ਗਿਆ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਟੀਮ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਅਤੇ ਸਹਿਯੋਗੀਆਂ ਦੀ ਭਰੀ ਮਹਿਫਲ ‘ਚ ਇਸ ਸਾਲ ਦੀਆਂ ਖੇਡਾਂ ਦੀਆ ਤਾਰੀਖ਼ਾਂ ਦਾ ਐਲਾਨ ਕੀਤਾ ਗਿਆ। 

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਨਵੰਬਰ 27-28 ਨੂੰ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਜਿੱਥੇ ਇਹਨਾਂ ਖੇਡਾਂ ਵਿੱਚ ਪੂਰੇ ਨਿਊਜ਼ੀਲੈਂਡ ਤੋਂ ਵੱਖ-ਵੱਖ ਖਿਡਾਰੀ ਖੇਡਾਂ ਵਿੱਚ ਹਿੱਸਾਂ ਲੈਣਗੇ, ਉੱਥੇ ਹੀ ਇਸ ਵਾਰ ਆਸਟ੍ਰੇਲੀਆ ਨਾਲ ਕੁਆਰੰਟੀਨ ਫ੍ਰੀ ਯਾਤਰਾ ਹੋਣ ਕਰਕੇ ਆਸ ਹੈ ਕਿ ਉਥੋਂ ਵੀ ਖਿਡਾਰੀ ਜ਼ਰੂਰ ਪਹੁੰਚਣਗੇ, ਜਿਹਨਾਂ ਨੂੰ ਜਲਦੀ ਹੀ ਸੱਦਾ ਪੱਤਰ ਵੀ ਭੇਜੇ ਜਾਣਗੇ। 

ਪੜ੍ਹੋ ਇਹ ਅਹਿਮ ਖਬਰ -   Tokyo Olympics : ਖੇਡ ਪਿੰਡ ’ਚ ਪੁੱਜੇ ਦੋ ਖਿਡਾਰੀਆਂ ਸਣੇ ਕੁੱਲ ਤਿੰਨ ਕੋਵਿਡ-19 ਪਾਜ਼ੇਟਿਵ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਾਲ ਸਭਿਆਚਾਰਕ ਸਟੇਜ ਲੱਗੇਗੀ ਜਿਸ ਵਿਚ ਸਥਾਨਕ ਕਲਾਕਾਰਾਂ ਤੋਂ ਇਲਾਵਾ ਗਿੱਧਾ, ਭੰਗੜਾ, ਗਾਇਕ, ਗਾਇਕਾਵਾਂ ਅਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਹੋਣਗੀਆਂ।ਇਸ ਮੌਕੇ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ 22 ਨਵੰਬਰ ਤੋਂ 28 ਨਵੰਬਰ ਤੱਕ ਪੰਜਾਬੀ ਭਾਸ਼ਾ ਹਫ਼ਤਾ ਵੀ ਮਨਾਇਆ ਜਾਵੇਗਾ।

ਬਰੂਸ ਪੁਲਮਨ ਪਾਰਕ ਦੇ ਕਨਫਰੰਸ ਹਾਲ ਵਿੱਚ ਖੇਡਾਂ ਦੀਆਂ ਤਾਰੀਖ਼ਾਂ ਜਾਰੀ ਕਰਨ ਸਬੰਧੀ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਜਿੱਥੇ ਮੀਡੀਆ ਕਰਮੀ ਪਹੁੰਚੇ ਹੋਏ ਸਨ ਉੱਥੇ ਹੀ ਵੱਖ-ਵੱਖ ਖੇਡ ਕਲੱਬਾਂ ਦੇ ਨੁਮਾਇੰਦੇ, ਗੁਰੂਦਵਾਰਾ ਸਾਹਿਬਾਨਾਂ ਦੀਆ ਪ੍ਰਬੰਧਕ ਕਮੇਟੀਆਂ ਅਤੇ ਭਾਈਚਾਰੇ ਤੋਂ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਵਾਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana