ਫਰਾਂਸ ਦੇ ਮਹੱਲ ''ਚ ਚੋਰੀ, 15 ਕਰੋੜ ਰੁਪਏ ਲੈ ਫਰਾਰ ਹੋਏ ਲੁਟੇਰੇ

09/20/2019 6:17:53 PM

ਪੈਰਿਸ— 17ਵੀਂ ਸਦੀ ਦੇ ਫ੍ਰਾਂਸੀਸੀ ਮਹੱਲ ਵੌਕਸ-ਲੀ-ਵਿਕੋਮਟੇ ਦੇ ਮਾਲਕਾਂ ਨੂੰ ਵੀਰਵਾਰ ਨੂੰ ਲੁੱਟ ਲਿਆ ਗਿਆ। ਲੁਟੇਰਿਆਂ ਨੇ ਕਥਿਤ ਤੌਰ 'ਤੇ ਮਹੱਲ 'ਚ ਮੌਜੂਦ ਲੋਕਾਂ ਨੂੰ ਬੰਨ੍ਹ ਦਿੱਤਾ। ਰਿਪੋਰਟਾਂ ਮੁਤਾਬਕ ਲੁਟੇਰਿਆਂ ਨੇ ਆਲੀਸ਼ਾਨ ਮਹੱਲ 'ਚ ਭੰਨ੍ਹ-ਤੋੜ ਵੀ ਕੀਤੀ ਤੇ 2 ਮਿਲੀਅਨ ਯੂਰੋ (2.2 ਮਿਲੀਅਨ ਡਾਲਰ) ਲੈ ਕੇ ਫਰਾਰ ਹੋ ਗਏ। ਹਾਲਾਂਕਿ ਪੁਲਸ ਵਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਲੁੱਟ ਸਮੇਂ ਕਿਹੜਾ ਪਰਿਵਾਰ ਮਹੱਲ 'ਚ ਮੌਜੂਦ ਸੀ।

ਇਸ ਮਹੱਲ ਦਾ ਨਿਰਮਾਣ 1661 ਈ. 'ਚ 14ਵੇਂ ਵਿੱਤ ਮੰਤਰੀ ਨਿਕੋਲਸ ਫਾਰਕਵੇਟ ਵਲੋਂ ਕੀਤਾ ਗਿਆ ਸੀ ਹਾਲਾਂਕਿ ਉਨ੍ਹਾਂ ਨੂੰ ਜਨਤਾ ਦੇ ਪੈਸੇ ਦੀ ਦੁਰਵਤੋਂ ਲਈ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਜੁਰਮ 'ਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਉਨ੍ਹਾਂ ਦੀ ਪਤਨੀ ਨੂੰ ਵੀ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਉਸ ਵੇਲੇ ਦੇ ਸਮਰਾਟ ਨੇ ਮਹੱਲ ਨੂੰ ਜ਼ਬਤ ਕਰ ਲਿਆ ਤੇ ਮਹਿੰਗੀਆਂ ਕਲਾਕਾਰੀਆਂ ਨੂੰ ਆਪਣੇ ਸ਼ਹਿਰ ਲੈ ਗਿਆ।

ਬਾਅਦ 'ਚ, ਮਹੱਲ 1875 'ਚ ਅਲਫ੍ਰੇਡ ਸੋਮਰੀਅਰ ਨੂੰ ਇਕ ਨੀਲਾਮੀ ਦੇ ਰਾਹੀਂ ਵੇਚ ਦਿੱਤਾ ਗਿਆ। ਇਸ ਤੋਂ ਬਾਅਦ ਸੋਮਰੀਅਰ ਦੇ ਪੋਤੇ ਨੂੰ ਇਹ ਮਹੱਲ ਉਨ੍ਹਾਂ ਦੇ ਵਿਆਹ ਦੇ ਤੋਹਫੇ ਵਜੋਂ ਦਿੱਤਾ ਗਿਆ। ਇਸ ਮਹੱਲ ਨੂੰ 1968 'ਚ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ। ਇਸ ਮਹੱਲ 'ਚ ਕਈ ਫਿਲਮਾਂ ਦੀ ਸ਼ੂਟਿੰਗ ਵੀ ਹੋਈ ਹੈ।

Baljit Singh

This news is Content Editor Baljit Singh