ਗਹਿਣੇ ਚੋਰੀ ਕਰਨ ਆਏ ਚੋਰਾਂ ਦੇ ਇੰਝ ਛੁੱਟੇ ਪਸੀਨੇ (ਵੀਡੀਓ)

08/31/2017 3:34:56 PM

ਮੈਲਬੌਰਨ— ਆਸਟਰੇਲੀਆ 'ਚ ਚੋਰੀਆਂ ਅਤੇ ਲੁੱਟ ਖੋਹ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇਕ ਘਟਨਾ ਮੈਲਬੌਰਨ 'ਚ ਵਾਪਰੀ। ਇੱਥੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈ ਇਸ ਵੀਡੀਓ 'ਚ ਦਿਖਾਈ ਦਿੱਤਾ ਕਿ 3 ਚੋਰਾਂ ਨੇ ਹਥੌੜੇ ਮਾਰ-ਮਾਰ ਕੇ ਗਹਿਣਿਆਂ ਦੀ ਦੁਕਾਨ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ ਅਤੇ ਖਾਲੀ ਹੱਥ ਭੱਜ ਗਏ।


ਇਹ ਘਟਨਾ ਜੂਨ ਮਹੀਨੇ ਦੀ ਦੱਸੀ ਜਾ ਰਹੀ ਹੈ ਅਤੇ ਪੁਲਸ ਨੇ ਇਸ ਵੀਡੀਓ ਨੂੰ ਹੁਣ ਜਾਰੀ ਕੀਤਾ ਹੈ। ਤਕਰੀਬਨ ਡੇਢ ਮਿੰਟ ਦੀ ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ 3 ਚੋਰ ਗਹਿਣਿਆਂ ਦੀ ਦੁਕਾਨ 'ਤੇ ਚੋਰੀ ਕਰਨ ਗਏ ਅਤੇ ਹਥੌੜੇ ਮਾਰ-ਮਾਰ ਕੇ ਇਸ ਦੇ ਸ਼ੀਸ਼ੇ ਦੇ ਦਰਵਾਜ਼ੇ ਨੂੰ ਤੋੜਦੇ ਰਹੇ। ਹਾਲਾਂਕਿ ਦਰਵਾਜ਼ੇ ਦਾ ਕੱਚ ਭੁਰਦਾ ਰਿਹਾ ਪਰ ਦਰਵਾਜ਼ਾ ਨਾ ਟੁੱਟਾ, ਉਨ੍ਹਾਂ ਨੇ ਲੱਤਾਂ ਵੀ ਮਾਰੀਆਂ ਪਰ ਨਾਕਾਮਯਾਬ ਰਹੇ ਤੇ ਉਹ ਵਾਪਸ ਭੱਜ ਗਏ। ਲੋਕ ਇਸ ਵੀਡੀਓ 'ਤੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਅਜੇ ਤਕ ਇਨ੍ਹਾਂ ਚੋਰਾਂ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ।