ਕੋਰੋਨਾਵਾਇਰਸ ਤੋਂ ਬਚਣ ਲਈ WHO ਦੀਆਂ ਇਹਨਾਂ ਸਲਾਹਾਂ ''ਤੇ ਕਰੋ ਅਮਲ

03/24/2020 4:38:15 PM

ਜਿਨੇਵਾ- ਦੁਨੀਆਭਰ ਦੇ ਦੇਸ਼ ਇਹਨੀਂ ਦਿਨੀਂ ਕੋਰੋਨਾਵਾਇਰਸ ਦੇ ਕਹਿਰ ਕਾਰਨ ਪਰੇਸ਼ਾਨ ਹਨ। ਉਹ ਕਿਸੇ ਤਰ੍ਹਾਂ ਨਾਲ ਇਸ ਵਾਇਰਸ 'ਤੇ ਰੋਕ ਲਾਉਣ ਲਈ ਆਪਣਾ ਸਾਰਾ ਜ਼ੋਰ ਲਾ ਰਹੀਆਂ ਹਨ। ਸ਼ਹਿਰਾਂ ਵਿਚ ਜ਼ਿੰਦਗੀ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਵਿਸ਼ਵ ਸਿਹਤ ਸੰਗਠਨ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਦੇ ਲਈ ਪੂਰੀ ਦੁਨੀਆ ਨੂੰ ਅਹਿਤਿਆਤੀ ਵਰਤਣ ਨੂੰ ਕਹਿ ਰਿਹਾ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਵਿਚ ਆਪਣੀ ਭੂਮਿਕਾ ਨਿਭਾਉਣ। ਘਰ ਵਿਚ ਹੀ ਰਹਿਣ, ਜਿਸ ਨਾਲ ਵਾਇਰਸ ਦਾ ਫੈਲਾਅ ਘੱਟ ਤੋਂ ਘੱਟ ਹੋਵੇ।

ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਇਸ ਮੁਹਿੰਮ ਵਿਚ ਹੱਥ ਧੋਣ 'ਤੇ ਧਿਆਨ ਕੇਂਦਰਿਤ ਕਰਨਾ, ਸ਼ਿਸ਼ਟਾਚਾਰ 'ਤੇ ਧਿਆਨ ਦੇਣਾ, ਆਪਣੇ ਚਿਹਰੇ ਨੂੰ ਨਾ ਛੋਹਣਾ, ਸਰੀਰਕ ਦੂਰੀ ਤੇ ਸਿਹਤ ਖਰਾਬ ਹੋਣ 'ਤੇ ਘਰ ਵਿਚ ਹੀ ਰਹਿਣਾ ਪ੍ਰਮੁੱਖ ਰੂਪ ਨਾਲ ਸ਼ਾਮਲ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਜਨਰਲ ਸਕੱਤਰ ਡਾਕਟਰ ਟੇਡ੍ਰੋਸ ਐਡਨਾਮ ਨੇ ਇਸ ਮੁਹਿੰਮ ਨੂੰ ਲਾਂਚ ਕਰਦਿਆਂ ਇਹ ਜਾਣਕਾਰੀ ਦਿੱਤੀ। ਫੀਫਾ ਤੇ ਉਸ ਦੇ ਪ੍ਰਧਾਨ ਗਿਯਾਨੀ ਇਨਫੇਂਟਨੋ ਸ਼ੁਰੂ ਤੋਂ ਹੀ ਇਸ ਮਹਾਮਾਰੀ ਦੇ ਖਿਲਾਫ ਸੰਦੇਸ਼ ਨੂੰ ਫੈਲਾਉਣ ਵਿਚ ਗਰਗਰਮ ਰੂਪ ਨਾਲ ਸ਼ਾਮਲ ਰਹੇ ਹਨ। ਡਾਕਟਰ ਟੇਡ੍ਰੋਸ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਵਿਸ਼ਵ ਫੁੱਟਬਾਲ ਵਿਸ਼ਵ ਸਿਹਤ ਸੰਗਠਨ ਨੂੰ ਕੋਰੋਨਾਵਾਇਰਸ ਨੂੰ ਬਾਹਰ ਕਰਨ ਲਈ ਸਮਰਥਨ ਕਰ ਰਿਹਾ ਹੈ। ਮੈਨੂੰ ਇਸ ਤਰ੍ਹਾਂ ਦੇ ਸਮਰਥਨ ਨਾਲ ਕੋਈ ਸ਼ੱਕ ਨਹੀਂ ਹੈ ਕਿ ਇਕੱਠੇ ਹੋ ਕੇ ਅਸੀਂ ਜਿੱਤਾਂਗੇ।

ਹੱਥਾਂ ਨੂੰ ਵਾਰ-ਵਾਰ ਧੋਣਾ

PunjabKesari
ਕੋਰੋਨਾਵਾਇਰਸ ਦੇ ਫੈਲਾਅ ਦੌਰਾਨ ਵਿਸ਼ਵ ਸਿਹਤ ਸੰਗਠਨ ਵਲੋਂ ਸਭ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਤੇ ਵਾਰ-ਵਾਰ ਧੋਣ ਦਾ ਸੁਝਾਅ ਦਿੱਤਾ ਗਿਆ ਹੈ। ਇਸ ਦੌਰਾਨ ਵਾਇਰਸ ਤੋਂ ਬਚਣ ਲਈ ਸੈਨੀਟਾਈਜ਼ਰ ਦੀ ਵਰਤੋਂ ਕਰੋ। ਜੇਕਰ ਤੁਸੀਂ ਅਲਕੋਹਲ ਵਾਲੇ ਸੈਨੀਟਾਈਜ਼ਰ ਦੀ ਵਰਤੋਂ ਕਰੋਗੇ ਤਾਂ ਹੋਰ ਵੀ ਚੰਗਾ ਹੈ।

ਕੋਹਣੀ ਦੀ ਵਰਤੋਂ

PunjabKesari
ਵਿਸ਼ਵ ਸਿਹਤ ਸੰਗਠਨ ਦੀ ਇਸ ਮੁਹਿੰਮ ਨਾਲ ਜੁੜੀ ਸੰਯੁਕਤ ਰਾਜ ਅਮਰੀਕਾ ਦੀ ਫੀਫਾ ਮਹਿਲਾ ਵਿਸ਼ਵ ਕੱਪ ਵਿਜੇਤਾ ਟੀਮ ਮੈਂਬਰ ਕਾਰਲੀ ਲਾਇਡ ਕਹਿੰਦੀ ਹੈ ਕਿ ਜਦੋਂ ਤੁਸੀਂ ਛਿੱਕਦੇ ਜਾਂ ਖੰਘਦੇ ਹੋ ਤਾਂ ਆਪਣੀ ਨੱਕ ਤੇ ਮੂੰਹ ਨੂੰ ਮੁੜੀ ਹੋਈ ਕੋਹਣੀ ਨਾਲ ਢੱਕੋ। ਮੂੰਹ ਖੋਲ ਕੇ ਨਾ ਛਿੱਕੋ, ਅਜਿਹਾ ਕਰਨ ਨਾਲ ਵਾਇਰਸ ਦਾ ਖਤਰਾ ਹੋਰਾਂ ਲੋਕਾਂ ਲਈ ਵੀ ਵਧ ਜਾਵੇਗਾ। ਉਹ ਵੀ ਇਸ ਨਾਲ ਇਨਫੈਕਟਡ ਹੋ ਸਕਦੇ ਹਨ। ਛਿੱਕਣ ਤੋਂ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਧੋ ਲਵੋ।

ਚਿਹਰੇ ਨੂੰ ਹੱਥ ਨਾ ਲਾਓ

PunjabKesari
ਤੀਜਾ ਵੱਡਾ ਕਦਮ ਆਪਣੇ ਚਿਹਰੇ ਨੂੰ ਨਾ ਛੋਹਣਾ ਹੈ। ਖਾਸ ਕਰਕੇ ਆਪਣੀ ਅੱਖਾਂ, ਨੱਕ ਤੇ ਮੂੰਹ ਨੂੰ ਕਵਰ ਕਰੋ, ਜਿਸ ਨਾਲ ਵਾਇਰਸ ਇਹਨਾਂ ਰਸਤਿਆਂ ਰਾਹੀਂ ਤੁਹਾਡੇ ਸਰੀਰ ਵਿਚ ਦਾਖਲ ਨਾ ਹੋ ਸਕੇ। ਮਸ਼ਹੂਰ ਫੁੱਟਬਾਲ ਖਿਡਾਰੀ ਲਿਓਨੇਲ ਮੇਸੀ ਨੇ ਲੋਕਾਂ ਨੂੰ ਚਿਹਰੇ ਨੂੰ ਇਨਫੈਕਸ਼ਨ ਤੋਂ ਬਚਾਉਣ ਦੀ ਅਪੀਲ ਕੀਤੀ ਹੈ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣਾ ਚਿਹਰਾ ਬਚਾ ਕੇ ਰੱਖੋਗੇ ਤਾਂ ਵਾਇਰਸ ਦੇ ਇਨਫੈਕਸ਼ਨ ਤੋਂ ਬਚ ਸਕਦੇ ਹੋ। ਅਸਲ ਵਿਚ ਹੱਥ ਬਹੁਤ ਸਾਰੀਆਂ ਥਾਵਾਂ 'ਤੇ ਲੱਗਦੇ ਰਹਿੰਦੇ ਹਨ। ਇਸ ਕਾਰਨ ਸਾਡੇ ਹੱਥਾਂ ਰਾਹੀਂ ਸਭ ਤੋਂ ਵਧੇਰੇ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ। ਜੇਕਰ ਤੁਸੀਂ ਇਕ ਵਾਰ ਇਨਫੈਕਟਡ ਥਾਂ ਨੂੰ ਛੋਹਿਆ ਤੇ ਬਾਅਦ ਵਿਚ ਆਪਣੇ ਚਿਹਰੇ ਨੂੰ ਛੋਹਿਆ ਤਾਂ ਵਾਇਰਸ ਤੁਹਾਡੇ ਸਰੀਰ ਦੇ ਅੰਦਰ ਚਲਾ ਜਾਵੇਗਾ।

ਦੂਰੀ

PunjabKesari

ਕੋਰੋਨਾਵਾਇਰਸ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰਨ ਲਈ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ। ਤੇਜ਼ੀ ਨਾਲ ਫੈਲਾਅ ਦੌਰਾਨ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਇਨਫੈਕਟਡ ਕਰਦਾ ਹੈ। ਸਭ ਤੋਂ ਖਤਰਨਾਕ ਇਸੇ ਸਟੇਜ ਨੂੰ ਮੰਨਿਆ ਜਾਂਦਾ ਹੈ। ਅਜਿਹੇ ਵਿਚ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਇਕ-ਦੂਜੇ ਤੋਂ ਘੱਟ ਤੋਂ ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। 

ਲੱਛਣ ਮਹਿਸੂਸ ਹੋਣ 'ਤੇ ਘਰੇ ਰਹੋ

PunjabKesari
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸਿਹਤਮੰਦ ਮਹਿਸੂਸ ਨਹੀਂ ਕਰ ਰਹੇ ਤਾਂ ਆਪਣੇ ਘਰੇ ਹੀ ਰਹੋ। ਜਲਦੀ ਤੋਂ ਜਲਦੀ ਡਾਕਟਰ ਦੀ ਸਲਾਹ ਲਓ। ਜੇਕਰ ਗੰਭੀਰਤਾ ਲੱਗੇ ਤਾਂ ਤੁਰੰਤ ਆਈਸੋਲੇਸ਼ਨ ਵਿਚ ਚਲੇ ਜਾਓ ਜਾਂ ਹਸਪਤਾਲ ਜਾ ਕੇ ਇਲਾਜ ਕਰਵਾਓ। ਜੇਕਰ ਤੁਹਾਨੂੰ ਬੁਖਾਰ, ਖੰਗ ਤੇ ਸਾਹ ਲੈਣ ਵਿਚ ਦਿੱਕਤ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।


Baljit Singh

Content Editor

Related News