ਪਾਕਿਸਤਾਨ ਨੂੰ ਝਟਕਾ, ਇਨ੍ਹਾਂ ਦੇਸ਼ਾਂ ਨੇ ਧਾਰਾ 370 ''ਤੇ ਦਿੱਤਾ ਭਾਰਤ ਦਾ ਸਾਥ

08/07/2019 3:46:05 PM

ਨਵੀਂ ਦਿੱਲੀ/ਮਾਲੇ— ਧਾਰਾ 370 'ਤੇ ਭਾਰਤ ਨੂੰ ਮਾਲਦੀਵ ਤੇ ਸ਼੍ਰੀਲੰਕਾ ਦਾ ਸਮਰਥਨ ਮਿਲਿਆ ਹੈ। ਮਾਲਦੀਵ ਸਰਕਾਰ ਨੇ ਕਿਹਾ ਹੈ ਕਿ ਭਾਰਤ ਨੇ ਧਾਰਾ 370 ਨੂੰ ਲੈ ਕੇ ਜੋ ਫੈਸਲਾ ਕੀਤਾ ਹੈ ਉਹ ਉਸ ਦਾ ਅੰਦਰੂਨੀ ਮਾਮਲਾ ਹੈ। ਹਰੇਕ ਰਾਸ਼ਟਰ ਕੋਲ ਅਧਿਕਾਰ ਹੈ ਕਿ ਉਹ ਆਪਣੇ ਅਧਿਕਾਰ 'ਚ ਬਦਲਾਅ ਕਰ ਸਕਦਾ ਹੈ। ਜੰਮੂ-ਕਸ਼ਮੀਰ ਨਾਲ ਜੁੜੀ ਧਾਰਾ 35 ਏ  ਤੇ ਧਾਰਾ 370 ਦੇ ਕਾਨੂੰਨਾਂ 'ਚ ਬਦਲਾਅ ਦੇ ਨਾਲ ਹੀ ਪਾਕਿਸਤਾਨ 'ਚ ਬੌਖਲਾਹਟ ਹੈ। ਪਾਕਿਸਤਾਨ ਦੇ ਉੱਚ ਅਧਿਕਾਰੀ ਜਿਥੇ ਇਕ ਪਾਸੇ ਲਗਾਤਾਰ ਕਈ ਬੈਠਕਾਂ ਕਰ ਰਹੇ ਹਨ, ਉਥੇ ਹੀ ਪਾਕਿਸਤਾਨੀ ਸੰਸਦ 'ਚ ਭਾਰਤ ਸਰਕਰਾ ਦੇ ਹਾਲੀਆ ਫੈਸਲੇ ਦੀ ਗੂੰਝ ਸੁਣ ਰਹੀ ਹੈ।

ਅਮਰੀਕਾ ਦਾ ਕੀ ਕਹਿਣਾ ਹੈ?
ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮੋਰਗਨ ਓਟਾਰਗਸ ਨੇ ਕਿਹਾ ਕਿ ਅਸੀਂ ਬਹੁਤ ਬਾਰੀਕੀ ਨਾਲ ਜੰਮੂ-ਕਸ਼ਮੀਰ 'ਚ ਹੋਣ ਵਾਲੀ ਗਤੀਵਿਧੀ 'ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਭਾਰਤ ਦੇ ਉਸ ਫੈਸਲੇ 'ਤੇ ਗੌਰ ਕੀਤਾ ਹੈ, ਜਿਸ ਦੇ ਰਾਹੀਂ ਉਨ੍ਹਾਂ ਨੇ ਆਪਣੇ ਸੰਵਿਧਾਨ 'ਚ ਜੰਮੂ-ਕਸ਼ਮੀਰ ਦੀ ਸਥਿਤੀ 'ਚ ਬਦਲਾਅ ਕੀਤਾ। ਮੋਰਗਨ ਓਟਾਰਗਸ ਨੇ ਇਹ ਵੀ ਕਿਹਾ ਕਿ ਸਾਨੂੰ ਚਿੰਤਾ ਹੈ ਕਿ ਇਥੇ ਕੁਝ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ। ਸਾਨੂੰ ਵਿਅਕਤੀਗਤ ਅਧਿਕਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਖਾਸ ਕਰਕੇ ਜਿਨ੍ਹਾਂ ਦੇ ਅਧਿਕਾਰਾਂ 'ਤੇ ਸੰਕਟ ਹੈ। ਅਸੀਂ ਸਾਰੇ ਪੱਖਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਲਾਈਨ ਆਫ ਕੰਟਰੋਲ 'ਤੇ ਸ਼ਾਂਤੀ ਵਰਤਣ।

ਸ਼੍ਰੀਲੰਕਾ ਨੇ ਵੀ ਕੀਤਾ ਸਮਰਥਨ
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਨੇ ਵੀ ਟਵੀਟ ਕਰਕੇ ਕਿਹਾ ਕਿ ਜੰਮੂ-ਕਸ਼ਮੀਰ ਤੋਂ ਲਦਾਖ ਦੇ ਵੱਖ ਹੋਣ ਦਾ ਰਸਤਾ ਸਾਫ ਹੋ ਗਿਆ ਹੈ। ਲਦਾਖ ਦੀ 70 ਫੀਸਦੀ ਆਬਾਦੀ ਬੌਧ ਧਰਮ ਨਾਲ ਸਬੰਧ ਰੱਖਦੀ ਹੈ। ਅਜਿਹੇ 'ਚ ਲਦਾਖ ਪਹਿਲਾ ਭਾਰਤੀ ਸੂਬਾ ਹੋਵੇਗਾ, ਜਿਥੇ ਬੌਧ ਵਧੇਰੇ ਗਿਣਤੀ ਹੈ। ਲਦਾਖ ਦਾ ਪੁਰਨਗਠਨ ਭਾਰਤ ਦਾ ਅੰਦਰੂਨੀ ਮਾਮਲਾ ਹੈ, ਇਹ ਇਕ ਸੁੰਦਰ ਖੇਤਰ ਹੈ ਤੇ ਯਾਤਰਾ ਦੇ ਲਾਇਕ ਹੈ।

Baljit Singh

This news is Content Editor Baljit Singh