ਇਸ ਦੇਸ਼ ''ਚ ਕੰਪਨੀਆਂ ਦੇ ਰਹੀਆਂ ਹਨ ''ਪਿਆਰ ਕਰਨ ਲਈ ਛੁੱਟੀ''

01/26/2019 6:55:22 PM

ਬੀਜਿੰਗ— ਚੀਨ ਦੀਆਂ ਦੋ ਕੰਪਨੀਆਂ ਆਪਣੇ ਇਥੇ ਕੰਮ ਕਰਨ ਵਾਲੀਆਂ ਸਿੰਗਲ ਮਹਿਲਾ ਕਰਮਚਾਰੀਆਂ ਲਈ ਚੰਗੀ ਪਹਿਲ ਕਰ ਰਹੀਆਂ ਹਨ। ਕੰਪਨੀਆਂ ਆਪਣੇ ਇਥੇ ਕੰਮ ਕਰ ਰਹੀਆਂ ਔਰਤਾਂ, ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਾਲੇ ਹੈ, ਨੂੰ ਹਫਤੇਵਾਰ ਛੁੱਟੀ ਤੋਂ ਇਲਾਵਾ ਸਾਲ 'ਚ 8 ਛੁੱਟੀਆਂ ਦੇ ਰਹੀਆਂ ਹਨ ਤਾਂ ਕਿ ਉਹ ਆਪਣੇ ਘਰ ਜਾਣ ਤੇ ਲੋਕਾਂ ਨੂੰ ਡੇਟ ਕਰਨ। ਹਾਂਗਜ਼ੋ ਸੋਂਗਚੇਂਗ ਪਰਫਾਰਮੈਂਸ ਤੇ ਹਾਂਗਜ਼ੋ ਸੋਂਸਚੇਂਗ ਟੂਰਿਜ਼ਮ ਪ੍ਰਬੰਧਨ ਨੇ ਆਪਣੇ ਸਿੰਗਲ ਮਹਿਲਾ ਕਰਮਚਾਰੀਆਂ ਨੂੰ ਸਾਲ 'ਚ 8 ਦਿਨ ਦੀ ਹੋਰ ਛੁੱਟੀ ਦੇਣ ਦਾ ਫੈਸਲਾ ਲਿਆ ਹੈ।

ਚੀਨ 'ਚ ਘੱਟ ਰਹੀ ਹੈ ਵਿਆਹਿਆਂ ਦੀ ਗਿਣਤੀ
ਹਾਲਾਂਕਿ ਇਹ ਕਈ ਲੋਕਾਂ ਲਈ ਥੋੜਾ ਹੈਰਾਨੀ ਭਰਿਆ ਜ਼ਰੂਰ ਹੈ ਪਰ ਇਸ ਵਿਚਾਰ ਦਾ ਟੀਚਾ ਉਨ੍ਹਾਂ ਮੁੱਦਿਆਂ ਦਾ ਨਿਪਟਾਰਾ ਸੀ ਜੋ ਔਰਤਾਂ ਨੇ ਉਨ੍ਹਾਂ ਦੇ 30 ਦੇ ਦਹਾਕੇ 'ਚ ਚੀਨੀ ਸਮਾਜ 'ਚ ਸਾਹਮਣਾ ਕੀਤਾ। ਅਜਿਹੀਆਂ ਔਰਤਾਂ ਨੂੰ ਉਨ੍ਹਾਂ ਦੀ ਉਮਰ ਦੇ ਕਾਰਨ ਪੁਰਸ਼ਾਂ ਵਲੋਂ ਘੱਟ ਪਸੰਦ ਦੇ ਰੂਪ ਦੇਖਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਲੈਫਟ ਓਵਰ ਵੂਮੇਨ ਜਾਂ ਫਿਰ ਸ਼ੇਂਗਨੂ ਕਿਹਾ ਜਾਂਦਾ ਹੈ। ਦ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਦੀ 2013 ਦੀ ਰਿਪੋਰਟ ਮੁਤਾਬਕ ਚੀਨ 'ਚ ਵਿਆਹ ਕਰਨ ਵਾਲਿਆਂ ਦੀ ਗਿਣਤੀ 'ਚ ਕਮੀ ਆਈ ਹੈ। ਇਸ ਰਿਪੋਰਟ 'ਚ 200 ਮਿਲੀਅਨ ਐਡਲਟ ਹੋਣ ਦੀ ਗੱਲ ਕਹੀ ਗਈ ਸੀ।

ਸਾਲ 'ਚ 8 ਦਿਨਾਂ ਦੀ ਛੁੱਟੀ
ਇਸ ਫੈਸਲੇ 'ਤੇ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮਹਿਲਾ ਕਰਮਚਾਰੀ ਜ਼ਿਆਦਾਤਰ ਕੰਪਨੀ ਦੇ ਅੰਦਰੂਨੀ ਵਿਭਾਗਾਂ 'ਚ ਕੰਮ ਕਰਦੀ ਹੈ, ਜਦਕਿ ਕੁਝ ਸ਼ੋਅ ਪਰਫਾਰਮਰ ਹਨ। ਇਸ ਲਈ ਇਨ੍ਹਾਂ ਲੋਕਾਂ ਨੂੰ ਬਾਹਰੀ ਦੁਨੀਆ ਨਾਲ ਬਹੁਤ ਘੱਟ ਲਗਾਅ ਹੈ। ਇਸ ਲਈ ਕੰਪਨੀ ਨੇ ਸਿੰਗਲ ਮਹਿਲਾ ਕਰਮਚਾਰੀਆਂ ਨੂੰ ਸਾਲ 'ਚ 8 ਦਿਨ ਦੀ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ ਤਾਂ ਕਿ ਉਹ ਬਾਹਰ ਲੋਕਾਂ ਨਾਲ ਮਿਲ-ਜੁਲ ਸਕਣ। ਕੰਪਨੀ ਦੇ ਇਸ ਫੈਸਲੇ ਤੋਂ ਬਾਅਦ ਕਰਮਚਾਰੀਆਂ 'ਚ ਖੁਸ਼ੀ ਦੀ ਲਹਿਰ ਹੈ।

ਇਸ ਸਕੂਲ 'ਚ ਵੀ ਮਿਲਦੀ ਹੈ ਛੁੱਟੀ
ਹਾਂਗਝੂ ਦੇ ਝੋਜਿਯਾਂਗ ਸੂਬੇ ਦੇ ਇਕ ਹਾਈ ਸਕੂਲ ਵਲੋਂ ਆਪਣੇ ਸਿੰਗਲ ਤੇ ਸਟ੍ਰੈਸਡ ਆਊਟ ਅਧਿਆਪਕਾਂ ਨੂੰ ਹਰ ਮਹੀਨੇ ਦੋ ਦਿਨ ਦੀ ਵਧੇਰੇ ਛੁੱਟੀ ਦਿੱਤੀ ਜਾਂਦੀ ਹੈ। ਇਸ ਦੇ ਪਿੱਛੇ ਸਕੂਲ ਦਾ ਮੰਨਣਾ ਹੈ ਕਿ ਇਸ ਛੁੱਟੀ ਸਹਾਰੇ ਉਹ ਆਪਣੇ ਤਣਾਅ ਨੂੰ ਘੱਟ ਕਰ ਸਕਦੀਆਂ ਹਨ। ਜਿਸ ਦੇ ਕਾਰਨ ਅਧਿਆਪਕ ਆਪਣੀਆਂ ਜ਼ਿੰਮੇਦਾਰੀਆਂ ਦਾ ਠੀਕ ਤਰ੍ਹਾਂ ਨਾਲ ਪਾਲਣ ਕਰਦਾ ਹੈ। ਸਕੂਲ ਪ੍ਰਬੰਧਨ ਦਾ ਮੰਨਣਾ ਹੈ ਕਿ ਇਹ ਸਿੰਗਲ ਮਹਿਲਾ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਉਣ 'ਚ ਮਦਦ ਕਰਦਾ ਹੈ।

Baljit Singh

This news is Content Editor Baljit Singh