ਇਹ ਹਨ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਅਤੇ ਸ਼ਾਨਦਾਰ ਚੀਜ਼ਾਂ

07/20/2017 1:51:11 PM

ਵਾਸ਼ਿੰਗਟਨ— ਜਦੋਂ ਅਸੀਂ ਬਾਜ਼ਾਰੋਂ ਕੋਈ ਚੀਜ਼ ਖਰੀਦਦੇ ਹਾਂ ਤਾਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਲਈ ਬੈਸਟ ਚੀਜ਼ ਦੀ ਚੋਣ ਕਰੀਏ। ਪਰ ਬਣਾਉਣ ਵਾਲਿਆਂ ਨੇ ਵੀ ਕਈ ਅਜਿਹੀਆਂ ਚੀਜ਼ਾਂ ਬਣਾਈਆਂ ਹਨ ਜੋ ਸ਼ਾਨਦਾਰ ਹੋਣ ਦੇ ਨਾਲ-ਨਾਲ ਮਹਿੰਗੀਆਂ ਵੀ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਸ਼ਾਨਦਾਰ ਚੀਜ਼ਾਂ ਬਾਰੇ ਦੱਸ ਰਹੇ ਹਾਂ।
1.CCXR Trevita ਕਾਰ
3087 ਲੱਖ ਰੁਪਏ ਦੀ ਇਸ CCXR Trevita ਕਾਰ ਕੋਈਨਿਕਸੇਗੀ ਨੇ ਤਿਆਰ ਕੀਤੀ ਹੈ। ਇਹ ਪਹਿਲੀ ਗ੍ਰੀਨ ਸੁੱਪਰ ਕਾਰ ਹੈ, ਜੋ ਰੀਸਾਇਕਲ ਹੋਣ ਵਾਲੇ ਏਥਨਾਲ 'ਤੇ ਚੱਲ ਸਕਦੀ ਹੈ। ਇਹ ਕਾਰ ਸ਼ਾਨਦਾਰ ਤਾਂ ਹੈ ਹੀ ਅਤੇ ਇਸ ਦੇ ਮਹਿੰਗੇ ਹੋਣ ਦਾ ਕਾਰਨ ਇਸ ਵਿਚ ਹੀਰੇ ਲੱਗੇ ਹੋਣਾ ਹੈ।
2. ਜੀਨ


ਡਾਯੋਰ ਨੇ ਇਕ ਅਜਿਹੀ ਜੀਨ ਤਿਆਰ ਕੀਤੀ ਹੈ, ਜਿਸ ਨੂੰ ਹਰ ਕੋਈ ਖਰੀਦਣਾ ਚਾਹੇਗਾ। ਇਸ ਜੀਨ ਦੀ ਕੀਮਤ 38 ਹਜ਼ਾਰ 500 ਰੁਪਏ ਹੈ। ਇਸ ਜੀਨ ਨੂੰ ਬਣਾਉਣ ਵਿਚ 100 ਫੀਸਦੀ ਕੋਟਨ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਪੈਰਾਂ ਵਿਚ ਸਿਲਵਰ ਫਾਇਲ ਪਾਈ ਹੋਵੇ।
3. ਪੀਜ਼ਾ


ਪੀਜ਼ਾ ਦੇਖ ਕੇ ਹਰ ਕਿਸੇ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਪਰ ਨਿਊਯਾਰਕ ਦੇ ਨਿਨੋ ਦੇ ਹੋਟਲ ਵਿਚ ਬਨਣ ਵਾਲੇ 'ਕੈਵਿਯਾਰ' ਅਤੇ 'ਲਾਬਸਟਰ' ਪੀਜ਼ਾ ਦੀ ਕੀਮਤ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਸ ਦੀ ਕੀਮਤ ਕਰੀਬ 63 ਹਜ਼ਾਰ ਰੁਪਏ ਹੈ।
4. ਸਕੇਟ ਬੋਰਡ


ਗੁਲਾਬੀ ਅਤੇ ਹਰੇ ਰੰਗ ਦਾ ਇਹ ਸਕੇਟ ਬੋਰਡ ਇੰਨਾ ਮਹਿੰਗਾ ਹੈ ਕਿ ਸਿਰਫ ਤਿੰਨ ਹੀ ਬੋਰਡ ਹੁਣ ਤੱਕ ਬਣਾਏ ਗਏ ਹਨ। ਇਨ੍ਹਾਂ ਦੀ ਕੀਮਤ ਪੰਜ ਲੱਖ 30 ਹਜ਼ਾਰ ਰੁਪਏ ਹੈ।
5. ਹੀਰੇ ਜੜਿਆ ਚਾਕੂ


ਇਸ ਚਾਕੂ ਨੂੰ ਕਿੰਵਟਿਨ ਨੇਲ ਨਾਂ ਦੇ ਡਿਜ਼ਾਈਨਰ ਨੇ ਤਿਆਰ ਕੀਤਾ ਹੈ। ਇਸ ਦੀ ਕੀਮਤ 25 ਲੱਖ 73 ਹਜ਼ਾਰ ਰੁਪਏ ਹੈ। ਇਸ ਚਾਕੂ ਨੂੰ ਡਮੈਕਸ ਸਟੀਲ ਨਾਲ ਬਣਾਇਆ ਗਿਆ ਹੈ, ਜਿਸ ਦੇ ਹੱਥੇ ਵਿਚ ਹੀਰਾ ਜੜਿਆ ਹੋਇਆ ਹੈ।
6. ਸੋਨੇ ਦਾ ਬਣਿਆ ਇਅਰ ਫੋਨ


18 ਕੈਰਟ ਸੋਨੇ ਦੇ ਬਣੇ ਇਸ ਇਅਰ ਫੋਨ ਨੂੰ ਸਵੀਡਨ ਦੇ ਸਟਾਕਹੋਮ ਵਿਚ ਰਹਿਣ ਵਾਲੇ ਇਕ ਸੁਨਿਆਰੇ ਨੇ ਆਪਣੇ ਹੱਥਾਂ ਨਾਲ ਬਣਾਇਆ ਹੈ। ਹਰ ਟੁੱਕੜੇ ਨੂੰ ਬਣਾਉਣ ਵਿਚ 5 ਹਫਤਿਆਂ ਦਾ ਸਮਾਂ ਅਤੇ 25 ਗ੍ਰਾਮ ਸੋਨਾ ਲੱਗਾ। ਇਸ ਦੀ ਕੀਮਤ 9 ਲੱਖ 32 ਹਜ਼ਾਰ ਰੁਪਏ ਹੈ।
7. ਸ਼ੈਂਪੇਨ


1157 ਲੱਖ ਰੁਪਏ ਦੀ ਇਹ ਸੈਂਪੇਨ ਆਪਣੇ ਖਾਸ ਟੈਸਟ ਕਾਰਨ ਬਹੁਤ ਖਾਸ ਹੈ। ਪਰ ਇਸ ਦੀ ਬੋਤਲ ਵਿਚ ਲੱਗਿਆ 18 ਕੈਰੇਟ ਦਾ ਵਾਈਟ ਗੋਲਡ ਅਤੇ ਵਿਚ ਲੱਗਿਆ 19 ਕੈਰੇਟ ਦਾ ਹੀਰਾ ਇਸ ਨੂੰ ਇੰਨਾ ਕੀਮਤੀ ਬਣਾਉਂਦਾ ਹੈ।
8. ਬੈਲਟ ਬੱਕਲ


16 ਲੱਖ ਰੁਪਏ ਦਾ ਇਹ ਬੈਲਟ ਦਾ ਬੱਕਲ ਮਜ਼ਬੂਤ ਸੋਨੇ ਦਾ ਬਣਿਆ ਹੋਇਆ ਹੈ। ਹਾਲਾਂਕਿ, ਸੋਨੇ ਦਾ ਬਣਿਆ ਹੋਣ ਕਾਰਨ ਇਹ ਬੱਕਲ ਦੇਖਣ ਵਿਚ ਉਨ੍ਹਾਂ ਆਕਰਸ਼ਕ ਨਹੀਂ ਹੈ ਪਰ ਇਸ ਨੂੰ ਬਣਾਉਣ ਵਿਚ ਮਿਹਨਤ ਬਹੁਤ ਲੱਗੀ ਹੈ।