ਇਹ ਹਨ ਪਾਕਿਸਤਾਨ ਦੀਆਂ ਉਹ ਥਾਵਾਂ ਜਿੱਥੇ ਜ਼ਿੰਦਾ ਰਹਿਣ ਦੀ ਨਹੀਂ ਕੋਈ ਗਰੰਟੀ

09/29/2016 11:39:42 AM

ਇਸਲਾਮਾਬਾਦ— ਪਾਕਿਸਤਾਨ ਨੂੰ ਦਹਿਸ਼ਤ ਗਰਦੀ, ਅੱਤਵਾਦ ਅਤੇ ਇਸਲਾਮੀ ਕੱਟੜਪੰਥੀ ਦਾ ਗੜ੍ਹ ਕਿਹਾ ਜਾਂਦਾ ਹੈ। ਇਸ ਦੇ ਇਲਾਵਾ ਪਾਕਿਸਤਾਨ ''ਚ ਕੱਟੜਪੰਥ ਦੇ ਨਾਮ ''ਤੇ ਕਤਲੇਆਮ ਉੱਥੇ ਦੀ ਆਮ ਗੱਲ ਹੈ। ਅੱਜ ਇਸ ਦੇਸ਼ ਦੀ ਹਾਲਤ ਇਹ ਹੈ ਕਿ ਇਹ ਪੂਰਾ ਤਰ੍ਹਾਂ ਅੱਤਵਾਦੀਆਂ ਦਾ ਗੜ੍ਹ ਬਣ ਚੁੱਕਾ ਹੈ। ਇੱਥੇ ਨੌਜਵਾਨਾਂ ਨੂੰ ਭੜਕਾਉਣ ਵਾਲਿਆਂ ਦੇ ਆਪਣੇ ਪਰਿਵਾਰ ਅਰਾਮ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ। ਗੁਆਂਢੀ ਮੁਲਕ ''ਚ ਕੁਝ ਅਜਿਹੀਆਂ ਥਾਵਾਂ ਹਨ ਜਿੱਥੇ ਇਨਸਾਨ ਦਾ ਜ਼ਿੰਦਾ ਬਚ ਕੇ ਆਉਣਾ ਸੱਚਮੁੱਚ ਉੱਪਰ ਵਾਲੇ ਦੇ ਹੱਥ ''ਚ ਹੀ ਹੈ। 

ਮਿਰਾਸ਼ਨਾਹ
ਇਹ ਪਾਕਿਸਤਾਨ ਦਾ ਕਬਾਇਲੀ ਇਲਾਕਾ ਹੈ। ਇੱਥੇ ਸਵੇਰ ਹੋਵੇ ਜਾਂ ਸ਼ਾਮ, ਹਰ ਸਮੇਂ ਅੱਤਵਾਦ ਦਾ ਸਾਇਆ ਮੰਡਰਾਉਂਦਾ ਰਹਿੰਦਾ ਹੈ। ਅਮਰੀਕੀ ਏਜੰਸੀ ਸੀ. ਆਈ. ਏ. ਮੁਤਾਬਕ ਪਾਕਿਸਤਾਨ ਦੇ ਖੂੰਖਾਰ ਅੱਤਵਾਦੀ ਇੱਥੇ ਰਹਿੰਦੇ ਹਨ ਅਤੇ ਯੋਜਨਾ ਬਣਾਉਂਦੇ ਰਹਿੰਦੇ ਹਨ। ਇੱਥੇ ਵੀ ਆਮ ਲੋਕਾਂ ਨੂੰ ਉਂਝ ਹੀ ਮਾਰ ਦਿੱਤਾ ਜਾਂਦਾ ਹੈ। 
ਮੁਹੰਮਦ ਏਜੰਸੀ
ਉਂਝ ਤਾਂ ਇਹ ਵੀ ਕਬਾਇਲੀ ਇਲਾਕਾ ਹੈ ਪਰ ਇੱਥੇ ਕਦੋਂ ਗੋਲੀਆਂ ਚੱਲ ਜਾਣ, ਇਹ ਕੋਈ ਨਹੀਂ ਜਾਣਦਾ। ਇੱਥੇ ਪਾਕਿਸਤਾਨੀ ਫੌਜ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਅਕਸਰ ਹੁੰਦੀ ਰਹਿੰਦੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਥਾਂ ਪਾਕਿਸਤਾਨ ਦੇ ਸਭ ਤੋਂ ਵਧੀਆ ਸੈਲਾਨੀ ਟਿਕਾਣੇ ''ਚ ਵੀ ਸ਼ਾਮਲ ਹੈ। 
ਬਾਜੌਰ ਏਜੰਸੀ
ਬਾਜੌਰ ਏਜੰਸੀ ਪਾਕਿਸਤਾਨ ਦੇ ਖਾਰ ''ਚ ਮੌਜੂਦ ਕਬਾਇਲੀ ਇਲਾਕਾ ਹੈ। ਪਾਕਿਸਤਾਨੀ ਫੌਜ ਇਸ ਇਲਾਕੇ ਨੂੰ ਖੂਨੀ ਇਲਾਕੇ ਦੇ ਨਾਮ ਨਾਲ ਜਾਣਦੀ ਹੈ। ਇੱਥੇ ਲੋਕਾਂ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੁੰਦਾ ਕਿਉਂਕਿ ਇਹ ਅੱਤਵਾਦੀਆਂ ਦਾ ਸਭ ਤੋਂ ਵੱਡਾ ਗੜ੍ਹ ਹੈ। ਇੱਥੇ ਹਰ ਸਮੇਂ ਜੰਗ ਵਰਗਾ ਮਾਹੌਲ ਰਹਿੰਦਾ ਹੈ। 
ਪੇਸ਼ਾਵਰ
ਸ਼ਾਇਦ ਹੀ ਕੋਈ ਇਸ ਨਾਮ ਨੂੰ ਭੁੱਲ ਸਕੇ। ਅਕਸਰ ਸੁਰਖੀਆਂ ''ਚ ਬਣਿਆ ਰਹਿਣ ਵਾਲਾ ਇਹ ਪੇਸ਼ਾਵਰ ਖੈਬਰ ਪਖਤੂਨਖਵਾ ਦੀ ਰਾਜਧਾਨੀ ਹੈ। ਇੱਥੇ ਅੱਤਵਾਦੀਆਂ ਦਾ ਹਮਲਾ ਸਧਾਰਨ ਅਤੇ ਆਮ ਗੱਲ ਹੈ। ਇੱਥੇ ਹਮੇਸ਼ਾ ਅੱਤਵਾਦੀ ਕਿਸੇ ਨਾ ਕਿਸੇ ਬਹਾਨੇ ਧਮਾਕੇ ਕਰਦੇ ਰਹਿੰਦੇ ਹਨ। ਬੀਤੇ ਦਿਨਾਂ ਇੱਥੇ ਦੇ ਆਰਮੀ ਸਕੂਲ ''ਤੇ ਹਮਲਾ ਹੋਇਆ ਸੀ, ਜਿਸ ''ਚ 130 ਤੋਂ ਵਧ ਬੱਚਿਆਂ ਦੀ ਮੌਤ ਹੋ ਗਈ ਸੀ। 
ਹਜਾਰਾ
ਇਹ ਖੈਬਰ ਪਖਤੂਨਖਵਾ ਦਾ ਉੱਤਰੀ-ਪੂਰਬੀ ਇਲਾਕਾ ਹੈ। ਇਹ ਵੀ ਪਾਕਿਸਤਾਨ ਦਾ ਪਹਿਲੇ ਦਰਜੇ ਦਾ ਖਤਰਨਾਕ ਇਲਾਕਾ ਹੈ। ਇੱਥੇ ਜਾਤੀਵਾਦ ਅਤੇ ਕੱਟੜਪੰਥ ਦੇ ਨਾਮ ''ਤੇ ਲੋਕਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। 
ਕਵੇਟਾ
ਇਸ ਨੂੰ ਬਲੋਚਿਸਤਾਨ ਦੀ ਰਾਜਧਾਨੀ ਕਿਹਾ ਜਾਂਦਾ ਹੈ। ਕੁਝ ਸਾਲਾਂ ''ਚ ਅੱਤਵਾਦੀਆਂ ਦੀ ਨਜ਼ਰ ਇਸ ਸ਼ਹਿਰ ''ਤੇ ਇਸ ਤਰ੍ਹਾਂ ਪੈ ਗਈ ਹੈ ਕਿ ਇੱਥੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਇੱਥੇ ਆਤਮਘਾਤੀ ਹਮਲੇ ਅਤੇ ਬੰਬ ਧਮਾਕੇ ਕਰਕੇ ਅੱਤਵਾਦੀਆਂ ਨੇ ਕਈ ਲੋਕਾਂ ਨੂੰ ਮਾਰ ਦਿੱਤਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਪਾਕਿਸਤਾਨ ਦਾ ਫਰੂਟ ਗਾਰਡਨ ਵੀ ਕਿਹਾ ਜਾਂਦਾ ਹੈ। ਇੱਥੇ ਕਈ ਤਰ੍ਹਾਂ ਦੇ ਫਲਾਂ ਦਾ ਉਤਪਾਦਨ ਹੁੰਦਾ ਹੈ। ਬਲੋਚਿਸਤਾਨ ਦੇ ਲੋਕਾਂ ਨੇ ਹਾਲ ਹੀ ''ਚ ਮੋਦੀ ਸਰਕਾਰ ਕੋਲ ਗੁਹਾਰ ਲਾਈ ਹੈ। ਸੁਸ਼ਮਾ ਸਵਰਾਜ ਵੱਲੋਂ ਸੰਯੁਕਤ ਰਾਸ਼ਟਰ ''ਚ ਬਲੋਚਿਸਤਾਨ ਦਾ ਮੁੱਦਾ ਚੁੱਕੇ ਜਾਣ ''ਤੇ ਉੱਥੇ ਦੇ ਲੋਕਾਂ ਨੇ ਧੰਨਵਾਦ ਵੀ ਕੀਤਾ।