ਇਹ ਹਨ ਪਾਕਿਸਤਾਨ ਦੀਆਂ 7 ਸੁੰਦਰੀਆਂ, ਦੇਖੋ ਤਸਵੀਰਾਂ

10/18/2017 10:12:09 PM

ਇਸਲਾਮਾਬਾਦ — ਪਾਕਿਸਤਾਨੀ ਔਰਤਾਂ ਆਕਰਸ਼ਕ ਸੁਭਾਅ, ਖੂਬਸੂਰਤੀ ਅਤੇ ਹੁਸ਼ਿਆਰੀ ਕਾਰਨ ਪੂਰੀ ਦੁਨੀਆ 'ਚ ਜਾਣੀਆਂ ਜਾਂਦੀਆਂ ਹਨ। ਅਸੀਂ ਤੁਹਾਡੇ ਨਾਲ ਪਾਕਿਸਤਾਨ ਦੀਆਂ ਉਨ੍ਹਾਂ ਸਭ ਤੋਂ ਖੂਬਸੂਰਤ ਔਰਤਾਂ ਦਾ ਜ਼ਿਕਰ ਕਰਨ ਰਹੇ ਹਾਂ, ਜਿਨ੍ਹਾਂ ਦੇ ਦੁਨੀਆ ਭਰ 'ਚ ਲੱਖਾਂ ਦੀਵਾਨੇ ਹਨ। 
- ਏਨੀ ਖਾਲਿਦ 
ਏਨੀ ਖਾਲਿਦ ਜਿਸ ਨੇ ਫਿਲਮ 'ਆਵਾਰਾਪਨ' 'ਚ ਇਮਰਾਨ ਹਾਸ਼ਮੀ ਨਾਲ ਕੰਮ ਅਤੇ 'ਮਾਹੀਆ' ਗਾਣਾ ਗਾਇਆ ਸੀ। ਘੈਂਟ ਲੁਕ, ਜ਼ਬਰਦਸ਼ਤ ਫੈਸ਼ਨ ਸੈਂਸ ਅਤੇ ਅਨੋਖੀ ਆਵਾਜ਼ ਕਾਰਨ ਹੀ ਏਨੀ ਦੇ ਲੱਖਾਂ ਫੈਨਸ ਹਨ। 


- ਆਇਸ਼ਾ ਲਿਅਨਾ ਅਖਤਰ
ਉਂਝ ਤਾਂ ਆਇਸ਼ਾ ਪਾਕਿਸਤਾਨੀ ਫਿਲਮ ਇੰਡਸਟਰੀ 'ਚ ਨਵੀਂ ਹੈ। ਪਰ ਉਸ ਦੀ ਹੋਟ ਲੁਕ ਨੇ ਸਭ ਦੇ ਦਿਲ ਜਿੱਤ ਲਏ ਹਨ। ਆਇਸ਼ਾ ਆਪਣੇ ਕਿਸੇ ਵੀ ਲੁਕ ਨੂੰ ਕੈਰੀ ਕਰਨ ਦੀ ਕਾਬਲੀਅਤ ਲਈ ਜਾਣੀ ਜਾਂਦੀ ਹੈ। ਫਿਲਮ 'ਸਲੈਕਿਸਤਾਨ' ਦੇ ਵਿਵਾਦਤ ਵਿਸ਼ੇ ਕਾਰਨ ਉਹ ਕਾਫੀ ਦਿਨਾਂ ਤੱਕ ਚਰਚਾ 'ਚ ਰਹੀ ਸੀ। 


- ਸਾਇਰਾ ਯੂਸੁਫ
ਸਾਇਰਾ ਪਾਕਿਸਤਾਨ ਦੀ ਇਕ ਮਸ਼ਹੂਰ ਮਾਡਲ, ਅਦਾਕਾਰਾ, ਵੀਡੀਓ ਜ਼ਾਕੀ ਹੈ। ਭਾਰਤੀ ਟੈਲੀਵੀਜ਼ਨ ਸ਼ੋਅ 'ਮੋਸਟ ਵਾਂਟੇਡ' ਅਤੇ 'ਭੈਜਾ ਫ੍ਰਾਈ' ਨਾਲ ਉਸ ਨੂੰ ਟੈਲੀਵੀਜ਼ਨ ਇੰਡਸਟਰੀ 'ਚ ਆਪਣੇ ਕਦਮ ਰੱਖਿਆ। 


- ਹੁਮੈਮਾ ਮਲਿਕ
ਪਾਕਿਸਤਾਨ ਦੇ ਕੇਟਾ ਇਲਾਕੇ ਤੋਂ ਆਈ ਹੋਈ ਹੁਮੈਮਾ ਜਿਹੜੀ ਕਿ ਪਾਕਿਸਤਾਨ ਦੀ ਸਭ ਤੋਂ ਮਹਿੰਗੀ ਅਤੇ ਮਸ਼ਹੂਰ ਅਦਾਕਾਰਾ ਹੈ। ਉਸ ਦੀਆਂ ਕਾਤਿਲ ਅਦਾਵਾਂ ਅਤੇ ਚਮਕਦੀਆਂ ਅੱਖਾਂ ਨੇ ਪਾਕਿਸਤਾਨ ਦੇ ਲੱਖਾਂ ਲੋਕਾਂ ਦੇ ਦਿਲਾਂ 'ਤੇ ਕਬਜ਼ਾ ਕਰ ਲਿਆ ਹੈ। ਸਿਰਫ 14 ਸਾਲ ਦੀ ਉਮਰ 'ਚ ਉਸ ਨੇ ਏਅਰ ਐਂਡ ਲਵਲੀ ਲਈ ਆਪਣੀ ਪਹਿਲੀ ਮਾਡਲਿੰਗ ਕੀਤੀ ਉਦੋਂ ਤੋਂ ਲੈ ਕੇ ਹੁਣ ਤੱਕ ਉਸ ਨੇ ਕਾਫੀ ਫਿਲਮਾਂ ਅਤੇ ਨਾਟਕਾਂ 'ਚ ਕੰਮ ਕੀਤਾ। 2010 'ਚ ਉਨ੍ਹਾਂ ਨੂੰ ਸਾਊਥ ਏਸ਼ੀਆ ਦੀ ਸਭ ਤੋਂ ਫੈਂਸੀ ਵੁਮਨ ਦੇ ਤੌਰ 'ਤੇ ਸਨਮਾਨਿਤ ਕੀਤਾ ਗਿਆ ਸੀ।


- ਮਹਿਨੂਰ ਬਲੋਚ 
ਮਹਿਨੂਰ ਬਲੋਚ ਜਿਹੜੀ ਕੀ ਦੇਖਣ 'ਚ ਸਿਰਫ 20-25 ਸਾਲ ਦੇ ਲੱਗਦੀ ਹੈ ਪਰ ਉਸ ਦੀ ਅਸਲ ਉਮਰ 46 ਸਾਲ ਦੀ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਅਤੇ ਅੱਜ ਉਹ ਪਾਕਿਸਤਾਨ ਦੀਆਂ ਸਭ ਤੋਂ ਮਸ਼ਹੂਰ ਅਦਾਕਾਰਾਂ 'ਚੋਂ ਇਕ ਹੈ। 


- ਮਾਹਿਰਾ ਖਾਨ
ਮਾਹਿਰਾ ਦੇਖਣ 'ਚ ਬਾਕੀ ਪਾਕਿਸਤਾਨੀ ਗਲੈਮਰਸ ਕੁੜੀਆਂ ਵਾਂਗ ਬਿਲਕੁਲ ਵੀ ਨਹੀਂ ਹੈ। ਉਹ ਆਪਣੀਆਂ ਸ਼ਰਾਬੀ ਅੱਖਾਂ ਅਤੇ ਲੰਬੇ ਬਾਲਾਂ ਲਈ ਸਿਰਫ ਪਾਕਿਸਤਾਨ ਹੀ ਨਹੀਂ ਬਲਕਿ ਭਾਰਤ 'ਚ ਵੀ ਕਾਫੀ ਮਸ਼ਹੂਰ ਹੈ। ਹਾਲ ਹੀ 'ਚ ਉਨ੍ਹਾਂ ਨੇ ਸ਼ਾਹਰੁਖ ਖਾਨ ਦੇ ਨਾਲ 'ਰਈਸ' ਫਿਲਮ 'ਚ ਕੰਮ ਕੀਤਾ ਸੀ। 


- ਈਮਾਨ ਅਲੀ
ਈਮਾਨ ਅਲੀ ਪਾਕਿਸਤਾਨ ਦੀ ਸਭ ਤੋਂ ਖੂਬਸੂਰਤ ਮਾਡਲਾਂ 'ਚੋਂ ਇਕ ਹੈ।  ਉਸ ਨੇ ਕਈ ਭਾਰਤੀ ਡਿਜ਼ਾਈਨਰਾਂ ਦੇ ਨਾਲ ਵੀ ਕੰਮ ਕੀਤਾ ਹੈ। ਪਾਕਿਸਤਾਨ ਦੇ ਟਾਪ ਕਾਸਮੈਟਿਕ ਬ੍ਰਾਂਡ 'ਲਿਊਸ਼ੀਅਸ ਕਾਸਮੈਟਿਕਸ' ਦੀ ਉਹ ਬ੍ਰਾਂਡ ਅੰਬੈਸਡਰ ਰਹਿ ਚੁੱਕੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ 'ਚ ਵੀ ਕੰਮ ਕੀਤਾ ਹੈ।