ਬ੍ਰੈਗਜ਼ਿਟ ਨੂੰ ਲੈ ਕੇ ਮੇਅ ''ਤੇ ਦਬਾਅ ਬਣਾ ਰਹੀ ਹੈ ਉਨ੍ਹਾਂ ਦੀ ਕੈਬਨਿਟ

03/24/2019 9:53:40 PM

ਲੰਡਨ— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ 'ਤੇ ਉਨ੍ਹਾਂ ਦੀ ਹੀ ਕੈਬਨਿਟ ਵਲੋਂ ਬ੍ਰੈਗਜ਼ਿਟ ਪ੍ਰਕਿਰਿਆ ਤੋਂ ਹਟਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਬ੍ਰਿਟੇਨ ਮੀਡੀਆ ਦੀਆਂ ਖਬਰਾਂ ਮੁਤਾਬਕ ਮੇਅ ਦੇ ਅਗਲੇ ਹਫਤੇ ਤੀਜੀ ਵਾਰ ਹੋਣ ਵਾਲੀ ਵੋਟਿੰਗ 'ਚ ਵਿਵਾਦਗ੍ਰਸਤ ਸਮਝੌਤੇ ਦਾ ਸਮਰਥਨ ਕਰਨ ਤੋਂ ਨਾਰਾਜ਼ ਮੰਤਰੀ ਤੇ ਸੰਸਦ ਮੈਂਬਰ ਉਨ੍ਹਾਂ ਨੂੰ ਅਸਤੀਫਾ ਦੇਣ ਦਾ ਅਲਟੀਮੇਟਮ ਦੇ ਸਕਦੇ ਹਨ। ਉਸ ਸਥਿਤੀ 'ਚ ਉਪ ਪ੍ਰਧਾਨ ਮੰਤਰੀ ਡੇਵਿਡ ਲਿਡਿੰਗਟਨ ਕਾਰਜਕਾਰੀ ਪ੍ਰਧਾਨ ਮੰਤਰੀ ਹੋ ਸਕਦੇ ਹਨ। 

'ਡਾਓਨਿੰਗ ਸਟ੍ਰੀਟ' ਨੇ ਹਾਲਾਂਕਿ ਲਿਡਿੰਗਟਨ ਨਾਲ ਜੁੜੀਆਂ ਅਜਿਹੀਆਂ ਖਬਰਾਂ ਨੂੰ ਖਾਰਿਜ ਕਰ ਦਿੱਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ 100 ਫੀਸਦੀ ਪ੍ਰਧਾਨ ਮੰਤਰੀ ਦੇ ਨਾਲ ਹਨ। ਉਥੇ ਹੀ ਬ੍ਰਿਟੇਨ ਦੇ ਚਾਂਸਲਰ ਫਿਲਿਪ ਹੈਮੰਡ ਨੇ ਵੀ ਸੰਸਦ ਮੈਂਬਰਾਂ ਨੂੰ ਮੇਅ ਦੇ ਨਾਲ ਇਕਜੁੱਟਤਾ ਦਿਖਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੇ ਬਾਰੇ 'ਚ ਨਹੀਂ ਹੈ। ਪ੍ਰਧਾਨ ਮੰਤਰੀ ਬਦਲਣ ਨਾਲ ਕੁਝ ਨਹੀਂ ਹੋਵੇਗਾ, ਸਰਕਾਰ ਕਿਸ ਪਾਰਟੀ ਦੀ ਹੈ ਇਸ ਨਾਲ ਵੀ ਕੁਝ ਨਹੀਂ ਹੋਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਯੂਰਪੀ ਸੰਘ 'ਤੇ ਦੂਜੀ ਰਾਇਸ਼ੁਮਾਰੀ ਨੂੰ ਲੈ ਕੇ ਵਿਚਾਰ ਕਰਨਾ ਚਾਹੀਦਾ ਹੈ। ਕੈਬਨਿਟ ਦੇ ਸੀਨੀਅਰ ਮੰਤਰੀ ਨੇ ਕਿਹਾ ਕਿ ਇਹ ਇਕ ਚੰਗਾ ਪ੍ਰਸਤਾਵ ਹੈ ਤੇ ਹੋਰਾਂ ਪ੍ਰਸਤਾਵਾਂ ਦੇ ਨਾਲ ਵਿਚਾਰ ਕਰਨ ਯੋਗ ਹੈ।

ਜ਼ਿਕਰਯੋਗ ਹੈ ਕਿ ਬ੍ਰਿਟੇਨ ਨੂੰ ਯੂਰਪੀ ਸੰਘ ਤੋਂ 29 ਮਾਰਚ ਨੂੰ ਵੱਖ ਹੋਣਾ ਸੀ ਪਰੰਤੂ ਜੇਕਰ ਬ੍ਰਿਟੇਨ ਦੇ ਸੰਸਦ ਮੈਂਬਰ ਬ੍ਰੈਗਜ਼ਿਟ ਸਬੰਧੀ ਸਮਝੌਤੇ ਨੂੰ ਅਗਲੇ ਹਫਤੇ ਮਨਜ਼ੂਰੀ ਦੇ ਦਿੰਦੇ ਹਨ ਤਾਂ ਬ੍ਰੈਗਜ਼ਿਟ ਦੇ ਲਈ 22 ਮਈ ਤੱਕ ਇੰਤਜ਼ਾਰ ਕੀਤਾ ਜਾ ਸਕਦਾ ਹੈ। ਜੇਕਰ ਹਾਊਸ ਆਫ ਕਾਮਨਸ ਪਹਿਲਾਂ ਦੋ ਵਾਰ ਵਾਂਗ ਇਸ ਵਾਰ ਵੀ ਸਮਝੌਤੇ ਨੂੰ ਖਾਰਿਜ ਕਰ ਦਿੰਦਾ ਹੈ ਤਾਂ ਬ੍ਰਿਟੇਨ ਇਸ ਸਾਲ ਯੂਰਪੀ ਸੰਘ ਚੋਣ 'ਚ ਹਿੱਸਾ ਲੈਣ ਦਾ ਫੈਸਲਾ ਨਹੀਂ ਕਰਦਾ ਹਾ ਤਾਂ ਬ੍ਰੈਗਜ਼ਿਟ 12 ਅਪ੍ਰੈਲ ਨੂੰ ਹੋਵੇਗਾ।

Baljit Singh

This news is Content Editor Baljit Singh