ਮੇਅ ਨੇ ਕੀਤੀ ਉੱਤਰੀ ਆਇਰਲੈਂਡ ਸੰਕਟ ਨੂੰ ਦੂਰ ਕਰਨ ਦੀ ਪਹਿਲ

02/16/2018 12:11:26 PM

ਲੰਡਨ(ਭਾਸ਼ਾ)— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਉੱਤਰੀ ਆਇਰਲੈਂਡ ਵਿਚ ਜਾਰੀ ਰਾਜਨੀਤਕ ਸੰਕਟ ਦੇ ਮੱਦੇਨਜ਼ਰ ਉਥੋਂ ਦੇ 2 ਮੁੱਖ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਮੇਅ ਨੇ ਉੱਤਰੀ ਆਇਰਲੈਂਡ ਵਿਚ ਸਵਸ਼ਾਸਨ ਬਹਾਲ ਕਰਨ ਲਈ ਹੋਈ ਗੱਲਬਾਤ ਦੇ ਅਸਫਲ ਰਹਿਣ ਤੋਂ ਬਾਅਦ ਕੱਲ ਸ਼ਾਮ ਭਾਵ ਵੀਰਵਾਰ ਨੂੰ ਦੋਵਾਂ ਨੇਤਾਵਾਂ ਨਾਲ ਟੈਲੀਫੋਨ 'ਤੇ ਗੱਲ ਕੀਤੀ ਹੈ।
ਉਨ੍ਹਾਂ ਨੇ ਡੈਮੋਕ੍ਰੇਟਿਕ ਯੂਨੀਅਨਿਸਟ ਪਾਰਟੀ (ਡੀ. ਯੂ. ਪੀ) ਦੇ ਨੇਤਾ ਆਰਲੇਨ ਫੋਸਟਰ ਅਤੇ ਸਿਨ ਫੇਨ ਦੇ ਨੇਤਾ ਮਿਸ਼ੇਲ ਓਨੀਲ ਦੇ ਸਾਹਮਣੇ ਸਾਫ ਕੀਤਾ ਕਿ ਇਹ ਬ੍ਰਿਟੇਨ ਦੀ ਜਵਾਬਦੇਹੀ ਹੈ ਕਿ ਉਹ ਉੱਤਰੀ ਆਇਰਲੈਂਡ ਦੇ ਹਿੱਤਾਂ ਦੀ ਸੁਰੱਖਿਆ ਦਾ ਖਿਆਲ ਰੱਖੇ। ਜ਼ਿਕਰਯੋਗ ਹੈ ਕਿ ਉਤਰੀ ਆਇਰਲੈਂਡ ਵਿਚ 2 ਮੁੱਖ ਪਾਰਟੀਆਂ ਡੀ. ਯੂ. ਪੀ ਅਤੇ ਸਿਨ ਫੇਨ ਵਿਚਕਾਰ ਇਕੱਲੇਪਣ ਤੋਂ ਬਾਅਦ ਪਿਛਲੇ ਲੱਗਭਗ ਇਕ ਸਾਲ ਤੋਂ ਰਾਜਨੀਤਕ ਸੰਕਟ ਮੰਡਰਾ ਰਿਹਾ ਹੈ।