ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, ਕੋਈ ਨੁਕਸਾਨ ਨਹੀਂ

10/29/2017 11:15:33 AM

ਇਸਲਾਮਾਬਾਦ,(ਬਿਊਰੋ)¸ ਸ਼ਨੀਵਾਰ ਦੀ ਦੇਰ ਰਾਤ ਨੂੰ ਪਾਕਿਸਤਾਨ ਦੇ ਪੇਸ਼ਾਵਰ ਤੇ ਇਸਲਾਮਾਬਾਦ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ 10.23 ਵਜੇ ਖੇਤਰ ਵਿਚ ਲੱਗੇ ਝਟਕਿਆਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਮਾਪੀ ਗਈ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਕੋਈ ਖਬਰ ਅਜੇ ਤਕ ਨਹੀਂ ਮਿਲੀ। ਕੁੱਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਤੀਬਰਤਾ 5.2 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਜ਼ਮੀਨ 'ਚ 101 ਕਿਲੋਮੀਟਰ ਦੀ ਡੂੰਘਾਈ 'ਚ ਸੀ। ਭੂਚਾਲ ਦੇ ਝਟਕੇ ਉੱਤਰ 'ਚ ਅਫਗਾਨ ਸਰਹੱਦ ਨਾਲ ਲੱਗਦੇ ਕਬਾਇਲੀ ਇਲਾਕਿਆਂ ਅਤੇ ਪੂਰਬੀ ਸੂਬੇ ਪੰਜਾਬ ਦੇ ਲਾਹੌਰ ਤੋਂ ਲੈ ਕੇ ਹੋਰ ਕਈ ਇਲਾਕਿਆਂ 'ਚ ਮਹਿਸੂਸ ਕੀਤੇ ਗਏ।